10ਵੀਂ ਪਾਸ ਲਈ ਰੇਲਵੇ 'ਚ ਨਿਕਲੀ ਭਰਤੀ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ

Thursday, Jul 18, 2024 - 12:42 PM (IST)

10ਵੀਂ ਪਾਸ ਲਈ ਰੇਲਵੇ 'ਚ ਨਿਕਲੀ ਭਰਤੀ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ

ਨਵੀਂ ਦਿੱਲੀ- ਰੇਲਵੇ 'ਚ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਰੇਲਵੇ ਭਰਤੀ ਸੈੱਲ (RRC) ਸੈਂਟਰਲ ਰੇਲਵੇ ਨੇ ਅਪ੍ਰੈਂਟਿਸ ਦੀ ਭਰਤੀ ਕੱਢੀ ਹੈ। ਇਸ ਲਈ RRC ਨੇ ਆਪਣੀ ਵੈੱਬਸਾਈਟ  www.rrccr.com 'ਤੇ 16 ਜੁਲਾਈ ਨੂੰ ਅਧਿਕਾਰਤ ਨੋਟੀਫ਼ਿਕੇਸ਼ਨ ਵੀ ਜਾਰੀ ਕੀਤੀ ਹੈ। ਜਿਸ ਤੋਂ ਬਾਅਦ ਇਸ ਲਈ ਅਰਜ਼ੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਯੋਗ ਉਮੀਦਵਾਰ ਇਨ੍ਹਾਂ ਅਪ੍ਰੈਂਟਿਸ ਅਸਾਮੀਆਂ ਲਈ 15 ਅਗਸਤ 2024 ਸ਼ਾਮ 5 ਵਜੇ ਤੱਕ ਫਾਰਮ ਭਰ ਸਕਦੇ ਹਨ।

ਵਿੱਦਿਅਕ ਯੋਗਤਾ

ਇਨ੍ਹਾਂ ਅਪ੍ਰੈਂਟਿਸ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਸ ਪੋਸਟ ਲਈ ਉਹ ਅਪਲਾਈ ਕਰ ਰਹੇ ਹਨ, ਉਸ ਨਾਲ ਸਬੰਧਤ ਟਰੇਡ ਵਿਚ ITI ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ। 


ਉਮਰ ਹੱਦ

ਮੁੰਬਈ ਕਲਸਟਰ ਵਿਚ ਭਰਤੀ ਵਿਚ ਸਭ ਤੋਂ ਵੱਧ 1594 ਅਸਾਮੀਆਂ ਹਨ। ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਇਸ ਵਿਚ ਛੋਟ ਦਿੱਤੀ ਗਈ ਹੈ।


ਅਰਜ਼ੀ ਫੀਸ

ਅਪ੍ਰੈਂਟਿਸ ਰੇਲਵੇ ਦੀ ਇਸ ਭਰਤੀ ਲਈ ਅਪਲਾਈ ਕਰਦੇ ਸਮੇਂ ਜਨਰਲ/ਓ. ਬੀ. ਸੀ/ਈ. ਡਬਲਯੂ. ਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ। ਇਹ ਔਰਤਾਂ ਅਤੇ ਹੋਰ ਵਰਗਾਂ ਲਈ ਬਿਲਕੁਲ ਮੁਫਤ ਹੈ।

ਮਹੀਨਾਵਾਰ ਵਜ਼ੀਫ਼ਾ-

ਰਾਸ਼ਟਰੀ ਅਤੇ ਰਾਜ ਸਰਟੀਫਿਕੇਟ ਧਾਰਕਾਂ ਨੂੰ ਸਿਖਲਾਈ ਦੌਰਾਨ 7000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਸਿਖਲਾਈ ਦੇ ਦੂਜੇ ਸਾਲ ਵਿਚ ਇਸ ਵਿਚ 10 ਫ਼ੀਸਦੀ ਦਾ ਵਾਧਾ ਕੀਤਾ ਜਾਵੇਗਾ।

ਇੰਝ ਹੋਵੇਗੀ ਚੋਣ

ਰੇਲਵੇ ਦੀ ਇਸ ਭਰਤੀ 'ਚ ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਪ੍ਰੀਖਿਆ ਦੇ ਸਿੱਧੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ। ਬਾਅਦ 'ਚ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਡਿਵੀਜ਼ਨ ਵਲੋਂ ਤਸਦੀਕ ਕੀਤੀ ਜਾਵੇਗੀ। ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ RRC ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News