ਕਾਂਗਰਸ ਵੱਲੋਂ ਸੈਮ ਪਿਤ੍ਰੋਦਾ ਨੂੰ IOC ਦਾ ਪ੍ਰਧਾਨ ਨਿਯੁਕਤ ਕਰਨ ਨੂੰ ਲੈ ਕੇ ਆਰਪੀ ਸਿੰਘ ਨੇ ਜਤਾਇਆ ਇਤਰਾਜ਼

Thursday, Jun 27, 2024 - 01:03 AM (IST)

ਨਵੀਂ ਦਿੱਲੀ - ਕਾਂਗਰਸ ਨੇ ਇਕ ਵਾਰ ਫਿਰ ਆਪਣੇ ਨੇਤਾ ਸੈਮ ਪਿਤ੍ਰੋਦਾ ਨੂੰ ‘ਇੰਡੀਅਨ ਓਵਰਸੀਜ਼ ਕਾਂਗਰਸ’ ਦਾ ਮੁਖੀ ਨਿਯੁਕਤ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ ਸਿੰਘ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਐਕਸ 'ਤੇ ਪੋਸਟ ਵਿਚ ਲਿਖਿਆ, ਕੀ ਪਾਖੰਡ! ਕਾਂਗਰਸ ਨੇ ਬਡਬੋਲੇ ਪਿਤ੍ਰੋਦਾ ਨੂੰ ਮੁੜ IOC ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਕੀ ਪਖੰਡ ਹੈ? ਸਵਾਲ ਇਹ ਹੈ ਕਿ ਕੀ ਖੜਗੇ ਨੇ ਪਹਿਲੇ ਪੜਾਅ ਵਿੱਚ ਕਦੇ ਉਸ ਦਾ ਅਸਤੀਫਾ ਸਵੀਕਾਰ ਕੀਤਾ ਸੀ। ਪਿਤ੍ਰੋਦਾ ਉਹੀ ਹੈ, ਜਿਸ ਨੇ ਭਾਰਤੀਆਂ ਦੀ ਸ਼ਕਲ-ਸੂਰਤ 'ਤੇ ਵਿਵਾਦਿਤ ਟਿੱਪਣੀਆਂ ਕੀਤੀਆਂ ਸਨ।

ਇਹ ਵੀ ਪੜ੍ਹੋ-  ਫਾਇਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਵੱਡੀ ਲੁੱਟ, ਅੱਖਾਂ 'ਚ ਮਿਰਚਾਂ ਪਾ ਦਿੱਤਾ ਘਟਨਾ ਨੂੰ ਅੰਜਾਮ

ਦੱਸ ਦਈਏ ਕਿ ਨੇਤਾ ਸੈਮ ਪਿਤ੍ਰੋਦਾ ਦੀ ਉਸ ਟਿੱਪਣੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ''ਪੂਰਬ ਦੇ ਲੋਕ ਚੀਨੀ ਅਤੇ ਦੱਖਣੀ ਭਾਰਤੀ ਅਫਰੀਕੀ ਲੋਕਾਂ ਵਰਗੇ ਲੱਗਦੇ ਹਨ''। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਿਤ੍ਰੋਦਾ 'ਤੇ ਉਨ੍ਹਾਂ ਦੀਆਂ "ਨਸਲਵਾਦੀ" ਟਿੱਪਣੀਆਂ 'ਤੇ ਹਮਲਾ ਬੋਲਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਵਿਰੋਧੀ ਪਾਰਟੀ ਦੀ "ਵੰਡਵਾਦੀ" ਰਾਜਨੀਤੀ ਨੂੰ ਬੇਨਕਾਬ ਕੀਤਾ ਹੈ।

ਇਹ ਵੀ ਪੜ੍ਹੋ- ਅਮਰੀਕੀ ਮਾਲਕ ਨੇ ਪੰਜਾਬੀ ਮੁੰਡੇ ਦੇ ਘਰ ਚਲਵਾ ਦਿੱਤੀਆਂ ਗੋਲੀਆਂ, ਚੱਕਰਾਂ 'ਚ ਪਾ ਦਿੱਤੀ ਪੰਜਾਬ ਪੁਲਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News