ਕੈਸ਼ ਵੈਨ ''ਚੋਂ 23 ਲੱਖ ਰੁਪਏ ਚੋਰੀ
Wednesday, Aug 29, 2018 - 04:13 AM (IST)
ਮਹੇਸਾਨਾ—ਗੁਜਰਾਤ ਦੇ ਮਹੇਸਾਨਾ ਵਿਖੇ ਮੰਗਲਵਾਰ ਏ. ਟੀ. ਐੱਮ. ਵਿਚ ਕੈਸ਼ ਪਾਉਣ ਜਾ ਰਹੀ ਕੈਸ਼ ਵੈਨ ਵਿਚੋਂ ਕੋਈ ਅਣਪਛਾਤਾ ਵਿਅਕਤੀ 23 ਲੱਖ ਰੁਪਏ ਚੋਰੀ ਕਰ ਕੇ ਫਰਾਰ ਹੋ ਗਿਆ। ਪੁਲਸ ਮੁਤਾਬਕ ਭਾਵੀਨ, ਨੀਰਵ ਤੇ ਡਰਾਈਵਰ ਯੋਗੇਸ਼ ਕੈਸ਼ ਵੈਨ ਵਿਚ ਇਕ ਥੈਲੇ ਵਿਚ 23 ਲੱਖ ਰੁਪਏ ਲੈ ਕੇ ਇਕ ਏ. ਟੀ. ਐੱਮ. ਵਲ ਜਾ ਰਹੇ ਸਨ। ਇਸ ਦੌਰਾਨ ਰਾਹ ਵਿਚ ਨੀਰਵ ਸਿਗਰੇਟ ਲੈਣ ਲਈ ਉਤਰਿਆ। ਡਰਾਈਵਰ ਯੋਗੇਸ਼ ਵੈਨ ਦੇ ਬਾਹਰ ਖੜ੍ਹਾ ਹੋ ਗਿਆ। ਭਾਵੀਨ ਪਿਛਲੀ ਸੀਟ 'ਤੇ ਬੈਠਾ ਸੀ। ਅਚਾਨਕ ਇਕ ਵਿਅਕਤੀ ਯੋਗੇਸ਼ ਕੋਲ ਆਇਆ ਅਤੇ ਕਹਿਣ ਲੱਗਾ ਕਿ ਤੁਹਾਡੇ ਰੁਪਏ ਹੇਠਾਂ ਡਿੱਗ ਪਏ ਹਨ। ਜਿਵੇਂ ਹੀ ਯੋਗੇਸ਼ ਪਿਛਲੇ ਪਾਸੇ ਮੁੜਿਆ, ਉਕਤ ਵਿਅਕਤੀ ਵੈਨ ਦੀ ਅਗਲੀ ਸੀਟ 'ਤੇ ਪਏ 23 ਲੱਖ ਰੁਪਏ ਭਰਿਆ ਥੈਲਾ ਚੁੱਕ ਕੇ ਫਰਾਰ ਹੋ ਗਿਆ।
