ਸੜਕ ਕਿਨਾਰੇ ਕੁਝ ਇਸ ਤਰ੍ਹਾਂ ਸੜ ਰਹੀ ਸੀ ਨੌਜਵਾਨ ਦੀ ਲਾਸ਼, ਦੇਖਣ ਵਾਲੇ ਹੋਏ ਹੈਰਾਨ (ਤਸਵੀਰਾਂ)
Tuesday, Jan 24, 2017 - 12:31 PM (IST)
ਭਰਤਪੁਰ— ਇੱਥੇ ਇਕ ਵਿਅਕਤੀ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਅਤੇ ਬਾਅਦ ''ਚ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ। ਘਟਨਾ ਡੀਗ ''ਚ ਮਾਲੀਪੁਰਾ ਰੋਡ ਦੀ ਹੈ। ਇੱਥੇ ਸੜਕ ਦੇ ਕਿਨਾਰੇ ''ਤੇ ਖੜ੍ਹੀ ਇਸ ਨੌਜਵਾਨ ਦੀ ਲਾਸ਼ ''ਚੋਂ ਲਪਟਾਂ ਨਿਕਲ ਰਹੀਆਂ ਸਨ। ਲੋਕਾਂ ਨੇ ਦੇਖਿਆ ਤਾਂ ਇੱਥੇ ਭੀੜ ਜਮ੍ਹਾ ਹੋ ਗਈ ਪਰ ਕੋਈ ਕੁਝ ਕਰਨ ਦੀ ਸਥਿਤੀ ''ਚ ਹੀ ਨਹੀਂ ਸੀ। ਜਦੋਂ ਲੋਕਾਂ ਨੇ ਇਸ ਨੂੰ ਦੇਖਿਆ ਉਦੋਂ ਇੱਥੇ ਕੋਈ ਨਹੀਂ ਸੀ, ਇਸ ਲਈ ਫਿਲਹਾਲ ਪੂਰੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਪੁਲਸ ਮੰਨ ਰਹੀ ਹੈ ਕਿ ਇਹ ਕਤਲ ਹੈ, ਕਿਉਂਕਿ ਇਸ ਦੇ ਸਿਰ ''ਚ ਛੇਕ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਸ਼ੱਕ ਹੈ ਕਿ ਕਿਸੇ ਨੇ ਇਸ ਦਾ ਗੋਲੀ ਮਾਰ ਕੇ ਕਤਲ ਕੀਤਾ ਹੈ, ਫਿਰ ਸਬੂਤ ਲੁਕਾਉਣ ਲਈ ਉਸ ਦੀ ਲਾਸ਼ ''ਤੇ ਸੜਨ ਵਾਲਾ ਪਦਾਰਥ ਸੁੱਟ ਕੇ ਅੱਗ ਲਾ ਦਿੱਤੀ।
ਮੰਗਲਵਾਰ ਦੀ ਸਵੇਰ ਕਰੀਬ 6 ਵਜੇ ਜਦੋਂ ਆਪਣੀ ਦੇ ਟਰੈਕਟਰ ਮਾਲੀਪੁਰਾ ਬੋਰਡ ਕੋਲ ਪਾਣੀ ਲੈਣ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਸੜਦਾ ਹੋਇਆ ਆਦਮੀ ਮਿਲਿਆ। ਉਨ੍ਹਾਂ ਦੀ ਸੂਚਨਾ ''ਤੇ ਪੁਲਸ ਅਧਿਕਾਰੀ ਮੌਕੇ ''ਤੇ ਪੁੱਜੇ। ਮ੍ਰਿਤਕ ਨੌਜਵਾਨ ਦੇ ਸਰੀਰ ਅਤੇ ਕੱਪੜਿਆਂ ''ਚ ਅੱਗ ਲੱਗੀ ਹੋਈ ਸੀ। ਪੁਲਸ ਨੇ ਅੱਗ ਨੂੰ ਬੁਝਾਇਆ। ਨਾਲ ਹੀ ਸਰੀਰ ਨੂੰ ਦੇਖਣ ''ਤੇ ਲੱਗਦਾ ਹੈ, ਨੌਜਵਾਨ ਦੀ ਕਨਪਟੀ ''ਤੇ ਛੇਕ ਹੈ। ਸਿਰ ''ਤੇ ਸੱਟ ਦੇ ਨਿਸ਼ਾਨ ਵੀ ਹਨ। ਕੋਲ ਹੀ ਖੂਨ ਫੈਲਿਆ ਹੈ ਅਤੇ ਕੁਝ ਸੜਨ ਵਾਲਾ ਪਦਾਰਥ ਵੀ ਫੈਲਿਆ ਹੈ। ਇਹ ਘਟਨਾ ਤੜਕੇ 4 ਜਾਂ 5 ਵਜੇ ਦੀ ਹੈ। ਐਡੀਸ਼ਨਲ ਐੱਸ.ਪੀ. ਡੀਗ ਸੁਰੇਂਦਰ ਕਵੀਆ, ਸੀ.ਓ. ਦਾਮੋਦਰ ਮੀਨਾ, ਐੱਸ.ਐੱਚ.ਓ. ਕਨ੍ਹਈਆ ਲਾਲ ਮਯ ਪੁਲਸ ਦਲ ਦੇ ਪੁੱਜ ਗਏ। ਪੁਲਸ ਅਧਾਕਰੀ ਨੇ ਐੱਸ.ਐੱਫ. ਐੱਲ. ਟੀਮ ਨੂੰ ਮੌਕੇ ''ਤੇ ਬੁਲਾਇਆ ਹੈ। ਕੋਲ ਹੀ ਯੂ.ਪੀ. ਸਰਹੱਦ ਲੱਗਦੀ ਹੈ। ਜਿੱਥੇ ਕੁਝ ਦਿਨ ਪਹਿਲਾਂ ਇਕ ਨੌਜਵਾਨ ਨੂੰ ਕੱਟ ਕੇ ਬੋਰੇ ''ਚ ਬੰਦ ਕਰ ਕੇ ਰੋਡ ਕਿਨਾਰੇ ਪੁੱਲ ਹੇਠਾਂ ਸੁੱਟਿਆ ਗਿਆ ਸੀ।
