ਜੈਪੁਰ ''ਚ ਵੱਡੀ ਕਾਰਵਾਈ: ਅਮੂਲ ਦੇ 1.5 ਲੱਖ ਕਿਲੋ ਐਕਸਪਾਇਰਡ ਉਤਪਾਦ ਬਰਾਮਦ

Thursday, Mar 19, 2026 - 12:50 PM (IST)

ਜੈਪੁਰ ''ਚ ਵੱਡੀ ਕਾਰਵਾਈ: ਅਮੂਲ ਦੇ 1.5 ਲੱਖ ਕਿਲੋ ਐਕਸਪਾਇਰਡ ਉਤਪਾਦ ਬਰਾਮਦ

ਜੈਪੁਰ: ਰਾਜਸਥਾਨ ਦੇ ਖਾਧ ਸੁਰੱਖਿਆ ਵਿਭਾਗ ਨੇ ਜੈਪੁਰ ਵਿੱਚ ਇੱਕ ਅਜਿਹੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਹਨ। ਵਿਭਾਗ ਨੇ ਅਮੂਲ ਬ੍ਰਾਂਡ ਦੇ ਲਗਭਗ 1.5 ਲੱਖ ਕਿਲੋਗ੍ਰਾਮ ਐਕਸਪਾਇਰ ਹੋ ਚੁੱਕੇ ਪੈਕਟਬੰਦ ਖਾਧ ਪਦਾਰਥਾਂ ਨੂੰ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਹੈ। ਇਨ੍ਹਾਂ ਉਤਪਾਦਾਂ ਦੀ ਐਕਸਪਾਇਰੀ ਡੇਟ ਮਿਟਾ ਕੇ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਬਾਜ਼ਾਰ ਵਿੱਚ ਵੇਚਣ ਦੀ ਵੱਡੀ ਯੋਜਨਾ ਸੀ।

ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ

181 ਹੈਲਪਲਾਈਨ ਨੇ ਖੋਲ੍ਹੀ ਪੋਲ
ਜਾਣਕਾਰੀ ਅਨੁਸਾਰ, ਰਾਜ ਸਰਕਾਰ ਦੀ 181 ਜਨ ਸ਼ਿਕਾਇਤ ਹੈਲਪਲਾਈਨ 'ਤੇ ਮਿਲੀ ਇੱਕ ਗੁਪਤ ਸੂਚਨਾ ਤੋਂ ਬਾਅਦ ਜੈਪੁਰ-II ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (CMHO) ਦੀ ਟੀਮ ਨੇ ਖੋ ਨਾਗਰੀਆਨ ਇਲਾਕੇ ਵਿੱਚ ਸਥਿਤ ਇੱਕ ਗੋਦਾਮ 'ਤੇ ਛਾਪਾ ਮਾਰਿਆ। ਗੁਆਂਢੀਆਂ ਨੇ ਸ਼ੱਕ ਜਤਾਇਆ ਸੀ ਕਿ ਗੋਦਾਮ ਦੇ ਅੰਦਰ ਸਵੇਰੇ ਜਲਦੀ ਮਜ਼ਦੂਰ ਆਉਂਦੇ ਸਨ ਅਤੇ ਸਾਰਾ ਦਿਨ ਗੇਟ ਅੰਦਰੋਂ ਬੰਦ ਰਹਿੰਦਾ ਸੀ। ਛਾਪੇਮਾਰੀ ਦੌਰਾਨ ਅਧਿਕਾਰੀ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਉੱਥੇ ਥਿਨਰ, ਐਸੀਟੋਨ ਅਤੇ ਹੋਰ ਕੈਮੀਕਲ ਮਿਲੇ। ਇਨ੍ਹਾਂ ਦੀ ਵਰਤੋਂ ਪੁਰਾਣੀ ਐਕਸਪਾਇਰੀ ਡੇਟ ਨੂੰ ਮਿਟਾਉਣ ਲਈ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

ਦੱਸ ਦੇਈਏ ਕਿ ਇਸ ਮਾਮਲੇ ਦੀ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਲਗਭਗ 12,000 ਕਾਰਟਨ ਪੂਰੀ ਤਰ੍ਹਾਂ ਐਕਸਪਾਇਰ ਹੋ ਚੁੱਕੇ ਸਨ। 3,000 ਕਾਰਟਨਾਂ ਤੋਂ ਤਰੀਕਾਂ ਕੈਮੀਕਲ ਨਾਲ ਮਿਟਾਈਆਂ ਜਾ ਚੁੱਕੀਆਂ ਸਨ। ਬਰਾਮਦ ਕੀਤੇ ਸਾਮਾਨ ਵਿੱਚ ਅਮੂਲ ਦੇ ਨੂਡਲਜ਼, ਕੇਚੱਪ, ਮੇਓਨਿਜ਼ ਅਤੇ ਐਨਰਜੀ ਡਰਿੰਕਸ ਵਰਗੇ ਗੈਰ-ਡੇਅਰੀ ਉਤਪਾਦ ਸ਼ਾਮਲ ਸਨ। ਦੱਸ ਦੇਈਏ ਕਿ ਗੋਦਾਮ ਦਾ ਸੰਚਾਲਕ ਗਗਨ ਆਹੂਜਾ, ਜੋ 'ਐਥਲੀਟ ਡਿਸਟ੍ਰੀਬਿਊਟਰ' ਨਾਮਕ ਕੰਪਨੀ ਚਲਾ ਰਿਹਾ ਸੀ, ਨੇ ਪੁੱਛਗਿੱਛ ਦੌਰਾਨ ਹੈਰਾਨੀਜਨਕ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਉਸ ਨੇ ਯੂਟਿਊਬ (YouTube) ਵੀਡੀਓਜ਼ ਦੇਖ ਕੇ ਐਕਸਪਾਇਰੀ ਡੇਟ ਬਦਲਣ ਦਾ ਤਰੀਕਾ ਸਿੱਖਿਆ ਸੀ। ਉਹ ਸਸਤੇ ਭਾਅ 'ਤੇ ਐਕਸਪਾਇਰ ਹੋਣ ਵਾਲਾ ਮਾਲ ਖਰੀਦਦਾ ਸੀ ਅਤੇ ਨਵੇਂ ਲੇਬਲ ਲਗਾ ਕੇ ਮੁਨਾਫਾ ਕਮਾਉਣ ਦੀ ਫਿਰਾਕ ਵਿੱਚ ਸੀ। 

ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼

ਦੱਸਿਆ ਜਾ ਰਿਹਾ ਹੈ ਕਿ ਉਕਤ ਸੰਚਾਲਕ ਦਾ ਫੂਡ ਲਾਇਸੈਂਸ ਵੀ ਖਤਮ ਹੋ ਚੁੱਕਾ ਸੀ। ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਗਾਇਤਰੀ ਰਾਠੌਰ ਨੇ ਪੁਸ਼ਟੀ ਕੀਤੀ ਕਿ ਇਹ ਮਾਲ ਖਾਣ ਦੇ ਬਿਲਕੁਲ ਵੀ ਯੋਗ ਨਹੀਂ ਸੀ। ਮਾਲ ਇੰਨੀ ਵੱਡੀ ਮਾਤਰਾ ਵਿੱਚ ਸੀ ਕਿ ਇਸ ਨੂੰ ਨਸ਼ਟ ਕਰਨ ਲਈ 4 ਦਿਨਾਂ ਦਾ ਸਮਾਂ ਲੱਗਿਆ ਅਤੇ 27 ਟਰੱਕਾਂ ਰਾਹੀਂ ਇਸ ਨੂੰ ਲੈਂਡਫਿਲ ਸਾਈਟ 'ਤੇ ਲਿਜਾਇਆ ਗਿਆ। ਵਿਭਾਗ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਕੋਈ ਖਰਾਬ ਮਾਲ ਪਹਿਲਾਂ ਹੀ ਬਾਜ਼ਾਰ ਵਿੱਚ ਤਾਂ ਨਹੀਂ ਪਹੁੰਚ ਗਿਆ। ਫਿਲਹਾਲ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਖਾਧ ਸੁਰੱਖਿਆ ਤੇ ਮਿਆਰ ਐਕਟ (FSSAI) ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ, ਇੰਦੌਰ ਦਾ ਕੰਬਿਆ ਇਲਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News