ਭਾਰਤ-ਅਮਰੀਕਾ ਵਪਾਰ ਸਮਝੌਤੇ ''ਤੇ ਮਤਭੇਦ ਦੂਰ ਕਰਨ ਦੀ ਕੋਸ਼ਿਸ਼ ਜਾਰੀ : ਵਿਦੇਸ਼ ਮੰਤਰੀ ਜੈਸ਼ੰਕਰ

Wednesday, Oct 14, 2026 - 02:01 PM (IST)

ਭਾਰਤ-ਅਮਰੀਕਾ ਵਪਾਰ ਸਮਝੌਤੇ ''ਤੇ ਮਤਭੇਦ ਦੂਰ ਕਰਨ ਦੀ ਕੋਸ਼ਿਸ਼ ਜਾਰੀ : ਵਿਦੇਸ਼ ਮੰਤਰੀ ਜੈਸ਼ੰਕਰ

ਨਵੀਂ ਦਿੱਲੀ (ਏਜੰਸੀ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਪ੍ਰਸਤਾਵਿਤ ਵਪਾਰ ਸਮਝੌਤੇ 'ਤੇ ਮਤਭੇਦਾਂ ਨੂੰ ਦੂਰ ਕਰਨ ਲਈ ਚਰਚਾ ਜਾਰੀ ਰੱਖੇ ਹੋਏ ਹਨ ਅਤੇ ਗੱਲਬਾਤ ਹੁਣ "ਸਮਝੌਤੇ ਦੇ ਕਰੀਬ ਪਹੁੰਚਣ' ਵਾਲੀ ਹੈ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਦੇ ਮੂਲ ਸਿਧਾਂਤ 'ਚ ਕੋਈ ਤਬਦੀਲੀ ਨਹੀਂ ਆਈ ਹੈ। ਵਿਦੇਸ਼ ਮੰਤਰੀ ਇਹ ਟਿੱਪਣੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਇਕ ਹਫ਼ਤੇ ਤੋਂ ਵੱਧ ਸਮੇਂ ਪਹਿਲਾਂ ਦਿੱਤੇ ਗਏ ਉਸ ਬਿਆਨ ਤੋਂ ਬਾਅਦ ਆਈਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਵਪਾਰ ਸਮਝੌਤੇ 'ਤੇ ਗੱਲਬਾਤ ਅਜੇ ਜਾਰੀ ਹੈ ਪਰ ਅਜਿਹਾ ਲੱਗਦਾ ਹੈ ਕਿ ਦੋਵੇਂ ਪੱਖ ਗੱਲਬਾਤ 'ਚ ਇਕ ਅਜਿਹੇ ਪੱਧਰ 'ਤੇ ਪਹੁੰਚ ਗਏ ਹਨ, ਜਿੱਥਏ ਅੱਗੇ ਰਿਆਇਤ ਦੇਣ ਦੀ ਗੁੰਜਾਇਸ਼ ਸੀਮਿਤ ਰਹਿ ਗਈ ਹੈ। 

'ਬਲੂਮਬਰਗ ਨਿਊ ਇਕਾਨਮੀ ਫੋਰਮ' 'ਚ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਦੀ ਸਥਿਤੀ ਬਾਰੇ ਪੁੱਛੇ ਜਾਣ 'ਤੇ ਜੈਸ਼ੰਕਰ ਨੇ ਕਿਹਾ,"ਮੈਨੂੰ ਲੱਗਦਾ ਹੈ ਕਿ ਅਸੀਂ ਕੁਝ ਚੀਜ਼ਾਂ ਦੀ ਉਡੀਕ ਕਰ ਰਹੇ ਹਾਂ। ਮੈਂ ਗੱਲਬਾਤ ਦੇ ਵੇਰਵੇ ਜਨਤਕ ਤੌਰ 'ਤੇ ਦੇਣ 'ਚ ਸਹਿਜ ਮਹਿਸੂਸ ਨਹੀਂ ਕਰਾਂਗਾ।" ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਵਣਜ ਮੰਤਰੀ, ਅਮਰੀਕੀ ਵਪਾਰ ਪ੍ਰਤੀਨਿਧੀ (USTR) ਅਤੇ ਸਬੰਧਤ ਅਧਿਕਾਰੀ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਗੱਲਬਾਤ ਕਰ ਰਹੇ ਹਨ।

ਉਨ੍ਹਾਂ ਕਿਹਾ,"ਜਦੋਂ ਦੇਸ਼ ਅਮਰੀਕਾ ਵਰਗੀ ਅਰਥਵਿਵਸਥਾ ਨਾਲ ਗੱਲਬਾਤ ਕਰਦੇ ਹਨ, ਤਾਂ ਇਸ ਦਾ ਇਕ ਹਿੱਸਾ ਉਹ ਹੁੰਦਾ ਹੈ, ਜਿਸ 'ਤੇ ਤੁਸੀਂ ਖੁਦ ਅਤੇ ਅਮਰੀਕਾ ਨਾਲ ਸਹਿਮਤੀ ਬਣਾਉਂਦੇ ਹੋ। ਦੂਜਾ ਹਿੱਸਾ ਇਹ ਹੈ ਕਿ ਮੁਕਾਬਲੇ ਵਾਲੀਆਂ ਅਰਥਵਿਵਸਥਾਵਾਂ ਦੀ ਤੁਲਨਾ 'ਚ ਤੁਹਾਡੀ ਸਥਿਤੀ ਕਿਵੇਂ ਰਹਿੰਦੀ ਹੈ।" ਮੰਤਰੀ ਨੇ ਅੱਗੇ ਕਿਹਾ,"ਇਹ ਦੂਜਾ ਪਹਿਲੂ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿਉਂਕਿ ਸਾਰੇ ਦੇਸ਼ ਅਜੇ ਸਮਝੌਤੇ ਨਹੀਂ ਕੀਤੇ ਹਨ। ਮੈਨੂੰ ਲੱਗਦਾ ਹੈ ਕਿ ਵਪਾਰ ਮੰਤਰੀ, ਉੱਥੇ ਅਮਰੀਕੀ ਵਪਾਰ ਪ੍ਰਤੀਨਿਧੀ ਅਤੇ ਸਾਡੇ ਵਣਜ ਅਤੇ ਉਦਯੋਗ ਮੰਤਰੀ ਇਸ 'ਤੇ ਕੰਮ ਕਰ ਰਹੇ ਹਨ। ਉਹ ਮਤਭੇਦਾਂ ਨੂੰ ਹੱਲ ਕਰਨ 'ਤੇ ਕੰਮ ਕਰ ਰਹੇ ਹਨ।"

ਜੈਸ਼ੰਕਰ ਨੇ ਕਿਹਾ,"ਮੈਨੂੰ ਲੱਗਦਾ ਹੈ ਕਿ ਇਹ ਮਾਮਲਾ ਸਮਝੌਤੇ ਦੇ ਨੇੜੇ ਪਹੁੰਚਣ ਦੇ ਪੜਾਅ 'ਤੇ ਹੈ।" ਭਾਰਤ ਅਤੇ ਅਮਰੀਕਾ 2025 ਦੇ ਸ਼ੁਰੂ ਤੋਂ ਹੀ ਇਕ ਪ੍ਰਸਤਾਵਿਤ ਵਪਾਰ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਨ। ਇਸ ਦਾ ਉਦੇਸ਼ ਟੈਰਿਫ ਸੰਬੰਧੀ ਮਤਭੇਦ ਦੂਰ ਕਰਨਾ, ਗੈਰ-ਟੈਰਿਫ ਰੁਕਾਵਟਾਂ ਨੂੰ ਖਤਮ ਕਰਨਾ ਅਤੇ ਦੋਵੇਂ ਦੇਸ਼ਾਂ ਦੇ ਬਾਜ਼ਾਰਾਂ 'ਚ ਇਕ-ਦੂਜੇ ਦੀ ਪਹੁੰਚ ਵਧਾਉਣਾ ਹੈ। ਭਾਰਤ ਚਾਹੁੰਦਾ ਹੈ ਕਿ ਅਮਰੀਕੀ ਬਾਜ਼ਾਰ 'ਚ ਉਸ ਦੇ ਸਾਮਾਨ 'ਤੇ ਮੁਕਾਬਲੇਬਾਜ਼ ਦੇਸ਼ਾਂ ਨਾਲੋਂ ਬਿਹਤਰ ਟੈਰਿਫ ਦਰਾਂ ਲਾਗੂ ਹੋਣ। ਇਸ ਮਹੀਨੇ ਦੇ ਸ਼ੁਰੂ 'ਚ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਕਿਹਾ ਸੀ ਕਿ ਅਮਰੀਕਾ ਅਤੇ ਭਾਰਤ ਇਕ ਦੁਵੱਲੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰ ਰਹੇ ਹਨ, ਪਰ ਤੁਰੰਤ ਸਮਝੌਤੇ ਦੀ ਉਮੀਦ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News