ਜੰਗਲਾਤ ਅਧਿਕਾਰੀ ਦੇ ਘਰੋਂ 1 ਕਰੋੜ 44 ਲੱਖ ਰੁਪਏ ਨਕਦ ਤੇ ਡੇਢ ਕਿਲੋ ਸੋਨਾ ਬਰਾਮਦ
Saturday, Jul 26, 2025 - 12:25 AM (IST)

ਭੁਵਨੇਸ਼ਵਰ -ਭ੍ਰਿਸ਼ਟਾਚਾਰ ਰੋਕੂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਓਡਿਸ਼ਾ ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਦੇ ਘਰੋਂ 1 ਕਰੋੜ 44 ਲੱਖ ਰੁਪਏ ਨਕਦ ਤੇ ਡੇਢ ਕਿਲੋ ਸੋਨਾ ਬਰਾਮਦ ਕੀਤਾ ਹੈ। ਇਹ ਅਧਿਕਾਰੀ ਕੋਰਾਪੁਟ ਜ਼ਿਲੇ ’ਚ ਡਿਪਟੀ ਰੇਂਜਰ ਵਜੋਂ ਤਾਇਨਾਤ ਹੈ। ਵਿਜੀਲੈਂਸ ਵਿਭਾਗ ਨੇ ਜੈਪੋਰ ਜੰਗਲਾਤ ਰੇਂਜ ਦੇ ਡਿਪਟੀ ਰੇਂਜਰ-ਕਮ-ਇੰਚਾਰਜ ਰੇਂਜਰ ਰਾਮ ਚੰਦਰ ਨੇਪਕ ਦੇ 6 ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਅਧਿਕਾਰੀ ਦੀ ਕੁੱਲ ਮਾਸਿਕ ਤਨਖਾਹ 76,880 ਰੁਪਏ ਤੇ ਟੈਕਸ ਕੱਟ ਕੇ 69,680 ਰੁਪਏ ਹੈ।
ਨੇਪਕ ਨੇ 9 ਮਾਰਚ, 1989 ਨੂੰ ਕੋਰਾਪੁਟ ’ਚ ਸਮਾਜਿਕ ਜੰਗਲਾਤ ਵਿਭਾਗ ਅਧੀਨ ਇਕ ਗ੍ਰਾਮ ਜੰਗਲਾਤ ਮੁਲਾਜ਼ਮ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਡੇਢ ਕਿਲੋ ਸੋਨੇ ਤੋਂ ਇਲਾਵਾ ਜੈਪੋਰ ਟਾਊਨ ’ਚ 4.63 ਕਿਲੋ ਚਾਂਦੀ ਤੇ 2 ਮਹਿੰਗੇ ਪਲਾਟ ਵੀ ਸਾਹਮਣੇ ਆਏ।