ਇਸ ਸ਼ਾਹੀ ਵਿਆਹ ''ਚ ਪਹੁੰਚੀਆਂ ਕਈ ਮਸ਼ਹੂਰ ਹਸਤੀਆਂ, ਹਾਥੀ-ਘੋੜਿਆਂ ਦੇ ਨਾਲ ਹੋਇਆ ਮਹਿਮਾਨਾਂ ਦਾ ਸੁਆਗਤ (ਦੇਖੋ ਤਸਵੀਰਾਂ)

11/25/2015 12:05:06 PM

ਜੈਪੁਰ—ਇਥੋਂ ਦੇ ਮਸ਼ਹੂਰ ਸਿਟੀ ਪੈਲੇਸ ''ਚ ਸੋਮਵਾਰ ਨੂੰ ਜਿਊਲਰੀ ਡਿਜ਼ਾਈਨਰ ਸੁਨੀਤਾ ਸ਼ੇਖਾਵਤ ਦੀ ਬੇਟੀ ਨਿਹਾਰਿਕਾ ਸ਼ੇਖਾਵਤ ਦੇ ਵਿਆਹ ਦਾ ਖਾਸ ਆਯੋਜਨ ਕੀਤਾ ਗਿਆ। ਇਸ ਦਿਨ ਇਹ ਸਿਟੀ ਪੈਲੇਸ ਸ਼ਾਹੀ ਮਹਿਮਾਨਾਂ, ਹਾਥੀ ਘੋੜੇ, ਜਗਮਗ ਰੋਸ਼ਨੀ ਦੇ ਨਾਲ ਚਮਕ ਰਿਹਾ ਸੀ। ਜ਼ਿਕਰਯੋਗ ਹੈ ਕਿ ਨਿਹਾਰਿਕਾ ਦਾ ਵਿਆਹ ਗੁੜਗਾਓਂ ਦੇ ਉਦਯੋਗਪਤੀ ਅੰਕਿਤ ਸਿੰਘ ਰਾਘਵ ਨਾਲ ਹੋਇਆ। ਇਸ ਸ਼ਾਹੀ ਵਿਆਹ ਦੇ ਸਮਾਰੋਹ ''ਚ ਜੋਧਪੁਰ ਦੇ ਸਾਬਕਾ ਮਹਾਰਾਜਾ ਗਜ ਸਿੰਘ, ਭਰਤਪੁਰ ਰਾਜਪਰਿਵਾਰ ਦੇ ਵਿਸ਼ਵੇਂਦਰ ਸਿੰਘ, ਉਨ੍ਹਾਂ ਦੀ ਪਤਨੀ ਦਿਵਿਆ ਕੁਮਾਰੀ ਅਤੇ ਨਰਿੰਦਰ ਸਿੰਘ ਸਮੇਤ ਵੱਖ-ਵੱਖ ਸ਼ਾਹੀ ਪਰਿਵਾਰਾਂ ਦੇ ਮੈਂਬਰ ਮੌਜੂਦ ਰਹੇ। ਉਥੇ ਹੀ ਸਾਬਕਾ ਸੈਨਾ ਮੁਖੀ ਅਤੇ ਕੇਂਦਰੀ ਮੰਤਰੀ ਜਨਰਲ ਵੀ. ਕੇ. ਸਿੰਘ, ਸੁਧੀਰ ਕਾਸਲੀਵਾਲ, ਰੋਹਿਤ ਧਰ, ਸੁਧੀਰ ਮਾਥੁਰ, ਰਕਸ਼ਮਣੀ ਸਿੰਘ, ਅਤੇ ਰਾਜੀਵ ਅਰੋੜਾ ਨੇ ਵੀ ਸਮਾਰੋਹ ''ਚ ਸ਼ਿਰਕਤ ਕੀਤੀ। ਇਸ ਖਾਸ ਮੌਕੇ ''ਤੇ ਸਿਟੀ ਪੈਲੇਸ ਨੂੰ ਵੀ ਖਾਸ ਤਰੀਕੇ ਨਾਲ ਸਜਾਇਆ ਗਿਆ ਸੀ। ਮਹਿਮਾਨਾਂ ਦੇ ਸੁਆਗਤ ਲਈ ਗੇਟ ''ਚ ਹਾਥੀ ਵੀ ਖੜ੍ਹੇ ਦਿਖਾਈ ਦਿੱਤੇ। ਮਹਿਮਾਨਾਂ ਦਾ ਸੁਆਗਤ ਹਾਥੀ, ਘੋੜਿਆਂ ਦੇ ਨਾਲ ਕੀਤਾ ਗਿਆ।


Related News