JNU ਹਿੰਸਾ ''ਤੇ ਬੋਲੇ ਰਾਬਰਟ ਵਾਡਰਾ, ਕਿਹਾ- ਬੇਹੱਦ ਸ਼ਰਮਨਾਕ ਘਟਨਾ

01/06/2020 12:14:27 PM

ਨਵੀਂ ਦਿੱਲੀ— ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਐਤਵਾਰ ਭਾਵ ਕੱਲ ਸ਼ਾਮ ਹੋਈ ਹਿੰਸਾ ਵਿਰੁੱਧ ਦੇਸ਼ ਭਰ ਵਿਚ ਵਿਦਿਆਰਥੀਆਂ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਹਿੰਸਾ ਵਿਰੁੱਧ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੇ ਵੀ ਦੁੱਖ ਜ਼ਾਹਰ ਕੀਤਾ। ਰਾਬਰਟ ਵਾਡਰਾ ਨੇ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ। ਜੇ. ਐੱਨ. ਯੂ. ਵਰਗੀ ਵੱਡੀ ਯੂਨੀਵਰਸਿਟੀ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀ ਚਾਹੀਦੀ। ਮੈਂ ਕਾਫੀ ਦੁਖੀ ਅਤੇ ਪਰੇਸ਼ਾਨ ਹਾਂ, ਜਿਸ ਤਰ੍ਹਾਂ ਦੀ ਇਹ ਘਟਨਾ ਹੋਈ ਹੈ। ਦੁਨੀਆ ਦੇਖ ਰਹੀ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਹ ਕੀ ਹੋ ਰਿਹਾ ਹੈ, ਇਹ ਬੇਹੱਦ ਸ਼ਰਮਨਾਕ ਹੈ। 

ਵਾਡਰਾ ਨੇ ਕਿਹਾ ਕਿ ਅਜਿਹੀ ਹਿੰਸਾ, ਘਟਨਾ ਮੁੜ ਨਹੀਂ ਹੋਣੀ ਚਾਹੀਦੀ, ਇਹ ਵਿਦਿਆਰਥੀਆਂ ਲਈ ਠੀਕ ਨਹੀਂ ਹੈ। ਵਿਦਿਆਰਥੀਆਂ ਦੇ ਮਾਪੇ ਕਾਫੀ ਦੁਖੀ ਹਨ। ਮੇਰੀ ਸਰਕਾਰ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕੇ। ਇੱਥੇ ਦੱਸ ਦੇਈਏ ਕਿ ਐਤਵਾਰ ਸ਼ਾਮ ਨੂੰ ਕੁਝ ਨਕਾਬਪੋਸ਼ ਬਦਮਾਸ਼ਾਂ ਨੇ ਜੇ. ਐੱਨ. ਯੂ. ਕੈਪਸ 'ਚ ਹਮਲਾ ਕਰ ਦਿੱਤਾ। ਇਸ ਹਿੰਸਾ 'ਚ ਕਰੀਬ 30 ਤੋਂ ਵਧ ਵਿਦਿਆਰਥੀ ਜ਼ਖਮੀ ਹੋ ਗਏ। ਇਸ ਮਾਮਲੇ ਦੀ ਦਿੱਲੀ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਇਸ ਮਾਮਲੇ ਦੀ ਜਾਂਚ ਹੁਣ ਕ੍ਰਾਈਮ ਬਰਾਂਚ ਕਰ ਰਹੀ ਹੈ।


Tanu

Content Editor

Related News