ਇਕ ਗਲਤ ਟਵੀਟ ''ਤੇ ਯੂਜ਼ਰਸ ਨੇ ਕਾਂਗਰਸ ਤੇ ਰਾਹੁਲ ਗਾਂਧੀ ਦਾ ਉਡਾਇਆ ਮਜ਼ਾਕ, ਕੀਤੇ ਇਹ ਟਵੀਟ

Friday, Sep 29, 2017 - 06:53 PM (IST)

ਇਕ ਗਲਤ ਟਵੀਟ ''ਤੇ ਯੂਜ਼ਰਸ ਨੇ ਕਾਂਗਰਸ ਤੇ ਰਾਹੁਲ ਗਾਂਧੀ ਦਾ ਉਡਾਇਆ ਮਜ਼ਾਕ, ਕੀਤੇ ਇਹ ਟਵੀਟ

ਨਵੀਂ ਦਿੱਲੀ— ਰਾਜਾ ਰਾਮ ਮੋਹਨ ਰਾਏ ਦੀ ਬਰਸੀ 'ਤੇ ਕਾਂਗਰਸ ਪਾਰਟੀ ਨੇ ਜੋ ਟਵੀਟ ਕੀਤਾ ਉਹ ਉਸ ਨੂੰ ਭਾਰੀ ਪੈ ਗਿਆ। ਇਸ ਦੌਰਾਨ ਯੂਜ਼ਰਸ ਨੇ ਕਾਂਗਰਸ ਦਾ ਮਜ਼ਾਕ ਬਣਾਇਆ ਅਤੇ ਨਾਲ ਹੀ ਰਾਹੁਲ ਗਾਂਧੀ ਨੂੰ ਵੀ ਨਹੀਂ ਬਖਸ਼ਿਆ। 
ਦਰਅਸਲ ਕਾਂਗਰਸ ਦੇ ਅਧਿਕਾਰਿਕ ਅਕਾਂਊਟ ਤੋਂ ਜੋ ਟਵੀਟ ਕੀਤਾ ਗਿਆ ਸੀ, ਉਸ 'ਚ ਲਿਖਿਆ ਸੀ ਕਿ ਰਾਜਾ ਰਾਮ ਮੋਹਨ ਰਾਏ ਜੋ ਬੰਗਾਲ ਦੇ ਪੁਨਰ ਨਿਰਮਾਣ ਕਾਲ ਦੇ ਪਿਤਾ ਅਤੇ ਮਹਿਲਾਵਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਵਿਅਕਤੀ ਸੀ। ਅਸੀਂ ਉਨ੍ਹਾਂ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਪਰ ਇਸ 'ਚ ਜੋ ਫੋਟੋ ਟਵੀਟ ਕੀਤੀ ਗਈ ਸੀ, ਉਸ 'ਚ ਇਕ ਗਲਤੀ ਸੀ। ਇਸ ਫੋਟੋ 'ਚ ਜਨਮ ਦਿਨ ਦੀ ਤਾਰੀਕ ਅਤੇ ਮੌਤ ਦੀ ਵਰ੍ਹੇਗੰਡ ਦੀ ਤਾਰੀਕ ਦੀ ਜਗ੍ਹਾ 'ਤੇ ਜਨਮ ਦਿਨ ਵਾਲੀ ਤਾਰੀਕ ਲਿੱਖ ਦਿੱਤੀ ਗਈ ਸੀ। ਜਿਸ ਨੂੰ ਬਾਅਦ 'ਚ ਠੀਕ ਕਰ ਲਿਆ ਗਿਆ।

ਇਸ 'ਤੇ ਕਾਂਗਰਸ ਪਾਰਟੀ ਨੂੰ ਜ਼ਲਦ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਅਗਲੇ ਟਵੀਟ 'ਚ ਪਾਰਟੀ ਦੇ ਅਧਿਕਾਰਿਕ ਅਕਾਂਊਟ ਤੋਂ ਲਿਖਿਆ ਗਿਆ ਕਿ ਤੁਸੀਂ ਲੋਕਾਂ ਨੇ ਪਿਛਲੀ ਫੋਟੋ 'ਚ ਇਕ ਗਲਤੀ ਦੇਖੀ ਹੋਵੇਗੀ, ਅਸੀਂ ਇਸ ਲਈ ਮੁਆਫੀ ਮੰਗਦੇ ਹਾਂ। ਰਾਜਾ ਰਾਮ ਮੋਹਨ ਰਾਏ ਦੀ ਤਰ੍ਹਾਂ ਸਾਡਾ ਡਿਜ਼ਾਈਨਰ ਵੀ ਸਮੇਂ ਤੋਂ ਅੱਗੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਕ ਸਮਾਈਲੀ ਵੀ ਬਣੀ ਹੋਈ ਸੀ।
ਕਾਂਗਰਸ ਦੇ ਅਧਿਕਾਰਿਕ ਟਵਿਟਰ ਅਕਾਂਊਟ ਦੀ ਗਲਤੀ ਸੁਧਾਰਣ ਤੋਂ ਬਾਅਦ ਯੂਜ਼ਰਸ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ  

 


Related News