ਧੀਆਂ ਦੇ ਖਾਤੇ ''ਚ ਆਉਣਗੇ ਪੈਸੇ, ਵਿਆਹ ਲਈ ਮਿਲੇਗਾ 1 ਲੱਖ ਰੁਪਏ ਦਾ ਤੋਹਫ਼ਾ! ਸੂਬਾ ਸਰਕਾਰ ਦਾ ਵੱਡਾ ਐਲਾਨ

Monday, Mar 09, 2026 - 09:29 AM (IST)

ਧੀਆਂ ਦੇ ਖਾਤੇ ''ਚ ਆਉਣਗੇ ਪੈਸੇ, ਵਿਆਹ ਲਈ ਮਿਲੇਗਾ 1 ਲੱਖ ਰੁਪਏ ਦਾ ਤੋਹਫ਼ਾ! ਸੂਬਾ ਸਰਕਾਰ ਦਾ ਵੱਡਾ ਐਲਾਨ

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਸੂਬੇ ਦੀਆਂ ਧੀਆਂ ਅਤੇ ਮਹਿਲਾਵਾਂ ਲਈ ਵੱਡੇ ਤੋਹਫ਼ਿਆਂ ਦੀ ਬਾਰਿਸ਼ ਕੀਤੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਯੂ.ਪੀ. ਦੀਆਂ ਧੀਆਂ ਕਿਸੇ 'ਤੇ ਨਿਰਭਰ ਨਹੀਂ ਰਹਿਣਗੀਆਂ, ਕਿਉਂਕਿ ਸਰਕਾਰ ਉਨ੍ਹਾਂ ਦੇ ਜਨਮ ਤੋਂ ਲੈ ਕੇ ਪੜ੍ਹਾਈ ਅਤੇ ਵਿਆਹ ਤੱਕ ਦਾ ਪੂਰਾ ਖਰਚਾ ਚੁੱਕੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਧੀ ਦੇ ਜਨਮ ਤੋਂ ਲੈ ਕੇ ਉਸ ਦੀ ਗ੍ਰੈਜੂਏਸ਼ਨ (ਸਨਾਤਕ) ਤੱਕ ਦੀ ਪੜ੍ਹਾਈ ਲਈ ਸਰਕਾਰ ਵੱਲੋਂ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇਗਾ। ਬੱਚੀ ਦੇ ਜਨਮ ਤੋਂ ਤੁਰੰਤ ਬਾਅਦ ਰਜਿਸਟ੍ਰੇਸ਼ਨ ਹੁੰਦੇ ਹੀ ਪੈਸੇ ਸਿੱਧੇ ਬੈਂਕ ਖਾਤੇ ਵਿੱਚ ਪਹੁੰਚ ਜਾਣਗੇ। ਸਾਰੇ ਜ਼ਰੂਰੀ ਟੀਕੇ ਲਗਵਾਉਣ ਅਤੇ ਪਹਿਲੀ ਜਮਾਤ ਵਿੱਚ ਦਾਖ਼ਲਾ ਲੈਣ 'ਤੇ ਵੀ ਸਰਕਾਰ ਵਿੱਤੀ ਸਹਾਇਤਾ ਦੇਵੇਗੀ।

ਇਹ ਵੀ ਪੜ੍ਹੋ - ChatGPT 'ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਖਾਲੀ ਹੋ ਸਕਦਾ ਹੈ ਤੁਹਾਡਾ ਬੈਂਕ ਅਕਾਊਂਟ

ਅਗਲੀਆਂ ਜਮਾਤਾਂ: 
ਪੰਜਵੀਂ ਜਮਾਤ ਪਾਸ ਕਰਕੇ ਅਗਲੀ ਜਮਾਤ ਵਿੱਚ ਜਾਣ 'ਤੇ ਵੀ ਖਾਤੇ ਵਿੱਚ ਪੈਸੇ ਟ੍ਰਾਂਸਫਰ ਕੀਤੇ ਜਾਣਗੇ। ਮੁੱਖ ਮੰਤਰੀ ਮੁਤਾਬਕ ਵੱਖ-ਵੱਖ ਸ਼੍ਰੇਣੀਆਂ ਵਿੱਚ 25 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ, ਜਿਸ ਦਾ ਲਾਭ ਇਸ ਵੇਲੇ 27 ਲੱਖ ਧੀਆਂ ਲੈ ਰਹੀਆਂ ਹਨ।

ਧੀ ਦੇ ਵਿਆਹ ਦੀ ਚਿੰਤਾ ਖਤਮ: ਮਿਲਣਗੇ 1 ਲੱਖ ਰੁਪਏ
ਗਰੀਬ ਪਰਿਵਾਰਾਂ ਨੂੰ ਧੀ ਦੇ ਵਿਆਹ ਦੀ ਚਿੰਤਾ ਤੋਂ ਮੁਕਤ ਕਰਦਿਆਂ ਯੋਗੀ ਨੇ ਕਿਹਾ ਕਿ ਸਮੂਹਿਕ ਵਿਆਹ ਯੋਜਨਾ ਤਹਿਤ ਹੁਣ ਸਰਕਾਰ 1 ਲੱਖ ਰੁਪਏ ਦੀ ਸਹਾਇਤਾ ਦੇ ਰਹੀ ਹੈ। ਹੁਣ ਤੱਕ ਇਸ ਯੋਜਨਾ ਰਾਹੀਂ 4 ਲੱਖ ਤੋਂ ਵੱਧ ਧੀਆਂ ਦੇ ਵਿਆਹ ਸੰਪੰਨ ਕਰਵਾਏ ਜਾ ਚੁੱਕੇ ਹਨ।

ਇਹ ਵੀ ਪੜ੍ਹੋ - ਜੰਗ ਵਿਚਾਲੇ ਦੁਬਈ 'ਚ ਭਾਰਤੀ ਡਰਾਈਵਰ ਦੀ ਪਲਟੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ!

ਮੇਧਾਵੀ ਵਿਦਿਆਰਥਣਾਂ ਨੂੰ ਮਿਲੇਗੀ ਸਕੂਟੀ
ਸਰਕਾਰ ਜਲਦੀ ਹੀ 'ਲਕਸ਼ਮੀਬਾਈ ਸਕੂਟੀ ਯੋਜਨਾ' ਸ਼ੁਰੂ ਕਰਨ ਜਾ ਰਹੀ ਹੈ। ਪਹਿਲੇ ਪੜਾਅ ਵਿੱਚ ਹੋਣਹਾਰ (ਮੇਧਾਵੀ) ਕੁੜੀਆਂ ਨੂੰ ਮੁਫ਼ਤ ਸਕੂਟੀ ਦਿੱਤੀ ਜਾਵੇਗੀ ਅਤੇ ਦੂਜੇ ਪੜਾਅ ਵਿੱਚ ਹੋਰ ਸਾਰੀਆਂ ਵਿਦਿਆਰਥਣਾਂ ਨੂੰ ਇਸ ਯੋਜਨਾ ਨਾਲ ਜੋੜਿਆ ਜਾਵੇਗਾ।

ਇਹ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ: ਪੁਲਸ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ

ਵਰਕਿੰਗ ਵੂਮੈਨ ਲਈ ਹੋਸਟਲ ਅਤੇ ਡਿਜੀਟਲ ਉੱਦਮ
ਮਹਿਲਾ ਸਸ਼ਕਤੀਕਰਨ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਵਾਰਾਣਸੀ, ਮੇਰਠ, ਪ੍ਰਯਾਗਰਾਜ, ਗੋਰਖਪੁਰ, ਕਾਨਪੁਰ, ਝਾਂਸੀ ਅਤੇ ਆਗਰਾ ਵਿੱਚ ਹੋਸਟਲ ਬਣਾਏ ਜਾ ਰਹੇ ਹਨ। ਅਗਲੇ ਪੜਾਅ ਵਿੱਚ ਅਯੁੱਧਿਆ, ਬਰੇਲੀ ਅਤੇ ਸਹਾਰਨਪੁਰ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਵੀ ਇਹ ਸਹੂਲਤ ਮਿਲੇਗੀ। ਹਰ ਨਿਆਇਕ ਪੰਚਾਇਤ ਵਿੱਚ ਡਿਜੀਟਲ ਉੱਦਮ ਸਥਾਪਤ ਕੀਤੇ ਜਾਣਗੇ, ਜਿਸ ਨਾਲ 4,000 ਤੋਂ ਵੱਧ ਔਰਤਾਂ ਨੂੰ ਰੁਜ਼ਗਾਰ ਮਿਲੇਗਾ। ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਔਰਤਾਂ ਦੀ ਕਿਰਤ ਸ਼ਕਤੀ ਵਿੱਚ ਹਿੱਸੇਦਾਰੀ 13% ਤੋਂ ਵਧ ਕੇ 37% ਹੋ ਗਈ ਹੈ। ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ 35 ਫੀਸਦੀ ਸੀਟਾਂ 'ਤੇ ਧੀਆਂ-ਭੈਣਾਂ ਚੁਣ ਕੇ ਪਹੁੰਚਣਗੀਆਂ।

ਇਹ ਵੀ ਪੜ੍ਹੋ - ਪਾਕਿਸਤਾਨ ’ਚ ਫਸੀ ਸਰਬਜੀਤ ਕੌਰ ਨੇ ਫਿਰ ਬਦਲਿਆ ਬਿਆਨ, ‘ਮੈਨੂੰ ਭਾਰਤ ਭੇਜੋ, ਸਾਰਾ ਸੱਚ ਦੱਸਾਂਗੀ’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News