ਭਾਰਤ ਨੂੰ ‘ਸੁਖੋਈ-75’ ਦੇ ਸਕਦੈ ਰੂਸ

Thursday, Nov 20, 2025 - 01:50 AM (IST)

ਭਾਰਤ ਨੂੰ ‘ਸੁਖੋਈ-75’ ਦੇ ਸਕਦੈ ਰੂਸ

ਦੁਬਈ - ਰੂਸ ਭਾਰਤ ਨੂੰ ‘ਸੁਖੋਈ-57’ ਸਟੀਲਥ ਲੜਾਕੂ ਜਹਾਜ਼ ਦੀ ਸਪਲਾਈ ਕਰਨ ਲਈ ਸਹਿਮਤ ਹੋ ਗਿਆ ਹੈ। ਇਸ ਤੋਂ ਇਲਾਵਾ ਉਹ ਭਾਰਤ ਨੂੰ ਆਪਣੇ ਨਵੇਂ ਵਿਕਸਤ ‘ਸੁਖੋਈ-75’ ਦੇ ਨਿਰਮਾਣ ਅਤੇ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਵੀ ਕਰ ਸਕਦਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 5 ਦਸੰਬਰ ਨੂੰ ਭਾਰਤ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਦੌਰਾਨ ਇਹ ਪੇਸ਼ਕਸ਼ ਕੀਤੇ ਜਾਣ ਦੀ ਉਮੀਦ ਹੈ।

ਇਕ ਸੀਨੀਅਰ ਰੂਸੀ ਅਧਿਕਾਰੀ ਨੇ ਦੁਬਈ ਏਅਰਸ਼ੋਅ ਵਿਚ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਹਵਾਈ ਫੌਜ ਲਈ ਆਪਣੀ ਪੇਸ਼ਕਸ਼ ਨੂੰ ਅਪਗ੍ਰੇਡ ਕਰ ਦਿੱਤਾ ਹੈ। ਰੂਸ ਦੀ ਸਰਕਾਰੀ ਮਾਲਕੀ ਵਾਲੀ ਹਵਾਬਾਜ਼ੀ ਕੰਪਨੀ ‘ਰੋਸਟੇਕ’ ਦੇ ਸੀ. ਈ. ਓ. ਸਰਗੇਈ ਕੇਮੇਜ਼ੋਵ ਨੇ ਦੁਬਈ ਏਅਰਸ਼ੋਅ ਵਿਚ ਦੱਸਿਆ ਕਿ ‘ਸੁਖੋਈ-75’ ਦਾ ਬੈਂਚ ਟੈਸਟ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਅਸੀਂ ਪਹਿਲਾਂ ਹੀ ਇਸ ਦੇ ਉਡਾਣ ਪੜਾਅ ਦੀ ਜਾਂਚ ਕਰ ਲਈ ਹੈ।
 


author

Inder Prajapati

Content Editor

Related News