ਦੇਸ਼ ’ਚ ਮੈਨੂਫੈਕਚਰਿੰਗ ਸੈਕਟਰ ਦੀਆਂ ਗਤੀਵਿਧੀਆਂ 9 ਮਹੀਨੇ ਦੇ ਹੇਠਲੇ ਪੱਧਰ ’ਤੇ : PMI

Tuesday, Dec 02, 2025 - 11:16 AM (IST)

ਦੇਸ਼ ’ਚ ਮੈਨੂਫੈਕਚਰਿੰਗ ਸੈਕਟਰ ਦੀਆਂ ਗਤੀਵਿਧੀਆਂ 9 ਮਹੀਨੇ ਦੇ ਹੇਠਲੇ ਪੱਧਰ ’ਤੇ : PMI

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਨਿਰਮਾਣ ਖੇਤਰ (ਮੈਨੂਫੈਕਚਰਿੰਗ ਸੈਕਟਰ) ਦੀਆਂ ਗਤੀਵਿਧੀਆਂ ਨਵੰਬਰ ’ਚ 9 ਮਹੀਨੇ ਦੇ ਸਭ ਤੋਂ ਹੇਠਲੇ ਪੱਧਰ (56. 6) ’ਤੇ ਪਹੁੰਚ ਗਈਆਂ। ਇਹ ਗਿਰਾਵਟ ਮੁੱਖ ਤੌਰ ’ਤੇ ਵਿਕਰੀ ਅਤੇ ਉਤਪਾਦਨ ’ਚ ਆਏ ਨਰਮ ਵਾਧੇ ਕਾਰਨ ਦਰਜ ਕੀਤੀ ਗਈ, ਜੋ ਬਾਜ਼ਾਰ ਦੀਆਂ ਵਧਦੀਆਂ ਚੁਣੌਤੀਆਂ ਨੂੰ ਦਰਸਾਉਂਦੀ ਹੈ। ਅੱਜ ਜਾਰੀ ਐੱਚ. ਐੱਸ. ਬੀ. ਸੀ. ਇੰਡੀਆ ਮੈਨੂਫੈਕਚਰਿੰਗ ਪ੍ਰਚੇਜ਼ਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਦੀ ਮਹੀਨਾਵਾਰ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਦੱਸ ਦੇਈਏ ਪੀ. ਐੱਮ. ਆਈ. ਦੇ ਹਿਸਾਬ ਨਾਲ 50 ਤੋਂ ਉਪਰ ਦਾ ਸਕੋਰ ਵਿਸਥਾਰ ਅਤੇ 50 ਤੋਂ ਹੇਠਾਂ ਦਾ ਸਕੋਰ ਕਮੀ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     ਦਿੱਲੀ-ਮੁੰਬਈ ਹਵਾਈ ਅੱਡਿਆਂ 'ਤੇ ਯਾਤਰਾ ਹੋਵੇਗੀ ਮਹਿੰਗੀ! ਚਾਰਜ 'ਚ ਰਿਕਾਰਡ ਤੋੜ ਵਾਧੇ ਦੀ ਤਿਆਰੀ

ਟੈਰਿਫ ਅਤੇ ਗਲੋਬਰ ਵਿਕਰੀ ਦਾ ਅਸਰ

ਐੱਚ. ਐੱਸ. ਬੀ. ਸੀ. ਦੀ ਮੁੱਖ ਭਾਰਤੀ ਅਰਥਸ਼ਾਸਤਰੀ ਪ੍ਰਾਂਜਲ ਭੰਡਾਰੀ ਨੇ ਇਸ ਮੱਠੇ ਵਾਧੇ ਲਈ ਅਮਰੀਕੀ ਟੈਰਿਫ ਨੂੰ ਮੁੱਖ ਕਾਰਨ ਦੱਸਿਆ ਹੈ। ਨਵੇਂ ਬਰਾਮਦ ਆਰਡਰਾਂ ਦਾ ਵਾਧਾ ਔਸਤਨ ਇਕ ਸਾਲ ’ਚ ਸਭ ਤੋਂ ਮੱਠਾ ਰਿਹਾ ਅਤੇ ਇਹ ਸੂਚਕ ਅੰਕ 13 ਮਹੀਨੇ ਦੇ ਹੇਠਲੇ ਪੱਧਰ ’ਤੇ ਡਿੱਗ ਗਿਆ। ਹਾਲਾਂਕਿ ਕੰਪਨੀਆਂ ਨੇ ਹਾਂ-ਪੱਖੀ ਅੰਤਰਰਾਸ਼ਟਰੀ ਵਿਕਰੀ ਰੁਝਾਨ (ਅਫਰੀਕਾ, ਏਸ਼ੀਆ, ਯੂਰਪ ਅਤੇ ਮੱਧ ਪੂਰਬ ’ਚ ਜ਼ਿਆਦਾ ਵਿਕਰੀ) ਦਾ ਸੁਝਾਅ ਦਿੱਤਾ, ਫਿਰ ਵੀ ਸੰਪੂਰਨ ਵਿਕਾਸ ਦੀ ਰਫ਼ਤਾਰ ’ਚ ਮਾਮੂਲੀ ਕਮੀ ਆਈ। ਭੰਡਾਰੀ ਨੇ ਕਿਹਾ ਕਿ ਭਵਿੱਖ ਦੇ ਉਤਪਾਦਨ ਲਈ ਉਮੀਦਾਂ ਨਵੰਬਰ ’ਚ ਕਾਫ਼ੀ ਡਿੱਗ ਗਈਆਂ, ਜੋ ਸੰਭਾਵਿਤ ਤੌਰ ’ਤੇ ਟੈਰਿਫ ਦੇ ਪ੍ਰਭਾਵ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਨੂੰ ਦਰਸਾਉਂਦੀਆਂ ਹਨ।

ਇਹ ਵੀ ਪੜ੍ਹੋ :     ਅੱਜ ਤੋਂ ਬਦਲ ਗਏ ਹਨ ਕਈ ਅਹਿਮ ਨਿਯਮ, ਜਾਣੋ ਇਸ ਬਦਲਾਅ ਨਾਲ ਕੀ ਹੋਵੇਗਾ ਫ਼ਾਇਦਾ ਤੇ ਕੀ ਨੁਕਸਾਨ

ਮੁੱਲ ਵਾਧਾ ਅਤੇ ਰੋਜ਼ਗਾਰ ਦੇ ਮੋਰਚੇ ’ਤੇ

ਨਵੰਬਰ ’ਚ ਮਹਿੰਗਾਈ ਦਰ ਘੱਟ ਹੋਈ। ਇਨਪੁਟ ਲਾਗਤ (ਕੱਚੇ ਮਾਲ ਦੀ ਲਾਗਤ ) 9 ਮਹੀਨਿਆਂ ਵਿਚ ਅਤੇ ਸੇਲ ਚਾਰਜ 8 ਮਹੀਨਿਆਂ ’ਚ ਸਭ ਤੋਂ ਮੱਠੀ ਰਫ਼ਤਾਰ ਨਾਲ ਵਧੇ। ਨਵੇਂ ਆਰਡਰਾਂ ਦੇ ਵਾਧੇ ’ਚ ਮੰਦੀ ਨੂੰ ਵੇਖਦੇ ਹੋਏ ਨਿਰਮਾਣ ਖੇਤਰ ਨੇ ਆਪਣੀਆਂ ਭਰਤੀ ਗਤੀਵਿਧੀਆਂ ’ਚ ਐਡਜਸਟਮੈਂਟ ਕੀਤੀ। ਰੋਜ਼ਗਾਰ ਦਾ ਵਾਧਾ ਇਸ 21 ਮਹੀਨੇ ਦੀ ਲਗਾਤਾਰ ਵਾਧਾ ਦੀ ਮਿਆਦ ’ਚ ਸਭ ਤੋਂ ਹੌਲੀ ਰਿਹਾ।

ਇਹ ਵੀ ਪੜ੍ਹੋ :    ਨਿਵੇਸ਼ ਸਮੇਂ ਇਨ੍ਹਾਂ ਗਲਤੀਆਂ ਤੋਂ ਬਚੋ, Elon Musk ਨੇ ਦੱਸਿਆ ਕਿ ਕਿਹੜੇ ਖੇਤਰਾਂ 'ਚ ਨਿਵੇਸ਼ ਕਰਨਾ ਹੋਵੇਗਾ ਫ਼ਾਇਦੇਮੰਦ

ਕੰਪਨੀਆਂ ਦਾ ਕਮਜ਼ੋਰ ‍ਆਤਮਵਿਸ਼ਵਾਸ

ਕੰਪਨੀਆਂ ਦਾ ਵਿਸ਼ਵਾਸ ਕਿ ਅਗਲੇ 12 ਮਹੀਨਿਆਂ ’ਚ ਉਤਪਾਦਨ ਵਧੇਗਾ, ਹਾਂ-ਪੱਖੀ ਬਣਿਆ ਰਿਹਾ ਪਰ ਇਹ ਹਾਂ-ਪੱਖੀ ਭਾਵਨਾ ਲੱਗਭਗ 3 ਸਾਲ ਤੋਂ ਵੀ ਜ਼ਿਆਦਾ ਸਮੇਂ ’ਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ। ਨਿਰਾਸ਼ਾਜਨਕ ਅਗਾਊਂ ਅੰਦਾਜ਼ੇ ਮੁਕਾਬਲੇਬਾਜ਼ ਸਿਨੇਰੀਓ ਦੇ ਕਾਰਨ ਸਨ, ਜਿਸ ’ਚ ਅੰਤਰਰਾਸ਼ਟਰੀ ਕੰਪਨੀਆਂ ਨਾਲ ਵਧਦੀ ਮੁਕਾਬਲੇਬਾਜ਼ੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ :    Gold Buyers ਲਈ ਵੱਡਾ ਝਟਕਾ, ਦਸੰਬਰ ਦੇ ਪਹਿਲੇ ਦਿਨ ਹੋਇਆ ਕੀਮਤਾਂ 'ਚ ਰਿਕਾਰਡ ਤੋੜ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News