ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ : 14.13 ਕਰੋੜ ਦਾ ਸੋਨਾ, ਚਾਂਦੀ ਤੇ ਨਕਦੀ ਬਰਾਮਦ

Monday, Mar 16, 2026 - 07:48 AM (IST)

ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ : 14.13 ਕਰੋੜ ਦਾ ਸੋਨਾ, ਚਾਂਦੀ ਤੇ ਨਕਦੀ ਬਰਾਮਦ

ਨਵੀਂ ਦਿੱਲੀ (ਅਨਸ) - ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਦਿੱਲੀ ਤੇ ਕੋਲਕਾਤਾ ਦਰਮਿਆਨ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਇਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਡੀ. ਆਰ. ਆਈ. ਨੇ 14.13 ਕਰੋੜ ਰੁਪਏ ਦਾ ਸੋਨਾ, ਚਾਂਦੀ ਤੇ ਨਕਦੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਕਸਟਮ ਐਕਟ, 1962 ਅਧੀਨ ਕੀਤੀ ਗਈ ਹੈ।

ਮਿਲੀ ਖਾਸ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਡੀ. ਆਰ. ਆਈ. ਨੇ ਇਹ ਕਾਰਵਾਈ ਸ਼ੁਰੂ ਕੀਤੀ ਸੀ। ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਸਮੱਗਲਰ ਕੀਤਾ ਗਿਆ ਸੋਨਾ ਰੇਲਗੱਡੀ ਰਾਹੀਂ ਰਾਸ਼ਟਰੀ ਰਾਜਧਾਨੀ ਲਿਆਂਦਾ ਜਾ ਰਿਹਾ ਹੈ। ਜਾਣਕਾਰੀ ’ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਕੋਲਕਾਤਾ ਤੋਂ ਰੇਲਗੱਡੀ ਰਾਹੀਂ ਆਉਣ ਵਾਲੇ ਇਕ ਮੁਸਾਫਰ ਨੂੰ ਰੋਕਿਆ। ਜਾਂਚ ਕਰਨ ’ਤੇ ਉਸ ਕੋਲੋਂ ਵਿਦੇਸ਼ੀ ਨਿਸ਼ਾਨਾਂ ਵਾਲਾ ਸੋਨਾ ਮਿਲਿਆ। ਇਸ ਨੂੰ ਸਟੇਸ਼ਨ ਦੇ ਬਾਹਰ ਇਕ ਵਿਅਕਤੀ ਨੂੰ ਸੌਂਪਿਆ ਜਾਣਾ ਸੀ। ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਗਈ। ਇਸ ਤੋਂ ਜਾਂਚ ਦਿੱਲੀ ਦੀਆਂ ਹੋਰ ਥਾਵਾਂ ’ਤੇ ਪਹੁੰਚ ਗਈ। 4 ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।


author

rajwinder kaur

Content Editor

Related News