''ਅੱਤਵਾਦ ਵਿਰੁੱਧ ਨਹੀਂ ਅਪਣਾਏ ਜਾ ਸਕਦੇ ਦੋਹਰੇ ਪੈਮਾਨੇ..!'' ਰਾਜਨਾਥ ਸਿੰਘ ਨੇ SEO ਦੀ ਬੈਠਕ ''ਚ ਦਿੱਤਾ ਬਿਆਨ

Wednesday, Oct 21, 2026 - 11:33 AM (IST)

''ਅੱਤਵਾਦ ਵਿਰੁੱਧ ਨਹੀਂ ਅਪਣਾਏ ਜਾ ਸਕਦੇ ਦੋਹਰੇ ਪੈਮਾਨੇ..!'' ਰਾਜਨਾਥ ਸਿੰਘ ਨੇ SEO ਦੀ ਬੈਠਕ ''ਚ ਦਿੱਤਾ ਬਿਆਨ

ਇੰਟਰਨੈਸ਼ਨਲ ਡੈਸਕ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅੱਤਵਾਦ ਵਿਰੁੱਧ ਦੋਹਰੇ ਪੈਮਾਨੇ ਨਹੀਂ ਅਪਣਾਏ ਜਾ ਸਕਦੇ। ਅੱਤਵਾਦ ਦੇ ਪੂਰੇ ਈਕੋ-ਸਿਸਟਮ ਨੂੰ ਮਜ਼ਬੂਤੀ ਨਾਲ ਤੇ ਸਮੂਹਿਕ ਤੌਰ ’ਤੇ ਖਤਮ ਕੀਤਾ ਜਾਣਾ ਚਾਹੀਦਾ ਹੈ।

ਤਜ਼ਾਕਿਸਤਾਨ ਦੇ ਦੁਸ਼ਾਂਬੇ ’ਚ ਮੰਗਲਵਾਰ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸਰਕਾਰਾਂ ਦੇ ਮੁਖੀਆਂ ਦੀ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਅੱਤਵਾਦੀਆਂ ਨੂੰ ਫੰਡਿੰਗ ਦੇਣ, ਹਮਾਇਤ ਕਰਨ ਜਾਂ ਪਨਾਹ ਦੇਣ ਵਾਲਿਆਂ ਲਈ ਕੋਈ ਥਾਂ ਨਹੀਂ ਹੋ ਸਕਦੀ। ਅੱਤਵਾਦ ਸ਼ਾਂਤੀ ਤੇ ਵਿਕਾਸ ਲਈ ਸਭ ਤੋਂ ਗੰਭੀਰ ਖਤਰਿਆਂ ’ਚੋਂ ਇਕ ਬਣ ਗਿਆ ਹੈ। ਇਹ ਨਾ ਸਿਰਫ਼ ਮਾਸੂਮ ਲੋਕਾਂ ਦੀਆਂ ਜਾਨਾਂ ਲੈਂਦਾ ਹੈ ਸਗੋਂ ਨਿਵੇਸ਼ ਅਤੇ ਵਪਾਰ ’ਚ ਵੀ ਵਿਘਨ ਪਾਉਂਦਾ ਹੈ। ਅੱਤਵਾਦ ਸਮਾਜ ਨੂੰ ਕੱਟੜਪੰਥੀ ਬਣਾਉਂਦਾ ਹੈ। ਨਾਲ ਹੀ ਸਾਡੇ ਨੌਜਵਾਨਾਂ ਨੂੰ ਉਨ੍ਹਾਂ ਮੌਕਿਆਂ ਤੋਂ ਵਾਂਝਿਆਂ ਕਰਦਾ ਹੈ ਜਿਨ੍ਹਾਂ ਦੇ ਉਹ ਹੱਕਦਾਰ ਹਨ।

ਜਦੋਂ ਰਾਜਨਾਥ ਸਿੰਘ ਨੇ ਇਹ ਗੱਲ ਕਹੀ ਤਾਂ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਵੀ ਉੱਥੇ ਮੌਜੂਦ ਸਨ। ਐੱਸ. ਸੀ. ਓ. ਸਰਕਾਰਾਂ ਦੇ ਮੁਖੀਆਂ ਦੀ ਕੌਂਸਲ ਦੀ ਮੀਟਿੰਗ ’ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਰੱਖਿਆ ਮੰਤਰੀ 2 ਦਿਨਾਂ ਦੇ ਸਰਕਾਰੀ ਦੌਰੇ ’ਤੇ ਤਜ਼ਾਕਿਸਤਾਨ ’ਚ ਅਾਏ ਹੋਏ ਹਨ। ਰਾਜਨਾਥ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿ ਅੱਤਵਾਦ ਨਾਲ ਨਜਿੱਠਣ ਲਈ ਕੋਈ ਦੋਹਰਾ ਪੈਮਾਨਾ ਨਹੀਂ ਹੋ ਸਕਦਾ।

15 ਅਕਤੂਬਰ ਨੂੰ ਨਵੀਂ ਦਿੱਲੀ ’ਚ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ਤੋਂ ਭਵਿੱਖ ’ਚ ਹੋਣ ਵਾਲੀ ਕਿਸੇ ਵੀ ਅੱਤਵਾਦੀ ਕਾਰਵਾਈ ਦਾ ਹੋਰ ਵੀ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਐੱਸ. ਸੀ. ਓ. ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਬਹੁਪੱਖੀ ਵਪਾਰ ਤੇ ਆਰਥਿਕ ਸਹਿਯੋਗ ਪ੍ਰੋਗਰਾਮ ’ਤੇ 2026 ਤੋਂ 2030 ਲਈ ਕਾਰਜ ਯੋਜਨਾ ਨੂੰ ਅਪਣਾਉਣ ਲਈ ਭਾਰਤ ਦੇ ਸਮਰਥਨ ’ਤੇ ਵੀ ਜ਼ੋਰ ਦਿੱਤਾ। ਰਾਜਨਾਥ ਸਿੰਘ ਬੁੱਧਵਾਰ ਵਤਨ ਪਰਤ ਆਉਣਗੇ।


author

Harpreet SIngh

Content Editor

Related News