ਅੱਤਵਾਦ ਨੂੰ ਹਰਾਉਣ ਲਈ ਸਾਰਕ ਦੇਸ਼ ਪ੍ਰਭਾਵੀ ਕਦਮ ਚੁੱਕਣ : ਮੋਦੀ

12/09/2019 1:50:31 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਤੱਖ ਤੌਰ 'ਤੇ ਅੱਤਵਾਦ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਸਾਰਕ ਦੇਸ਼ਾਂ ਵਿਚਾਲੇ ਹੋਰ ਜ਼ਿਆਦਾ ਸਹਿਯੋਗ ਲਈ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਵਾਰ-ਵਾਰ ਅੱਤਵਾਦ ਦੇ ਖਤਰਿਆਂ ਤੋਂ ਚੁਣੌਤੀ ਮਿਲੀ ਹੈ। ਮੋਦੀ ਨੇ ਸਾਰਕ ਦੇਸ਼ਾਂ ਦੇ ਸਥਾਪਨਾ ਦਿਵਸ 'ਤੇ ਸਾਰਕ ਸਕੱਤਰੇਤ ਨੂੰ ਲਿਖੇ ਪੱਤਰ 'ਚ ਕਿਹਾ ਕਿ ਖੇਤਰ ਦੇ ਸਾਰੇ ਦੇਸ਼ਾਂ ਨੂੰ ਅੱਤਵਾਦ ਦੀ ਬੁਰਾਈ ਅਤੇ ਉਸਦਾ ਸਮਰਥਨ ਕਰਨ ਵਾਲੀਆਂ ਤਾਕਤਾਂ ਨੂੰ ਹਰਾਉਣ ਲਈ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ। ਅਜਿਹੀਆਂ ਕੋਸ਼ਿਸਾਂ ਨਾਲ ਇਕ ਮਜ਼ਬੂਤ ਸਾਰਕ ਦੇਸ਼ਾਂ ਦਾ ਗੱਠਜੋੜ ਬਣਾਉਣ ਲਈ ਜ਼ਿਆਦਾ ਭਰੋਸਾ ਪੈਦਾ ਹੋਵੇਗਾ। ਮੋਦੀ ਨੇ ਕਿਹਾ, ''ਸਾਰਕ ਦੇਸ਼ਾਂ ਨੇ ਇਸ ਦਿਸ਼ਾ 'ਚ ਤਰੱਕੀ ਕੀਤੀ ਹੈ ਪਰ ਹੋਰ ਜ਼ਿਆਦਾ ਤਰੱਕੀ ਕਰਨ ਦੀ ਲੋੜ ਹੈ।''


KamalJeet Singh

Content Editor

Related News