ਇਕ ਵਾਰ ਫ਼ਿਰ ਤੋਂ ਦੇਸ਼ ਨੂੰ ਦਹਿਲਾਉਣ ਦੀ ਸਾਜ਼ਿਸ਼ ! ਰੇਲਵੇ ਲਾਈਨ ''ਤੇ ਲੋਹੇ ਦੀਆਂ ਰਾਡਾਂ ਰੱਖਦਾ ਨੌਜਵਾਨ...
Monday, Aug 11, 2025 - 11:46 AM (IST)

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਇਕ ਨਿਵਾਸੀ ਵੱਲੋਂ ਦੇਸ਼ ਨੂੰ ਇਕ ਵਾਰ ਫ਼ਿਰ ਤੋਂ ਦਹਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੇ ਕੇਰਲ ਸੂਬੇ ਦੇ ਮਲੱਪੁਰਮ ਜ਼ਿਲੇ ’ਚ ਰੇਲ ਦੀ ਪੱਟੜੀ ’ਤੇ ਲੋਹੇ ਦੀਆਂ ਰਾਡਾਂ ਰੱਖ ਦਿੱਤੀਆਂ। ਉਕਤ ਨੌਜਵਾਨ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਰੇਲਵੇ ਕਰਮਚਾਰੀਆਂ ਨੇ ਸਵੇਰੇ ਉਸ ਵਿਅਕਤੀ ਨੂੰ ਪੱਟੜੀ ’ਤੇ ਰਾਡਾਂ ਰੱਖਦੇ ਹੋਏ ਵੇਖਿਆ। ਪੁਲਸ ਨੇ ਕਿਹਾ, “ਮੁਲਜ਼ਮ ਮਾਨਸਿਕ ਤੌਰ ’ਤੇ ਬੀਮਾਰ ਲੱਗ ਰਿਹਾ ਸੀ ਅਤੇ ਸਟੇਸ਼ਨ ’ਤੇ ਉਸ ਦਾ ਵਿਵਹਾਰ ਅਜੀਬ ਸੀ।ਫਿਲਹਾਲ ਮਾਮਲੇ ਦੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।’’
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ ! ਅੱਜ 30 ਲੱਖ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 3,200 ਕਰੋੜ ਰੁਪਏ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e