ਵਿਆਹ ਤੋਂ ਪਰਤ ਰਹੇ 5 ਡਾਕਟਰਾਂ ਦੀ ਸੜਕ ਹਾ.ਦ.ਸੇ 'ਚ ਮੌ.ਤ

Wednesday, Nov 27, 2024 - 10:23 AM (IST)

ਵਿਆਹ ਤੋਂ ਪਰਤ ਰਹੇ 5 ਡਾਕਟਰਾਂ ਦੀ ਸੜਕ ਹਾ.ਦ.ਸੇ 'ਚ ਮੌ.ਤ

ਕਨੌਜ- ਉੱਤਰ ਪ੍ਰਦੇਸ਼ 'ਚ ਕਨੌਜ ਦੇ ਤਿਵਰਾ ਇਲਾਕੇ 'ਚ ਬੁੱਧਵਾਰ ਸਵੇਰੇ ਲਖਨਊ ਆਗਰਾ ਐਕਸਪ੍ਰੈੱਸ ਵੇਅ 'ਤੇ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਕਾਰ 'ਚ ਸਫਰ ਕਰ ਰਹੇ 5 ਡਾਕਟਰਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਤਿਰਵਾ 'ਚ ਬੁੱਧਵਾਰ ਤੜਕੇ ਕਰੀਬ 3.30 ਵਜੇ ਉਸ ਸਮੇਂ ਹੋਇਆ ਜਦੋਂ ਤੇਜ਼ ਰਫਤਾਰ ਸਕਾਰਪੀਓ ਡਿਵਾਈਡਰ ਤੋੜਦੇ ਹੋਏ ਦੂਜੀ ਲੇਨ 'ਤੇ ਆ ਗਈ, ਜਿੱਥੇ ਟਰੱਕ ਨੇ ਸਕਾਰਪੀਓ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਗੱਡੀ ਕਈ ਮੀਟਰ ਤੱਕ ਘੜੀਸਦੇ ਲੈ ਗਈ। ਸਕਾਰਪੀਓ 'ਚ ਸੈਫ਼ਈ ਮੈਡੀਕਲ ਕਾਲਜ ਦੇ 5 ਡਾਕਟਰਾਂ ਸਮੇਤ 6 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 5 ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ- ਬਜ਼ੁਰਗਾਂ ਲਈ ਖੁਸ਼ਖਬਰੀ, ਹਰ ਮਹੀਨੇ ਮਿਲੇਗੀ 2500 ਰੁਪਏ ਪੈਨਸ਼ਨ

ਮਰਨ ਵਾਲੇ ਸਾਰੇ ਡਾਕਟਰ ਸੈਫਈ ਮੈਡੀਕਲ ਕਾਲਜ ਤੋਂ ਪੀ.ਜੀ.ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਡਾਕਟਰ ਮੰਗਲਵਾਰ ਨੂੰ ਇਕ ਵਿਆਹ 'ਚ ਸ਼ਾਮਲ ਹੋ ਕੇ ਲਖਨਊ ਤੋਂ ਵਾਪਸ ਆ ਰਹੇ ਸਨ। ਪੁਲਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਹਾਦਸਾ ਡਰਾਈਵਰ ਦੀ ਨੀਂਦ ਅਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਸਕਾਰਪੀਓ ਗੱਡੀ ਨੇ ਪਹਿਲਾਂ ਡਿਵਾਈਡਰ ਤੋੜਿਆ ਅਤੇ ਫਿਰ ਕਈ ਗੇੜੇ ਕੱਢਦੇ ਹੋਏ ਦੂਜੀ ਲੇਨ 'ਤੇ ਪਹੁੰਚ ਗਈ। ਉਸ ਲੇਨ 'ਚ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਸਕਾਰਪੀਓ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਸਵੇਰੇ 3:43 ਵਜੇ ਕੰਟਰੋਲ ਰੂਮ ਨੰਬਰ 'ਤੇ ਮਿਲੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਬੁਰੀ ਤਰ੍ਹਾਂ ਨਾਲ ਕੁਚਲ ਗਈ।

ਇਹ ਵੀ ਪੜ੍ਹੋ-  ਜਾਣੋ ਸ਼ਗਨ ਦੇ ਲਿਫ਼ਾਫੇ 'ਚ ਕਿਉਂ ਹੁੰਦਾ ਹੈ '1 ਰੁਪਏ' ਦਾ ਹੀ ਸਿੱਕਾ

ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਿਸੇ ਤਰ੍ਹਾਂ ਗੱਡੀ ਨੂੰ ਕੱਟ ਕੇ ਸਾਰੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੈਡੀਕਲ ਕਾਲਜ ਯੂਨੀਵਰਸਿਟੀ ਦਾ ਸਟਾਫ਼ ਮੌਕੇ 'ਤੇ ਪਹੁੰਚ ਗਿਆ। ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ 5 ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਨਿਰੁਧ ਵਰਮਾ (29) ਵਾਸੀ ਏ.5 ਰਾਧਾ ਵਿਹਾਰ ਐਕਸਟੈਨਸ਼ਨ ਕਮਲਾ ਨਗਰ ਆਗਰਾ, ਸੰਤੋਸ਼ ਕੁਮਾਰ ਮੋਰੀਆ ਵਾਸੀ ਰਾਜਪੁਰਾ ਪਾਰਟ 3 ਭਦੋਹੀ ਸੰਤ ਰਵਿਦਾਸ ਨਗਰ, ਅਰੁਣ ਕੁਮਾਰ ਵਾਸੀ ਤੇੜਾ ਮੱਲ ਮੋਤੀਪੁਰ ਕਨੌਜ, ਨਰਦੇਵ ਪੁੱਤਰ ਰਾਮ ਲਖਨ ਗੰਗਵਾਰ ਵਾਸੀ ਗਾਂਵ ਨਿਵਾਸੀ ਵਜੋਂ ਹੋਈ ਹੈ। ਇਕ ਹੋਰ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕੜਾਕੇ ਦੀ ਠੰਡ ਲਈ ਰਹੋ ਤਿਆਰ, IMD ਦਾ 14 ਸੂਬਿਆਂ 'ਚ ਮੀਂਹ ਦਾ ਅਲਰਟ


author

Tanu

Content Editor

Related News