ਬਦਰੀਨਾਥ ਤੇ ਕੇਦਾਰਨਾਥ ਧਾਮ ''ਚ ਹੁਣ ''ਗੈਰ-ਸਨਾਤਨੀਆਂ'' ਦੀ ਐਂਟਰੀ ਬੈਨ!

Wednesday, Mar 11, 2026 - 03:09 PM (IST)

ਬਦਰੀਨਾਥ ਤੇ ਕੇਦਾਰਨਾਥ ਧਾਮ ''ਚ ਹੁਣ ''ਗੈਰ-ਸਨਾਤਨੀਆਂ'' ਦੀ ਐਂਟਰੀ ਬੈਨ!

ਦੇਹਰਾਦੂਨ- ਉੱਤਰਾਖੰਡ ਦੇ ਬਦਰੀਨਾਥ ਅਤੇ ਕੇਦਾਰਨਾਥ ਧਾਮ 'ਚ ਇਸ ਸਾਲ ਤੋਂ ਗੈਰ ਸਨਾਤਨੀ ਦੇ ਪ੍ਰਵੇਸ਼ 'ਤੇ ਪਾਬੰਦੀ ਰਹੇਗੀ। ਮੰਦਰ ਕਮੇਟੀ ਦੇ ਇਕ ਅਹੁਦਾ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ ਦੀ ਪ੍ਰਧਾਨਗੀ 'ਚ ਮੰਗਲਵਾਰ ਨੂੰ ਹੋਈ ਬੋਰਡ ਬੈਠਕ 'ਚ ਇਸ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਗਈ। ਦਿਵੇਦੀ ਨੇ ਦੱਸਿਆ ਕਿ ਇਹ ਫ਼ੈਸਲਾ ਅਗਲੇ ਮਹੀਨੇ ਸ਼ੁਰੂ ਹੋ ਰਹੀ ਯਾਤਰਾ ਤੋਂ ਲਾਗੂ ਹੋਵੇਗਾ ਅਤੇ ਹੁਣ ਗੈਰ-ਸਨਾਤਨੀ, ਮੰਦਰ ਕੰਪਲੈਕਸਾਂ ਅਤੇ ਗਰਭਗ੍ਰਹਿਆਂ 'ਚ ਪ੍ਰਵੇਸ਼ ਨਹੀਂ ਕਰ ਸਕਣਗੇ।

ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਗੈਰ-ਹਿੰਦੂਆਂ ਦੇ ਪ੍ਰਵੇਸ਼ 'ਤੇ ਰੋਕ ਦੀ ਵਿਵਸਥਾ ਆਦਿ ਸ਼ੰਕਰਾਚਾਰੀਆ ਦੇ ਸਮੇਂ ਤੋਂ ਹੀ ਹੈ ਅਤੇ ਭਾਰਤੀ ਸੰਵਿਧਾਨ ਵੀ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਦਾ ਅਧਿਕਾਰ ਦਿੰਦਾ ਹੈ। ਦਿਵੇਦੀ ਨੇ ਕਿਹਾ,''ਬਦਰੀਨਾਥ ਅਤੇ ਕੇਦਾਰਨਾਥ ਧਾਮ ਕੋਈ ਸੈਰ-ਸਪਾਟਾ ਸਥਾਨ ਨਹੀਂ ਸਗੋਂ ਆਸਥਾ ਦੇ ਕੇਂਦਰ ਹਨ। ਇਹ ਵੈਦਿਕ ਕੇਂਦਰ ਹਨ, ਜਿਨ੍ਹਾਂ ਦੀ ਸਥਾਪਨਾ ਆਦਿ ਸ਼ੰਕਰਾਚਾਰੀਆ ਨੇ ਕੀਤੀ ਸੀ। ਭਾਰਤੀ ਸੰਵਿਧਾਨ ਦੀ ਧਾਰਾ 26 ਹਰੇਕ ਭਾਈਚਾਰੇ ਨੂੰ ਆਪਣੇ ਧਾਰਮਿਕ ਮਾਮਲਿਆਂ ਦਾ ਪ੍ਰਬੰਧਨ ਕਰਨ ਦਾ ਅਧਿਕਾਰ ਦਿੰਦਾ ਹੈ।'' ਬਦਰੀਨਾਥ ਧਾਮ ਦੇ ਕਿਵਾੜ 23 ਅਪ੍ਰੈਲ ਅਤੇ ਕੇਦਾਰਨਾਥ ਧਾਮ ਦੇ ਕਿਵਾੜ 22 ਅਪ੍ਰੈਲ ਨੂੰ ਖੁੱਲ੍ਹਣਗੇ। ਚਾਰਧਾਮ ਯਾਤਰਾ ਦੀ ਸ਼ੁਰੂਆਤ 19 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਮੌਕੇ ਹੋਵੇਗੀ, ਜਦੋਂ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਖੁੱਲ੍ਹਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News