ਸੜਕ 'ਤੇ ਵਧਦੀ ਆਵਾਜਾਈ ਕਾਰਨ ਪੈਦਾ ਹੋਈ ਪਾਰਕਿੰਗ ਦੀ ਸਮੱਸਿਆ

Wednesday, May 09, 2018 - 04:59 PM (IST)

ਹੈਦਰਾਬਾਦ— ਹੈਦਰਾਬਾਦ 'ਚ ਟ੍ਰੈਫਿਕ ਨਾਲ ਪਾਰਕਿੰਗ ਸਮੱਸਿਆ ਗੁੰਝਲਦਾਰ ਹੈ। ਪਾਰਕਿੰਗ ਲਈ ਜਗ੍ਹਾ ਨਾ ਹੋਣਾ ਸਥਾਨਕ ਨਾਗਰਿਕਾਂ ਲਈ ਚਿੰਤਾਂ ਦਾ ਕਾਰਨ ਬਣ ਗਿਆ ਹੈ। ਦੂਜੇ ਪਾਸੇ ਹੈਦਰਾਬਾਦ ਟ੍ਰੈਫਿਕ ਪੁਲਸ ਵਿਭਾਗ ਵੱਲੋਂ ਉਪਲੱਬਧ ਕਰਵਾਏ ਗਏ ਡਾਟਾ ਮੁਤਾਬਕ ਇਸ ਸਾਲ 27 ਅਪ੍ਰੈਲ ਤੱਕ ਗਲਤ ਤਰੀਕੇ ਨਾਲ ਪਾਰਕਿੰਗ ਦੇ ਕੁੱਲ 2.68 ਮਾਮਲੇ ਦਰਜ ਹੋ ਚੁੱਕੇ ਹਨ।
ਡਾਟਾ 'ਚ ਸਰਵਿਸ ਰੋਡ 'ਤੇ ਪਾਰਕਿੰਗ ਦੇ ਮਾਮਲੇ ਨੂੰ ਅਲੱਗ ਕੈਟਾਗਿਰੀ 'ਚ ਰੱਖਿਆ ਗਿਆ ਹੈ, ਜਿਸ 'ਚ ਸ਼ਹਿਰ 'ਚ ਵਿਚਾਰ ਅਧੀਨ ਮਿਆਦ ਦੌਰਾਨ ਕਰੀਬ 2.73 ਲੱਖ ਮਾਮਲੇ ਦਰਜ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬੱਸ ਅੱਡੇ 'ਚ 8 ਹਜ਼ਾਰ ਤੋਂ ਜ਼ਿਆਦਾ ਵਾਹਨਾਂ ਦੀ ਗਲਤ ਪਾਰਕਿੰਗ ਦੇ ਮਾਮਲੇ ਸਾਹਮਣੇ ਆਏ ਹਨ।
ਸੜਕ ਸੁਰੱਖਿਆ ਵਿਸ਼ੇਸ਼ਤਾਵਾਂ ਨੇ ਇਸ ਵੱਲ ਧਿਆਨ ਦਿੱਤਾ ਕਿ ਸ਼ਹਿਰ ਸੜਕਾਂ 'ਤੇ ਰੋਜ਼ਾਨਾ ਵਾਹਨਾਂ ਦੀ ਗਿਣਤੀ ਵੱਧਣ ਨਾਲ ਜਗ੍ਹਾ ਦੀ ਸਮੱਸਿਆ ਵੀ ਖੜੀ ਹੁੰਦੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਰ ਦਿਨ ਸ਼ਹਿਰ ਦੀਆਂ ਸੀਮਾਵਾਂ ਦੇ ਅੰਦਰ ਇਕ ਹਜ਼ਾਰ ਤੋਂ ਜ਼ਿਆਦਾ ਨਵੇਂ ਵਾਹਨ ਰਜਿਸਟਡ ਕੀਤੇ ਜਾ ਰਹੇ ਹਨ। 
ਸੜਕ ਸੁਰੱਖਿਆ ਲਈ ਕੰਮ ਕਰ ਰਹੇ ਐੱਨ. ਜੀ. ਓ. ਇੰਡੀਅਨ ਫੈਡਰੇਸ਼ਨ ਆਫ ਰੋਡ ਸੇਫਟੀ (ਆਈ. ਐੱਫ. ਆਰ. ਓ. ਐੱਸ.) ਦੇ ਸੀ. ਈ. ਓ. ਵਿਨੋਦ ਦੇ ਕਨੁਮਾਵਾ ਦੱਸਦੇ ਹਨ ਕਿ ਗੱਡੀਆਂ ਦੀ ਸੰਖਿਆਂ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਵਜ੍ਹਾ ਤੋਂ ਪਾਰਕਿੰਗ ਲਈ ਜਗ੍ਹਾ ਘੱਟਦੀ ਜਾ ਰਹੀ ਹੈ। ਕਮਰਸ਼ਲ ਕੰਪਲੈਕਸ 'ਤੇ ਪਾਰਕਿੰਗ ਜਗ੍ਹਾ ਸੀਮਤ ਹੈ, ਫਿਰ ਵੀ ਸਿੰਗਲ ਸਕਰੀਨ ਅਤੇ ਮਲਟੀਪਲੈਕਸ ਥੀਏਟਰ ਗਾਹਕਾਂ ਤੋਂ ਪਾਰਕਿੰਗ ਫੀਸ ਲੈ ਰਹੇ ਹਨ, ਸਰਕਾਰ ਨੂੰ ਇਸ 'ਚ ਦਖਲ ਦੇਣਾ ਚਾਹੀਦਾ'।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਪਾਰਕਿੰਗ ਜਗ੍ਹਾ ਨਾਲ ਕਮਰਸ਼ਲ ਕੰਪਲੈਕਸ ਦੇ ਨਿਰਮਾਣ ਨੂੰ ਸੁਨਿਸ਼ਚਿਤ ਕੀਤਾ ਹੈ। ਇਸ ਨਾਲ ਮਲਟੀ ਲੈਵਲ ਪਾਰਕਿੰਗ ਕੰਪਲੈਕਸ ਦੇ ਨਿਰਮਾਣ 'ਤੇ ਵੀ ਧਿਆਨ ਦੇਣਾ ਚਾਹੀਦਾ। ਡਾਟਾ ਮੁਤਾਬਕ 2017 'ਚ ਗਲਤ ਅਤੇ ਗਲਤ ਤਰੀਕੇ ਤੋਂ ਪਾਰਕਿੰਗ ਦੇ 5.68 ਲੱਖ ਤੋਂ ਵੀ 
ਉੱਪਰ ਮਾਮਲੇ ਸਾਹਮਣੇ ਆਏ ਸਨ, ਜਦਕਿ 2016 'ਚ ਇਹ ਆਂਕੜਾ 2.34 ਲੱਖ ਦਾ ਸੀ।


Related News