ਦਿੱਲੀ ਦੇ ਪਾਸ਼ ਇਲਾਕੇ ’ਚ ਮਸ਼ਹੂਰ ਬਿਲਡਰ ਦਾ ਕਤਲ ਕਰ ਲੁੱਟੇ 30 ਲੱਖ ਰੁਪਏ

Monday, May 02, 2022 - 01:24 AM (IST)

ਦਿੱਲੀ ਦੇ ਪਾਸ਼ ਇਲਾਕੇ ’ਚ ਮਸ਼ਹੂਰ ਬਿਲਡਰ ਦਾ ਕਤਲ ਕਰ ਲੁੱਟੇ 30 ਲੱਖ ਰੁਪਏ

ਨਵੀਂ ਦਿੱਲੀ (ਨਵੋਦਿਆ ਟਾਈਮਜ਼)-ਰਾਜਧਾਨੀ ਦਿੱਲੀ ਦੇ ਪਾਸ਼ ਸਿਵਲ ਲਾਈਨ ਇਲਾਕੇ ਦੀ ਇਕ ਆਲੀਸ਼ਾਨ ਕੋਠੀ 'ਚ ਨਿੱਡਰ ਹਥਿਆਰਬੰਦ ਬਦਮਾਸ਼ਾਂ ਨੇ ਘਰ ’ਚ ਸੁੱਤੇ ਹੋਏ ਮਸ਼ਹੂਰ ਬਿਲਡਰ ਰਾਮ ਕਿਸ਼ੋਰ ਅਗਰਵਾਲ (77) ਦਾ ਐਤਵਾਰ ਕਤਲ ਕਰ ਦਿੱਤਾ ਅਤੇ 30 ਲੱਖ ਰੁਪਏ ਲੁੱਟ ਕੇ ਫਰਾਰ ਗਏ। ਮੁੱਖ ਮੰਤਰੀ ਤੇ ਲੈਫਟੀਨੈਂਟ ਗਵਰਨਰ ਦੀ ਰਿਹਾਇਸ਼ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਦਾ ਦਫ਼ਤਰ ਵੀ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਮੁਲਾਜ਼ਮ ਰਿਸ਼ਵਤ ਲੈਂਦਾ ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ

ਦੱਸਿਆ ਜਾਂਦਾ ਹੈ ਕਿ ਘਟਨਾ ਤੋਂ ਬਾਅਦ ਘਰ ਤੋਂ ਭੱਜ ਰਹੇ ਦੋ ਬਦਮਾਸ਼ਾਂ ਨੂੰ ਆਰ. ਡਬਲਯੂ. ਏ. ਗਾਰਡ ਨੇ ਰੋਕ ਲਿਆ ਪਰ ਬਦਮਾਸ਼ਾਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ 24 ਘੰਟੇ ਪਹਿਲਾਂ ਸ਼ਨੀਵਾਰ ਸਵੇਰੇ ਦੱਖਣੀ ਦਿੱਲੀ ’ਚ ਥਾਣਾ ਡਿਫੈਂਸ ਕਾਲੋਨੀ ਅਧੀਨ ਆਨੰਦ ਲੋਕ ਇਲਾਕੇ ’ਚ ਇਕ ਕੋਠੀ ’ਚੋਂ ਚਾਰ ਅਣਪਛਾਤੇ ਲੋਕਾਂ ਨੇ ਕਰੀਬ 4 ਕਰੋੜ ਰੁਪਏ ਦੇ ਗਹਿਣੇ ਲੁੱਟ ਲਏ ਸਨ। ਲੁੱਟ ਤੋਂ ਬਾਅਦ ਬਦਮਾਸ਼ ਕਮਰੇ ’ਚ ਮੌਜੂਦ 68 ਸਾਲਾ ਔਰਤ ਦੇ ਪੈਰ ਬੰਨ੍ਹ ਕੇ ਫਰਾਰ ਹੋ ਗਏ ਸਨ। ਦਿੱਲੀ 'ਚ ਦੋ ਦਿਨਾਂ 'ਚ ਵਾਪਰੀਆਂ ਦੋ ਘਟਨਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਹੁਣ ਪਾਸ਼ ਇਲਾਕਿਆਂ 'ਚ ਰਹਿਣ ਵਾਲੇ ਬਜ਼ੁਰਗ ਅਪਰਾਧੀਆਂ ਦੇ ਨਿਸ਼ਾਨੇ ’ਤੇ ਹਨ।

ਇਹ ਵੀ ਪੜ੍ਹੋ : ਭਾਰਤ ਤੇ UAE ਵਿਚਾਲੇ ਹੋਇਆ ਮੁਕਤ ਵਪਾਰ ਸਮਝੌਤਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News