ਪਿੰਡਾਂ ’ਚ ‘ਗੈਰ-ਹਿੰਦੂਆਂ’ ਦੇ ਦਾਖ਼ਲੇ ’ਤੇ ਪਾਬੰਦੀ, ਪਿੰਡ ਵਾਸੀਆਂ ਨੇ ਲਾਏ ‘ਸਾਈਨ ਬੋਰਡ’

Monday, Sep 09, 2024 - 09:59 AM (IST)

ਰੁਦਰਪ੍ਰਯਾਗ- ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਮੁੱਖ ਲਾਂਘਿਆਂ ’ਤੇ ਪਿੰਡ ਵਾਸੀਆਂ ਨੇ ਬਾਹਰੀ, ‘ਗੈਰ-ਹਿੰਦੂਆਂ’ ਅਤੇ ਰੋਹਿੰਗਿਆ ਦੇ ਦਾਖ਼ਲੇ ’ਤੇ ਪਾਬੰਦੀ ਵਾਲੇ ‘ਸਾਈਨ ਬੋਰਡ’ ਲਾਏ ਹਨ। ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿੰਡਾਂ ’ਚ ਚੋਰੀ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਅਣਪਛਾਤੇ ਫੇਰੀ ਵਾਲਿਆਂ ਨੂੰ ਆਉਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਪਿੰਡ ਫੱਤਾ ਦੇ ਇਕ ਵਸਨੀਕ ਨੇ ਦੱਸਿਆ ਕਿ ਕਰੀਬ 20-25 ਦਿਨ ਪਹਿਲਾਂ ਪਿੰਡ ਦੇ ਮੰਦਰਾਂ ਤੇ ਘਰਾਂ ’ਚ ਚੋਰੀ ਦੀਆਂ ਘਟਨਾਵਾਂ 'ਚ ਬਾਹਰੀ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਅਜਿਹੇ ਬੋਰਡ ਲਾਏ ਗਏ ਹਨ।

ਇਹ ਵੀ ਪੜ੍ਹੋ- IMD ਵੱਲੋਂ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ, 6 ਜ਼ਿਲ੍ਹਿਆਂ 'ਚ 'ਯੈਲੋ ਅਲਰਟ'

ਪਿੰਡ ਵਾਸੀਆਂ ਅਨੁਸਾਰ ਸਿਰਸੀ, ਰਾਮਪੁਰ, ਨਿਆਲਸੂ ਆਦਿ ਪਿੰਡਾਂ ’ਚ ਬਾਹਰੀ ਵਿਅਕਤੀਆਂ ਅਤੇ ਗੈਰ ਹਿੰਦੂਆਂ ਦੇ ਦਾਖ਼ਲੇ ਦੀ ਮਨਾਹੀ ਵਾਲੇ ‘ਸਾਈਨ ਬੋਰਡ’ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਸਾਈਨ ਬੋਰਡ ’ਤੇ ‘ਗੈਰ-ਹਿੰਦੂ ਵਿਅਕਤੀਆਂ ਦੇ ਦਾਖ਼ਲੇ ’ਤੇ ਪਾਬੰਦੀ’ ਲਿਖਿਆ ਹੁੰਦਾ ਸੀ ਪਰ ਹੁਣ ਇਸ ਦੀ ਭਾਸ਼ਾ ‘ਪਰਾਇਆਂ ਦੇ ਦਾਖ਼ਲੇ ’ਤੇ ਪਾਬੰਦੀ’ ਕਰ ਦਿੱਤੀ ਗਈ ਹੈ। ਹਾਲਾਂਕਿ ਪੁਲਸ ਨੂੰ ਜਿਵੇਂ ਹੀ ਪਤਾ ਲੱਗਾ ਤਾਂ ਉਸ ਨੇ ਇਹ ਸਾਈਨ ਬੋਰਡ ਹਟਵਾ ਦਿੱਤੇ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਬੋਰਡ 'ਤੇ ਲਿਖਿਆ ਸੀ 'ਗੈਰ-ਹਿੰਦੂਆਂ' ਦੇ ਦਾਖ਼ਲੇ 'ਤੇ ਰੋਕ ਪਰ ਪੁਲਸ ਦੇ ਦਖ਼ਲ ਮਗਰੋਂ ਇਸ ਨੂੰ ਬਦਲਵਾ ਕੇ 'ਅਣਜਾਣ ਲੋਕਾਂ ਦੇ ਦਾਖ਼ਲੇ 'ਤੇ ਰੋਕ' ਕਰਵਾ ਦਿੱਤਾ ਗਿਆ। 

ਇਹ ਵੀ ਪੜ੍ਹੋ- ਦੋ ਹਿੱਸਿਆਂ 'ਚ ਵੰਡੀ ਗਈ ਮਗਧ ਐਕਸਪ੍ਰੈੱਸ ਟਰੇਨ, ਮਚੀ ਹਫੜਾ-ਦਫੜੀ

ਪੁਲਸ ਮੁਤਾਬਕ ਮੰਦਰਾਂ ਅਤੇ ਘਰਾਂ ਵਿਚ ਚੋਰੀ ਦੀਆਂ ਘਟਨਾਵਾਂ 'ਚ ਬਾਹਰੀ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆ ਰਹੀ ਸੀ। ਇਸ ਨੂੰ ਰੋਕਣ ਲਈ ਨੌਜਵਾਨਾਂ ਨੇ ਪਿੰਡਾਂ ਵਿਚ ਸਾਈਨ ਬੋਰਡ ਲਾਏ ਸਨ। ਬਾਹਰੀ ਲੋਕਾਂ ਦੇ ਬਿਨਾਂ ਇਜਾਜ਼ਤ ਦਾਖ਼ਲੇ 'ਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਡਿਪਟੀ ਸੁਪਰਡੈਂਟ ਆਫ਼ ਪੁਲਸ ਪ੍ਰਬੋਧ ਨੇ ਕਿਹਾ ਕਿ ਕਿਸੇ ਨੂੰ ਵੀ ਸਮਾਜਿਕ ਸਦਭਾਵਨਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਿਸੇ ਨੂੰ ਵੀ ਧਾਰਮਿਕ ਆਧਾਰ ਵਾਲੇ ‘ਸਾਈਨ ਬੋਰਡ’ ਲਾਉਣ ਦੀ ਇਜਾਜ਼ਤ ਨਹੀਂ ਹੈ। ਜਿਵੇਂ ਹੀ ਪੁਲਸ ਦੇ ਧਿਆਨ ਵਿਚ ਇਹ ਗੱਲ ਆਈ, ਅਸੀਂ ਲੋੜੀਂਦੀ ਕਾਰਵਾਈ ਕਰਦਿਆਂ ਅਜਿਹੇ ਸਾਈਨ ਬੋਰਡ ਹਟਵਾ ਦਿੱਤੇ। ਜੇਕਰ ਅੱਗੇ ਅਜਿਹੀ ਕੋਈ ਗੱਲ ਸਾਹਮਣੇ ਆਈ ਤਾਂ ਕਾਰਵਾਈ ਕਰਾਂਗੇ।

ਇਹ ਵੀ ਪੜ੍ਹੋ-  PoK ਵਾਸੀਆਂ ਬਾਰੇ ਰਾਜਨਾਥ ਦਾ ਵੱਡਾ ਬਿਆਨ, ਕਿਹਾ- ਤੁਹਾਨੂੰ ਭਾਰਤ ਦਾ ਹਿੱਸਾ ਬਣਨਾ ਚਾਹੀਦੈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News