ਰੂਸੀ ਸੰਸਦ ਦੇ ਸਪੀਕਰ ਮੇਟਵੀਨਕੋ ਨੇ ਓਮ ਬਿਰਲਾ ਨਾਲ ਕੀਤੀ ਮੁਲਾਕਾਤ

Saturday, Oct 14, 2023 - 01:51 PM (IST)

ਰੂਸੀ ਸੰਸਦ ਦੇ ਸਪੀਕਰ ਮੇਟਵੀਨਕੋ ਨੇ ਓਮ ਬਿਰਲਾ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ (ਵਾਰਤਾ)- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ਨੀਵਾਰ ਨੂੰ ਇੱਥੇ ਰੂਸੀ ਸੰਸਦ ਦੇ ਸਪੀਕਰ ਵੇਲੇਂਟੀਨਾ ਮੇਟਵੀਨਕੋ ਨਾਲ ਮੁਲਾਕਾਤ ਕੀਤੀ। ਜੀ-20 ਦੇਸ਼ਾਂ ਦੀਆਂ ਸੰਸਦਾਂ ਦੇ ਮੁਖੀਆਂ ਦੇ 9ਵੇਂ ਪੀ20 ਸੰਮੇਲਨ ਤੋਂ ਵੱਖ ਯਸ਼ੋਭੂਮੀ 'ਚ ਹੋਈ ਇਸ ਮੁਲਾਕਾਤ ਦੌਰਾਨ ਲੋਕ ਸਭਾ ਸਪੀਕਰ ਨੇ ਪੀ20 ਸੰਮੇਲਨ ਨੂੰ ਸਫ਼ਲ ਬਣਾਉਣ 'ਚ ਯੋਗਦਾਨ ਲਈ ਸ਼੍ਰੀ ਮੇਟਵੀਨਕੋ ਨੂੰ ਧੰਨਵਾਦ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਦੇ ਲੰਬੇ ਸਮੇਂ ਤੋਂ ਡੂੰਘੇ ਸੰਬੰਧ ਰਹੇ ਹਨ ਅਤੇ ਦੋਵੇਂ ਦੇਸ਼ ਸੰਕਟ ਅਤੇ ਮੁਸੀਬਤ ਦੀ ਘੜੀ 'ਚ ਨਾਲ ਖੜ੍ਹੇ ਰਹੇ ਹਨ। ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਦਾ ਪ੍ਰਭਾਵ ਸਾਡੀਆਂ ਨੀਤੀਆਂ ਅਤੇ ਪ੍ਰੋਗਰਾਮਾਂ 'ਚ ਵੀ ਨਜ਼ਰ ਆਉਂਦਾ ਹੈ।

ਇਹ ਵੀ ਪੜ੍ਹੋ : ਕਤਲ ਦੇ 49 ਸਾਲ ਪੁਰਾਣੇ ਮਾਮਲੇ 'ਚ ਆਇਆ ਫ਼ੈਸਲਾ, 80 ਸਾਲਾ ਬਜ਼ੁਰਗ ਨੂੰ ਸੁਣਾਈ ਗਈ ਉਮਰ ਕੈਦ

ਦੋਹਾਂ ਦੇਸ਼ਾਂ ਦੇ ਫ਼ੌਜ, ਪੈਟਰੋਲੀਅਮ, ਵਿਗਿਆਨ ਅਤੇ ਤਕਨੀਕ ਦੇ ਖੇਤਰ 'ਚ ਵੀ ਡੂੰਘੇ ਸੰਬੰਧ ਹਨ। ਸ਼੍ਰੀ ਬਿਰਲਾ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਆਪਸੀ ਵਿਸ਼ਵਾਸ ਅਤੇ ਸੰਬੰਧ ਬੇਹੱਦ ਮਜ਼ਬੂਤ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਸੰਸਦੀ ਰਾਜਨੇਯ ਦੇ ਮਾਧਿਅਮ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਬਣਨਗੇ। ਸ਼੍ਰੀ ਮੇਟਵੀਨਕੋ ਨੇ ਮੁਲਾਕਾਤ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ,''ਸਾਨੂੰ ਭਾਰਤ ਆ ਕੇ ਬਹੁਤ ਚੰਗਾ ਲੱਗਾ।'' ਉਨ੍ਹਾਂ ਨੇ ਪੀ20 ਸੰਮੇਲਨ ਦੇ ਸਫ਼ਲ ਆਯੋਜਨ ਲਈ ਸ਼੍ਰੀ ਬਿਰਲਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੀ20 ਸੰਮੇਲਨ ਭਾਰਤ ਦੀ ਪ੍ਰਧਾਨਗੀ 'ਚ ਇਤਿਹਾਸਕ ਰਿਹਾ। ਉਨ੍ਹਾਂ ਨੇ ਭਾਰਤ ਦੇ ਚੰਦਰਯਾਨ ਮਿਸ਼ਨ ਦੀ ਇਤਿਹਾਸਕ ਸਫ਼ਲਤਾ ਲਈ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੁਲਾੜ ਵਿਗਿਆਨ ਦੇ ਖੇਤਰ 'ਚ ਭਾਰਤ ਦਾ ਆਪਣਾ ਮੁਕਾਮ ਬਣਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News