''ਸਿਰਫ਼ ਭਾਰਤ ਨਹੀਂ, ਪੂਰੀ ਦੁਨੀਆ..!'', ਵੀਜ਼ਾ ਨਿਯਮਾਂ ਬਾਰੇ ਅਮਰੀਕੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

Saturday, Oct 24, 2026 - 11:37 AM (IST)

''ਸਿਰਫ਼ ਭਾਰਤ ਨਹੀਂ, ਪੂਰੀ ਦੁਨੀਆ..!'', ਵੀਜ਼ਾ ਨਿਯਮਾਂ ਬਾਰੇ ਅਮਰੀਕੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ- ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਆਪਣੇ 3 ਦਿਨਾ ਦੌਰੇ ਦੌਰਾਨ ਭਾਰਤ ਆਏ ਹੋਏ ਹਨ। ਇਸ ਦੌਰਾਨ ਉਨ੍ਹਾਂ ਅਮਰੀਕੀ ਵਰਕ ਵੀਜ਼ਾ ਨਿਯਮਾਂ 'ਚ ਕੀਤੇ ਗਏ ਹਾਲੀਆ ਸਖ਼ਤ ਬਦਲਾਵਾਂ 'ਤੇ ਭਾਰਤ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਇੰਟਰਵਿਊ ਦੌਰਾਨ ਰੂਬੀਓ ਨੇ ਸਪੱਸ਼ਟ ਕੀਤਾ ਕਿ ਵੀਜ਼ਾ ਨਿਯਮਾਂ 'ਚ ਬਦਲਾਅ ਭਾਰਤ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤੇ ਗਏ, ਸਗੋਂ ਇਹ ਪੂਰੀ ਦੁਨੀਆ 'ਤੇ ਬਰਾਬਰੀ ਨਾਲ ਲਾਗੂ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ 'ਚ ਅਮਰੀਕੀ ਸਰਕਾਰ 'ਅਮੈਰਿਕਾ ਫਰਸਟ' ਦੀ ਨੀਤੀ ਤਹਿਤ ਆਪਣੇ ਸਥਾਨਕ ਕਾਮਿਆਂ ਅਤੇ ਰਾਸ਼ਟਰੀ ਹਿੱਤਾਂ ਨੂੰ ਪਹਿਲ ਦੇ ਰਹੀ ਹੈ। ਰੂਬੀਓ ਨੇ ਕਿਹਾ, "ਅਮਰੀਕਾ ਦਾ ਇਮੀਗ੍ਰੇਸ਼ਨ ਸਿਸਟਮ ਕਾਫ਼ੀ ਸਮੇਂ ਤੋਂ ਖਰਾਬ ਸੀ। ਬਿਜ਼ਨੈੱਸ ਇਮੀਗ੍ਰੇਸ਼ਨ ਪ੍ਰੋਗਰਾਮਾਂ 'ਚ ਵੱਡੇ ਪੱਧਰ 'ਤੇ ਧੋਖਾਧੜੀ ਅਤੇ ਦੁਰਵਰਤੋਂ ਦੇਖਣ ਨੂੰ ਮਿਲੀ ਹੈ, ਜਿਸ ਨੂੰ ਦਰੁਸਤ ਕਰਨਾ ਜ਼ਰੂਰੀ ਸੀ। ਇਹ ਫੈਸਲੇ ਦੁਨੀਆ ਦੇ ਹਰੇਕ ਦੇਸ਼ 'ਤੇ ਲਾਗੂ ਹੁੰਦੇ ਹਨ, ਸਿਰਫ਼ ਭਾਰਤ 'ਤੇ ਨਹੀਂ।"

ਇਹ ਵੀ ਪੜ੍ਹੋ- ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਏਗਾ ਠੱਪ ! ਟਰੰਪ ਦੀ ਧਮਕੀ ਮਗਰੋਂ ਇਰਾਨ ਨੇ...

9 ਅਕਤੂਬਰ ਨੂੰ ਅਮਰੀਕੀ ਕਿਰਤ ਵਿਭਾਗ ਨੇ ਭਾਰਤੀ ਅਤੇ ਅੰਤਰਰਾਸ਼ਟਰੀ IT ਕੰਪਨੀਆਂ, ਜਿਵੇਂ ਇਨਫੋਸਿਸ, ਟੀ.ਸੀ.ਐੱਸ., ਵਿਪਰੋ, ਐੱਚ.ਸੀ.ਐੱਲ., ਕੋਗਨੀਜ਼ੈਂਟ ਤੇ ਕੈਪਜੇਮਿਨੀ ਦੇ ਨਾਲ-ਨਾਲ ਅਮਰੀਕੀ ਟੈੱਕ ਦਿੱਗਜ ਮਾਈਕ੍ਰੋਸਾਫਟ ਅਤੇ ਅਡੋਬ ਨੂੰ ਵੀ 'ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ' ਤੋਂ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਸੀ।

ਇਸ ਤੋਂ ਇਲਾਵਾ ਅਮਰੀਕੀ ਹੋਮਲੈਂਡ ਸਿਕਿਓਰਿਟੀ ਵਿਭਾਗ ਨੇ F-1 ਵੀਜ਼ਾ ਧਾਰਕ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਨਵੀਆਂ ਫੀਸਾਂ ਲਾਗੂ ਕਰਨ ਦੀ ਤਜਵੀਜ਼ ਰੱਖੀ ਹੈ, ਤਾਂ ਜੋ ਅਮਰੀਕੀ ਨੌਜਵਾਨਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। 

ਭਾਰਤ ਸਰਕਾਰ ਨੇ ਅਮਰੀਕਾ ਨੂੰ ਸਪੱਸ਼ਟ ਕੀਤਾ ਹੈ ਕਿ ਹੁਨਰਮੰਦ ਪੇਸ਼ੇਵਰਾਂ ਅਤੇ IT ਮਾਹਿਰਾਂ ਦੀ ਆਵਾਜਾਈ ਨਾਲ ਅਮਰੀਕਾ ਅਤੇ ਭਾਰਤ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ, ਖੋਜ ਅਤੇ ਨਵੀਨਤਾ ਨੂੰ ਹੁਲਾਰਾ ਮਿਲਦਾ ਹੈ। ਭਾਰਤ ਨੇ ਇਹ ਵੀ ਕਿਹਾ ਕਿ ਅਮਰੀਕਾ ਵੱਲੋਂ ਨਿਯਮਾਂ 'ਚ ਕੀਤੇ ਗਏ ਇਹ ਨਵੇਂ ਬਦਲਾਅ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਦੇ ਅਨੁਕੂਲ ਨਹੀਂ ਹਨ।

ਇਹ ਵੀ ਪੜ੍ਹੋ- ਜੰਗ ਦੇ ਮੈਦਾਨ 'ਚ ਫੇਲ੍ਹ ਹੋਇਆ Starlink ! ਕਈ ਫ਼ੌਜੀ ਮਿਸ਼ਨ ਹੋਏ ਰੱਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News