ਇਕ ਵਾਰ ਫ਼ਿਰ ਹੋਇਆ ਰਿਸ਼ਤਿਆਂ ਦਾ ਘਾਣ ! ਸੁੱਤੀ ਪਈ ਭਤੀਜੀ ਨੂੰ ਚਾਚੇ ਨੇ ਹੀ ਬਣਾਇਆ ਹਵਸ ਦਾ ਸ਼ਿਕਾਰ
Wednesday, Dec 03, 2025 - 04:55 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਛਪਾਰ ਇਲਾਕੇ ਵਿੱਚ ਇੱਕ ਅਨਾਥ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਉਸ ਦੇ ਚਾਚੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਸਰਕਲ ਅਫ਼ਸਰ ਰਵੀ ਸ਼ੰਕਰ ਨੇ ਇੱਥੇ ਦੱਸਿਆ ਕਿ ਛਪਰ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ 14 ਸਾਲਾ ਅਨਾਥ ਲੜਕੀ ਆਪਣੇ ਚਾਚੇ ਦੇ ਘਰ ਇਕੱਲੀ ਸੁੱਤੀ ਪਈ ਸੀ ਤਾਂ ਉਸ ਦੇ ਚਾਚੇ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ।
ਰਵੀ ਸ਼ੰਕਰ ਦੇ ਅਨੁਸਾਰ ਘਟਨਾ ਸਮੇਂ ਲੜਕੀ ਦੀ ਚਾਚੀ ਘਰੋਂ ਬਾਹਰ ਗਈ ਹੋਈ ਸੀ। ਪੁਲਸ ਸਰਕਲ ਅਫ਼ਸਰ ਨੇ ਕਿਹਾ ਕਿ ਪੁਲਸ ਨੇ ਲੜਕੀ ਦੇ ਚਾਚੇ ਸਤੀਸ਼ ਕੁਮਾਰ (35) ਵਿਰੁੱਧ ਭਾਰਤੀ ਦੰਡ ਸੰਹਿਤਾ ਅਤੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ (POCSO) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਰਵੀ ਸ਼ੰਕਰ ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਲੜਕੀ ਨੂੰ ਡਾਕਟਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ।
