ਬਸਤੀ ਪੀਰਦਾਦ ਟ੍ਰੀਟਮੈਂਟ ਪਲਾਂਟ ਕੋਲ ਨਿਗਮ ਦੀ ਗੰਦੇ ਪਾਣੀ ਦੀ ਬਾਈਪਾਸ ਲਾਈਨ ਦੇ ਪੁਆਇੰਟ ਨੂੰ ਕੀਤਾ ਗਿਆ ਸੀਲ

Thursday, Nov 27, 2025 - 04:18 PM (IST)

ਬਸਤੀ ਪੀਰਦਾਦ ਟ੍ਰੀਟਮੈਂਟ ਪਲਾਂਟ ਕੋਲ ਨਿਗਮ ਦੀ ਗੰਦੇ ਪਾਣੀ ਦੀ ਬਾਈਪਾਸ ਲਾਈਨ ਦੇ ਪੁਆਇੰਟ ਨੂੰ ਕੀਤਾ ਗਿਆ ਸੀਲ

ਜਲੰਧਰ (ਖੁਰਾਣਾ)–ਬਸਤੀ ਪੀਰਦਾਦ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਬਣੇ ਡਿਸਪੋਜ਼ਲ ਨੇੜੇ ਉਸ ਨਿਕਾਸੀ ਪੁਆਇੰਟ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੀਲ ਕਰ ਦਿੱਤਾ ਹੈ, ਜਿੱਥੋਂ ਪਿਛਲੇ ਕਈ ਮਹੀਨਿਆਂ ਤੋਂ ਗੰਦਾ ਪਾਣੀ ਬਾਈਪਾਸ ਕਰਕੇ ਸਿੱਧਾ ਨਾਲੇ ਵਿਚ ਛੱਡਿਆ ਜਾ ਰਿਹਾ ਹੈ। ਇਸ ਪੁਆਇੰਟ ਦੇ ਸੀਲ ਹੁੰਦੇ ਹੀ ਵਾਰਡ ਨੰਬਰ 60 ਸਮੇਤ ਕਈ ਵਾਰਡਾਂ ਵਿਚ ਗੰਦਾ ਪਾਣੀ ਭਰ ਗਿਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਤੁਰੰਤ ਹੱਲ ਨਾ ਕੱਢਿਆ ਗਿਆ ਤਾਂ ਵੈਸਟ ਵਿਧਾਨ ਸਭਾ ਹਲਕੇ ਦੇ ਨਾਲ-ਨਾਲ ਨਾਰਥ ਵਿਧਾਨ ਸਭਾ ਹਲਕੇ ਦੇ ਹੋਰ ਇਲਾਕਿਆਂ ਵਿਚ ਵੀ ਪਾਣੀ ਭਰਨ ਦੀ ਸਥਿਤੀ ਬਣ ਸਕਦੀ ਹੈ।

ਜ਼ਿਕਰਯੋਗ ਹੈ ਕਿ ਬਸਤੀ ਪੀਰਦਾਦ ਡਿਸਪੋਜ਼ਲ ’ਤੇ ਨਾਰਥ ਵਿਧਾਨ ਸਭਾ ਦੇ ਵੱਡੇ ਹਿੱਸੇ ਦਾ ਗੰਦਾ ਪਾਣੀ ਟ੍ਰੀਟ ਹੋਣ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਾਰਥ ਹਲਕੇ ਦੇ ਨਾਲ-ਨਾਲ ਵੈਸਟ ਵਿਧਾਨ ਸਭਾ ਦਾ ਕਾਫ਼ੀ ਪਾਣੀ ਵੀ ਇਸੇ ਡਿਸਪੋਜ਼ਲ ਵਿਚੋਂ ਹੋ ਕੇ ਲੰਘਦਾ ਹੈ, ਜਦਕਿ ਇਸ ਸਥਾਨ ’ਤੇ ਪਾਣੀ ਸਾਫ਼ ਕਰਨ ਦੀ ਸਮਰੱਥਾ ਕਾਫ਼ੀ ਘੱਟ ਹੈ। ਇਸੇ ਕਾਰਨ ਲੰਮੇ ਸਮੇਂ ਤੋਂ ਵੱਡੀ ਮਾਤਰਾ ਵਿਚ ਪਾਣੀ ਨੂੰ ਬਾਈਪਾਸ ਕਰਕੇ ਸਿੱਧਾ ਨਾਲੇ ਵਿਚ ਛੱਡਿਆ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਫਗਵਾੜਾ 'ਚ 'ਆਪ' ਆਗੂ ਦੇ ਘਰ 'ਤੇ ਚਲਾਈਆਂ ਗੋਲ਼ੀਆਂ ਦੇ ਮਾਮਲੇ 'ਚ ਨਵਾਂ ਮੋੜ ! ਹੋਏ ਵੱਡੇ ਖ਼ੁਲਾਸੇ

ਹੁਣ ਜਦੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਸ ਬਾਈਪਾਸ ਪੁਆਇੰਟ ਨੂੰ ਸੀਲ ਕਰ ਦਿੱਤਾ ਹੈ ਤਾਂ ਪਿਛਲੇ ਪਾਸਿਆਂ ਦੇ ਕਈ ਇਲਾਕਿਆਂ ਵਿਚ ਪਾਣੀ ਬੈਕ ਮਾਰਨ ਲੱਗਾ ਹੈ। ਲੈਦਰ ਕੰਪਲੈਕਸ ਰੋਡ, ਪੰਨੂ ਵਿਹਾਰ, ਅਨੂਪ ਨਗਰ, ਨਿਊ ਗੌਤਮ ਨਗਰ, ਗੁਰੂ ਰਾਮਦਾਸ ਨਗਰ, ਮਾਤਾ ਸੰਤ ਨਗਰ ਅਤੇ ਰਾਜਨ ਨਗਰ ਸਮੇਤ ਕਈ ਇਲਾਕਿਆਂ ਵਿਚ ਗੰਦਾ ਪਾਣੀ ਭਰ ਗਿਆ। ਵਾਰਡ ਨੰਬਰ 60 ਦੇ ਕਈ ਹਿੱਸੇ ਤਾਂ ਪੂਰੀ ਤਰ੍ਹਾਂ ਗੰਦੇ ਪਾਣੀ ਵਿਚ ਡੁੱਬ ਚੁੱਕੇ ਹਨ। ਵਾਰਡ ਨੰਬਰ 60 ਦੇ ਕੌਂਸਲਰ ਗੁਰਜੀਤ ਿਸੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਗੰਭੀਰ ਸਮੱਸਿਆ ਦੀ ਜਾਣਕਾਰੀ ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਦੇ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਇਸ ਡਿਸਪੋਜ਼ਲ ਦੀ ਟ੍ਰੀਟਮੈਂਟ ਸਮਰੱਥਾ ਤੁਰੰਤ ਵਧਾਈ ਜਾਵੇ ਤਾਂ ਜੋ ਪੂਰੇ ਇਲਾਕੇ ਨੂੰ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ NH 'ਤੇ ਸਕੂਲ ਬੱਸ ਕਾਰਨ ਵਾਪਰਿਆ ਵੱਡਾ ਹਾਦਸਾ! ਵਿਦਿਆਰਥਣ ਦੀ ਦਰਦਨਾਕ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News