''ਗੱਲਬਾਤ ਲਈ ਤਿਆਰ ਹਾਂ..!'' ਇਰਾਨੀ ਵਿਦੇਸ਼ ਮੰਤਰੀ ਨੇ ਅਮਰੀਕਾ ਨਾਲ ਜੰਗ ਖ਼ਤਮ ਕਰਨ ''ਤੇ ਦਿੱਤਾ ਵੱਡਾ ਬਿਆਨ

Sunday, Oct 18, 2026 - 03:58 PM (IST)

''ਗੱਲਬਾਤ ਲਈ ਤਿਆਰ ਹਾਂ..!'' ਇਰਾਨੀ ਵਿਦੇਸ਼ ਮੰਤਰੀ ਨੇ ਅਮਰੀਕਾ ਨਾਲ ਜੰਗ ਖ਼ਤਮ ਕਰਨ ''ਤੇ ਦਿੱਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਛਿੜੀ ਜੰਗ ਲਗਾਤਾਰ ਲੰਬੀ ਖਿਚਦੀ ਜਾ ਰਹੀ ਹੈ। ਇਸੇ ਦੌਰਾਨ ਇਰਾਕ ਦੀ ਰਾਜਧਾਨੀ ਬਗਦਾਦ 'ਚ 'ਇਸਲਾਮਿਕ ਸਹਿਯੋਗ ਸੰਗਠਨ' (OIC) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕਾ 'ਤੇ ਹਮਲਾਵਰ ਰੁਖ਼ ਅਪਣਾਉਣ, ਧਮਕੀਆਂ ਅਤੇ ਆਰਥਿਕ ਜੰਗ ਛੇੜਨ ਦੇ ਇਲਜ਼ਾਮ ਲਗਾਏ ਹਨ। ਅਰਾਘਚੀ ਨੇ ਸਪੱਸ਼ਟ ਕੀਤਾ ਕਿ ਇਰਾਨ ਕਿਸੇ ਵੀ ਦਬਾਅ ਜਾਂ ਧਮਕੀ ਅੱਗੇ ਨਹੀਂ ਝੁਕੇਗਾ, ਪਰ ਜੇਕਰ ਭਰੋਸੇਯੋਗ ਗਾਰੰਟੀ ਦਿੱਤੀ ਜਾਵੇ ਤਾਂ ਉਹ ਗੱਲਬਾਤ ਲਈ ਤਿਆਰ ਹੈ।

ਅਰਾਘਚੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨ ਨਾਲ ਚੱਲ ਰਹੀ ਜੰਗ ਬਹੁਤ ਜਲਦ ਖ਼ਤਮ ਹੋ ਜਾਵੇਗੀ। ਅਰਾਘਚੀ ਨੇ ਇਰਾਕ ਦੇ ਪ੍ਰਧਾਨ ਮੰਤਰੀ ਅਲੀ ਅਲ-ਜ਼ੈਦੀ ਨਾਲ ਵੀ ਮੁਲਾਕਾਤ ਕੀਤੀ ਅਤੇ ਕਿਹਾ ਕਿ ਅਮਰੀਕਾ ਨੇ ਵਾਰ-ਵਾਰ ਕੂਟਨੀਤਕ ਯਤਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਵੀ ਦੋਹਰਾਇਆ ਕਿ ਇਰਾਨ ਆਪਣੇ ਪ੍ਰਭੂਸੱਤਾ ਦੇ ਅਧਿਕਾਰਾਂ ਨਾਲ ਸਮਝੌਤਾ ਨਹੀਂ ਕਰੇਗਾ।

ਇਹ ਵੀ ਪੜ੍ਹੋ- ਛੁੱਟੀ ਕੱਟਣ ਘਰ ਜਾਂਦੇ 20 ਪੁਲਸ ਟ੍ਰੇਨੀਆਂ ਨੂੰ ਅੱਤਵਾਦੀਆਂ ਨੇ ਕਰ ਲਿਆ ਕਿਡਨੈਪ ! ਮਸਤੁੰਗ ਨੇੜੇ ਬੱਸ ਰੁਕਵਾ ਕੇ...

ਇਰਾਨੀ ਸੰਸਦ ਨੇ ਮਹਿਰਦਾਦ ਅਖਲਾਘੀ ਕੇਤਾਬਚੀ ਨੂੰ ਦੇਸ਼ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਰਾਨ ਦੇ ਉਪ ਵਿਦੇਸ਼ ਮੰਤਰੀ ਸਈਦ ਖਤੀਬਜ਼ਾਦੇਹ ਨੇ ਕਿਹਾ ਕਿ ਖੇਤਰ 'ਚ ਸਥਾਈ ਸ਼ਾਂਤੀ ਲਈ ਸਾਰੇ ਮੋਰਚਿਆਂ 'ਤੇ ਜੰਗਬੰਦੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੂਨ 2026 'ਚ ਇਸਲਾਮਾਬਾਦ 'ਚ ਅਮਰੀਕਾ ਨਾਲ ਹੋਏ ਸਮਝੌਤੇ 'ਚ ਲਿਬਨਾਨ ਜੰਗਬੰਦੀ ਵੀ ਸ਼ਾਮਲ ਸੀ।

ਇਸ ਤੋਂ ਪਹਿਲਾਂ ਕੇਂਟਕੀ 'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਇਰਾਨ ਨਾਲ ਜੰਗ ਬਹੁਤ ਜਲਦੀ ਖ਼ਤਮ ਹੋਣ ਜਾ ਰਹੀ ਹੈ। ਜਿਵੇਂ ਹੀ ਇਹ ਜੰਗ ਖ਼ਤਮ ਹੋਵੇਗੀ, ਅਮਰੀਕਾ 'ਚ ਪੈਟਰੋਲ ਤੇ ਗੈਸ ਦੀਆਂ ਕੀਮਤਾਂ ਪਹਿਲਾਂ ਨਾਲੋਂ ਵੀ ਹੇਠਾਂ ਆ ਜਾਣਗੀਆਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News