ਹਿਮਾਚਲ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਖ਼ਾਸ ਖ਼ਬਰ, ਬੰਦ ਹੋਇਆ ਰੋਹਤਾਂਗ ਦਰੱਰਾ

Monday, Nov 27, 2023 - 03:52 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ 'ਚ ਖਰਾਬ ਮੌਸਮ ਦੇ ਚੱਲਦੇ ਸਮੁੰਦਰ ਤਲ ਤੋਂ 13,050 ਫੁੱਟ ਦੀ ਉੱਚਾਈ 'ਤੇ ਸਥਿਤ ਰੋਹਤਾਂਗ ਦਰੱਰਾ (Rohtang Pass) ਸੈਲਾਨੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਮੌਸਮ ਵਿਭਾਗ ਦੇ ਯੈਲੋ ਅਲਰਟ ਨੂੰ ਵੇਖਦੇ ਹੋਏ ਮਨਾਲੀ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਰੋਹਤਾਂਗ ਲਈ ਆਨਲਾਈਨ ਪਰਮਿਟ ਬਣਾਉਣ ਦੀ ਸਾਈਟ ਵੀ ਬੰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਸੜਕ ਪਾਰ ਕਰ ਰਹੇ 3 ਸਾਲ ਦੇ ਮਾਸੂਮ ਨੂੰ ਸਕੂਲ ਬੱਸ ਨੇ ਕੁਚਲਿਆ

ਰੋਹਤਾਂਗ ਦਰੱਰੇ ਨੂੰ ਹਾਲਾਂਕਿ ਅਜੇ ਅਧਿਕਾਰਤ ਤੌਰ 'ਤੇ ਬੰਦ ਨਹੀਂ ਕੀਤੀ ਹੈ। ਮੌਸਮ ਸਾਫ਼ ਹੋਣ 'ਤੇ ਫਿਰ ਤੋਂ ਸੈਲਾਨੀ ਇੱਥੇ ਬਰਫ਼ ਦਾ ਆਨੰਦ ਲੈ ਸਕਣਗੇ। ਉਧਰ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਪੂਰੇ ਪ੍ਰਦੇਸ਼ ਵਿਚ ਸੋਮਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਮੱਧ ਅਤੇ ਉੱਚੇ ਪਹਾੜੀ ਇਲਾਕਿਆਂ 'ਚ 1 ਦਸੰਬਰ ਤੱਕ ਮੌਸਮ ਖਰਾਬ ਰਹੇਗਾ ਅਤੇ ਮੀਂਹ ਤੇ ਬਰਫ਼ਬਾਰੀ ਦਾ ਪੂਰਵ ਅਨੁਮਾਨ ਹੈ। 

ਇਹ ਵੀ ਪੜ੍ਹੋ- ਸਿੱਖ ਅੱਜ ਪੂਰੀ ਦੁਨੀਆ 'ਚ ਛਾਏ ਪਰ ਮੁਗ਼ਲਾਂ ਦਾ ਨਾਮੋ-ਨਿਸ਼ਾਨ ਨਹੀਂ: CM ਯੋਗੀ

PunjabKesari

ਜ਼ਿਕਰਯੋਗ ਹੈ ਕਿ ਰੋਹਤਾਂਗ ਦਰੱਰਾ ਹਰ ਸਾਲ 15 ਨਵੰਬਰ ਨੂੰ ਅਧਿਕਾਰਤ ਤੌਰ 'ਤੇ ਆਵਾਜਾਈ ਲਈ ਬੰਦ ਕਰ ਦਿੱਤਾ ਜਾਂਦਾ ਹੈ। ਖਰਾਬ ਮੌਸਮ ਨੂੰ ਵੇਖਦੇ ਹੋਏ ਅਜੇ ਦਰੱਰੇ ਵਿਚ ਆਵਾਜਾਈ ਅਸਥਾਈ ਤੌਰ 'ਤੇ ਰੋਕ ਲਾਈ ਗਈ ਹੈ। ਸਬ-ਡਿਵੀਜ਼ਨਲ ਮੈਜਿਸਟ੍ਰੇਟ (SDM) ਰਮਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਰੋਹਤਾਂਗ ਲਈ ਸੈਲਾਨੀਆਂ ਵਾਹਨਾਂ ਦੀ ਆਵਾਜਾਈ ਸੋਮਵਾਰ ਤੋਂ ਬੰਦ ਕਰ ਦਿੱਤੀ ਹੈ। ਮੌਸਮ ਨੂੰ ਵੇਖਦੇ ਹੋਏ ਬਾਅਦ ਵਿਚ ਇਹ ਫ਼ੈਸਲਾ ਲਿਆ ਜਾਵੇਗਾ ਕਿ ਮੁੜ ਆਵਾਜਾਈ ਸ਼ੁਰੂ ਕਰਨੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ- 21 ਟਨ ਲੋਹੇ ਦੇ ਕਬਾੜ ਨਾਲ ਬਣਾਈ ਗਈ ਸ਼੍ਰੀਰਾਮ ਮੰਦਰ ਦੀ ਆਕ੍ਰਿਤੀ, ਨਿਰਮਾਣ ਕੰਮ 'ਚ ਲੱਗੇ 3 ਮਹੀਨੇ

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News