ਮਾਰਚ 'ਚ ਗ੍ਰਹਿਆਂ ਦੀ ਵੱਡੀ ਹਲਚਲ: ਕੁੰਭ 'ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੀਆਂ ਰਾਸ਼ੀਆਂ ਲਈ ਚੌਕਸ ਰਹਿਣ ਦਾ ਸਮਾਂ
2/27/2026 2:42:19 PM
ਵੈੱਬ ਡੈਸਕ - ਖਗੋਲ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਮਾਰਚ ਦਾ ਮਹੀਨਾ ਸਾਰੀਆਂ ਰਾਸ਼ੀਆਂ ਦੇ ਜਾਤਕਾਂ ਲਈ ਇਕ ਅਹਿਮ ਮਹੀਨਾ ਹੋਵੇਗਾ। 1 ਮਾਰਚ ਨੂੰ ਸੂਰਜ ਤੇ ਰਾਹੂ ਕੁੰਭ ਰਾਸ਼ੀ 'ਚ ਸ਼ਤਰਿਸ਼ਾ ਨਕਸ਼ਤਰ 'ਚ ਗੋਚਰ ਕਰਨਗੇ। ਸਤਭਿਸ਼ਾ ਨਕਸ਼ਤਰ ਹੀਲਿੰਗ ਦੇ ਭੇਦ, ਤਕਨਾਲੋਜੀ, ਅਚਾਨਕ ਪ੍ਰਗਟਾਵੇ ਤੇ ਕਰਮ ਸੰਬੰਧਾਂ ਨਾਲ ਜੁੜਿਆ ਹੋਇਆ ਹੈ। ਬੁਧ ਤੇ ਸ਼ੁੱਕਰ ਵੀ ਇਸ ਰਾਸ਼ੀ 'ਚ ਜੁਪੀਟਰ ਦੇ ਪੂਰਵ ਭਾਦਰਪਦ ਨਕਸ਼ਤਰ 'ਚ ਗੋਚਰ ਕਰ ਰਹੇ ਹਨ। ਮੰਗਲ ਆਪਣੇ ਖੁਦ ਦੇ ਘਨਿਸ਼ਠ ਨਕਸ਼ਤਰ 'ਚ ਹੈ।
2 ਮਾਰਚ ਨੂੰ ਸ਼ੁੱਕਰ ਮੀਨ ਰਾਸ਼ੀ 'ਚ ਗੋਚਰ ਕਰੇਗਾ ਤੇ ਉੱਚਾ ਹੋਵੇਗਾ ਜਦੋਂ ਕਿ 3 ਮਾਰਚ ਨੂੰ ਚੰਦਰ ਗ੍ਰਹਿਣ ਵੀ ਸਾਰਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਪ੍ਰਭਾਵਿਤ ਕਰੇਗਾ। ਸ਼ੁੱਕਰ 25 ਮਾਰਚ ਨੂੰ ਦੂਜੀ ਵਾਰ ਰਾਸ਼ੀਆਂ ਬਦਲੇਗਾ, ਜਦੋਂ ਕਿ ਜੁਪੀਟਰ 11 ਮਾਰਚ ਨੂੰ ਮਿਥੁਨ ਰਾਸ਼ੀ `ਚ ਸਿੱਧਾ ਆ ਜਾਵੇਗਾ। ਸੂਰਜ 11 ਮਾਰਚ ਨੂੰ ਮੀਨ ਰਾਸ਼ੀ 'ਚ ਗੋਚਰ ਕਰੇਗਾ। ਵਿਸ਼ਵ ਪੱਧਰ 'ਤੇ ਇਹ ਸਮਾਂ ਸਿਆਸੀ ਅਸਥਿਰਤਾ, ਅਚਾਨਕ ਨੀਤੀਗਤ ਤਬਦੀਲੀ, ਸਾਈਬਰ ਸੁਰੱਖਿਆ ਚਿੰਤਾਵਾਂ, ਅਤੇ ਲੁਕਵੀਂ ਜਾਣਕਾਰੀ ਦੇ ਪ੍ਰਗਟਾਵੇ ਵਰਗੀਆਂ ਘਟਨਾਵਾਂ ਨੂੰ ਸ਼ੁਰੂ ਕਰ ਸਕਦਾ ਹੈ। ਵੱਖ-ਵੱਖ ਲਗਨ ਵਾਲੇ ਜਾਤਕਾਂ ਲਈ ਹੇਠ ਲਿਖੇ ਪ੍ਰਭਾਵ ਦੇਖੇ ਜਾਣਗੇ।
ਮੇਖ
- ਮੇਖ ਲਗਨ ਵਾਲੇ ਜਾਤਕਾਂ ਲਈ ਲਾਭ 11 ਘਰ ਨੈੱਟਵਰਕਿੰਗ ਤੇ ਇੱਛਾਵਾ ਲਈ ਸਰਗਰਮ ਹੋ ਰਿਹਾ ਹੈ। ਮੰਗਲ-ਰਾਹੂ ਸੁਮੇਲ ਤੇਜ਼ੀ ਨਾਲ ਅੱਗੇ ਵਧਣ, ਵੱਡੇ ਟੀਚਿਆਂ ਨੂੰ ਹਾਸਲ ਕਰਨ ਤੇ ਸਮਾਜਿਕ ਪ੍ਰਭਾਵ ਵਧਾਉਣ ਦੀ ਤੀਬਰ ਇੱਛਾ ਪੈਦਾ ਕਰੇਗਾ। ਤੁਸੀਂ ਵੱਡੇ ਸੰਗਠਨਾਂ ਜਾਂ ਡਿਜੀਟਲ ਪਲੇਟਫਾਰਮਾਂ ਰਾਹੀਂ ਪ੍ਰਭਾਵਸ਼ਾਲੀ ਲੋਕਾਂ ਨਾਲ ਜੁੜ ਸਕਦੇ ਹੋ। ਅਚਾਨਕ ਵਿੱਤੀ ਲਾਭ ਦੇ ਮੌਕੇ ਪੈਦਾ ਹੋ ਸਕਦੇ ਹਨ ਪਰ ਤੁਹਾਡੇ ਦੋਸਤਾਂ ਜਾਂ ਪੇਸ਼ੇਵਰ ਗਰੁੱਪਾਂ ਅੰਦਰ ਮੁਕਾਬਲਾ ਵੀ ਵਧ ਸਕਦਾ ਹੈ। ਸੱਟੇਬਾਜ਼ੀ ਵਾਲੇ ਨਿਵੇਸ਼ਾਂ ਤੋਂ ਸਾਵਧਾਨ ਰਹੇ।
ਬ੍ਰਿਖ
- ਬ੍ਰਿਖ ਲਗਨ ਵਾਲੇ ਜਾਤਕਾਂ ਲਈ ਕਰੀਅਰ ਦਾ 10ਵਾਂ ਭਾਵ ਤੇ ਜਨਤਕ ਅਕਸ ਸਰਗਰਮ ਰਹੇਗਾ। ਸਤਭਿਸ਼ਾ 'ਚ ਮੰਗਲ-ਰਾਹੁ ਸੰਜੋਗ ਪੇਸੇਵਰ ਜੀਵਨ 'ਚ ਅਚਾਨਕ ਦਬਾਅ ਲਿਆ ਸਕਦਾ ਹੈ। ਕੰਮ ਵਾਲੀ ਥਾਂ ਉੱਚ ਅਧਿਕਾਰੀਆਂ ਨਾਲ ਟਕਰਾਅ ਜਾਂ ਅਚਾਨਕ ਵਿਵਾਦ ਸੰਭਵ ਹਨ। ਆਪਣੇ ਆਪ ਨੂੰ ਠੀਕ ਸਾਬਤ ਕਰਨ ਦੀ ਕਾਹਲੀ ਤੁਹਾਡੇ ਪੇਸ਼ੇਵਰ ਅਕਸ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬੌਸ ਨਾਲ ਗਲਤਫਹਿਮੀਆਂ, ਈਮੇਲਾਂ ਨੂੰ ਗਲਤ ਪੜ੍ਹਨਾ, ਦਸਤਾਵੇਜ਼ਾਂ 'ਚ ਗਲਤੀਆਂ ਜਾਂ ਨਿਰਦੇਸ਼ਾਂ ਦੀ ਗਲਤ ਵਿਆਖਿਆ ਤਣਾਅ ਵਧਾ ਸਕਦੀ ਹੈ।
ਮਿਥੁਨ
- ਮਾਰਚ 'ਚ ਉੱਚ ਗਿਆਨ, ਭਰੋਸਾ ਪ੍ਰਣਾਲੀਆਂ, ਲੰਬਾ ਸਫਰ ਤੇ ਦ੍ਰਿਸ਼ਟੀ ਦਾ 9ਵਾਂ ਭਾਵ ਮਿਥੁਨ ਲਗਨ ਵਾਲਿਆਂ ਲਈ ਸਰਗਰਮ ਰਹੇਗਾ। ਤੁਸੀਂ ਆਪਣੇ ਵਿਚਾਰਾਂ ਦਾ ਜ਼ੋਰਦਾਰ ਬਚਾਅ ਕਰਨਾ ਚਾਹੋਗੇ ਪਰ ਜ਼ਿੱਦ ਬੇਲੋੜਾ ਟਕਰਾਅ ਪੈਦਾ ਕਰ ਸਕਦੀ ਹੈ। ਸਫਰ ਦੀ ਯੋਜਨਾ ਅਚਾਨਕ ਜਾਂ ਤਣਾਅਪੂਰਨ ਬਣ ਸਕਦੀ ਹੈ। 11 ਤੇ 20 ਮਾਰਚ ਦਰਮਿਆਨ ਬੁੱਧ ਦੇ ਪਿੱਛੇ ਹੋਣ ਨਾਲ ਦਸਤਾਵੇਜ਼ਾਂ, ਕਾਨੂੰਨੀ ਕਾਗਜ਼ਾਤ, ਵੀਜ਼ਾ ਜਾਂ ਉੱਚ ਸਿੱਖਿਆ ਦੇ ਮਾਮਲਿਆਂ ਨੂੰ ਸੰਭਾਲਦੇ ਸਮੇਂ ਵਾਧੂ ਸਾਵਧਾਨੀ ਵਰਤੋਂ। ਗਲਤਵਹਿਮੀਆਂ ਜਾਂ ਵੱਧ ਭਰੋਸਾ ਰੁਕਾਵਟਾਂ ਦਾ ਕਾਰਨ ਬਣ ਸਕਦਾ ਹੈ।
ਕਰਕ
- ਕਰਕ ਲਗਨ ਵਾਲਿਆਂ ਲਈ ਸਾਂਝੇ ਵਿੱਤ, ਸਾਂਝੇ ਸੋਮੇ, ਭਾਵਨਾਤਮਕ ਡੂੰਘਾਈ ਤੇ ਲੁਕਵੀਂ ਤਬਦੀਲੀ ਦਾ 8ਵਾਂ ਭਾਵ ਮਾਰਚ 'ਚ ਸਰਗਰਮ ਰਹੇਗਾ। ਸਤਭਿਸ਼ਾ 'ਚ ਮੰਗਲ-ਰਾਹੁ ਅਚਾਨਕ ਖਰਚੇ ਵਿੱਤੀ ਦਬਾਅ ਜਾ ਤੀਬਰ ਭਾਵਨਾਤਮਕ ਪ੍ਰਤੀਕ੍ਰਿਆਵਾਂ ਲਿਆ ਸਕਦੇ ਹਨ। ਕਰਜ਼ੇ, ਟੈਕਸ, ਵਿਰਾਸਤ ਜਾਂ ਸਾਂਝੇ ਨਿਵੇਸ਼ ਵਾਲੇ ਮਾਮਲਿਆਂ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੋ ਸਕਦੀ ਹੈ। ਬੁੱਧ ਦੇ ਪਿੱਛੇ ਹੋਣ ਕਾਰਨ ਵਿੱਤੀ ਫੈਸਲਿਆਂ ਪ੍ਰਤੀ ਬਹੁਤ ਸਾਵਧਾਨ ਰਹੋ। ਆਪਣੀ ਊਰਜਾ ਨੂੰ ਇਲਾਜ, ਖੋਜ, ਅਧਿਆਤਮਿਕ ਅਭਿਆਸ ਜਾਂ ਆਤਮ-ਨਿਰੀਖਣ 'ਤੇ ਕੇਂਦ੍ਰਿਤ ਕਰੋ।
ਸਿੰਘ
- ਸਿੰਘ ਲਗਨ ਵਾਲੇ ਜਾਤਕਾਂ ਲਈ ਵਿਆਹ, ਸਾਂਝੇਦਾਰੀ ਤੇ ਜਨਤਕ ਸੰਬੰਧਾਂ ਨਾਲ ਜੁੜਿਆ 7ਵਾਂ ਭਾਵ ਸਰਗਰਮ ਰਹੇਗਾ। ਸਤਭਿਸ਼ਾ 'ਚ ਮੰਗਲ ਤੇ ਰਾਹੂ ਰਿਸ਼ਤਿਆਂ 'ਚ ਤਣਾਅ ਵਧਾਏਗਾ। ਜੀਵਨ ਸਾਥੀ ਜਾਂ ਕਾਰੋਬਾਰੀ ਸਾਥੀ ਨਾਲ ਟਕਰਾਅ ਜਾਂ ਅਚਾਨਕ ਝਗੜੇ ਸੰਭਵ ਹਨ।ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਤੀਬਰ ਇੱਛਾ ਹੋਵੇਗੀ। ਬੁੱਧ ਦੇ ਵੱਕਰੀ ਰਹਿਣ ਦੌਰਾਨ ਸੰਚਾਰ ਇਕ ਸਵੇਦਨਸ਼ੀਲ ਬਿੰਦੂ ਹੋਵੇਗਾ। ਪੁਰਾਣੇ ਮੁੱਦੇ ਦੁਬਾਰਾ ਉੱਭਰ ਸਕਦੇ ਹਨ। ਵਪਾਰਕ ਸੋਦਿਆਂ 'ਚ ਦਸਤਾਵੇਜ਼ਾਂ ਦੀ ਧਿਆਨ ਨਾਲ ਸਮੀਖਿਆ ਕਰੋ। ਇਹ ਸਾਂਝੇਦਾਰੀ ਲਈ ਇਕ ਕਰਮ ਪ੍ਰੀਖਿਆ ਹੈ। ਪਰਪੱਕਤਾ ਦਾ ਪ੍ਰਦਰਸ਼ਨ ਕਰਨਾ ਅਹਿਮ ਹੈ, ਦਲੀਲ ਜਿੱਤਣ ਲਈ ਨਹੀਂ।
ਕੰਨਿਆ
- ਕੰਨਿਆ ਲਗਨ ਵਾਲੇ ਜਾਤਕਾਂ ਲਈ ਸਿਹਤ, ਰੋਜ਼ਾਨਾ वृटीत, ਮੁਕਾਬਲੇ ਤੇ ਕੰਮ ਵਾਲੀ ਥਾਂ ਨਾਲ ਜੁੜਿਆ 6ਵਾਂ ਭਾਵ ਸਰਗਰਮ ਰਹੇਗਾ। ਸ਼ਤਭਿਸ਼ਾ 'ਚ ਮੰਗਲ ਤੇ ਰਾਹੂ ਤਣਾਅ, ਕੰਮ ਦਾ ਦਬਾਅ ਤੇ ਦਫਤਰੀ ਮੁਕਾਬਲੇ ਨੂੰ ਵਧਾ ਸਕਦੇ ਹਨ। ਸਹਿਕਰਮੀਆਂ ਨਾਲ ਅਚਾਨਕ ਝਗੜੇ ਸੰਭਵ ਹਨ। ਸਰੀਰਕ ਤੋਰ 'ਤੇ ਸੋਜ, ਐਸੀਡਿਟੀ, ਸਿਰ ਦਰਦ ਜਾਂ ਘਬਰਾਹਟ ਹੋ ਸਕਦੀ ਹੈ। ਈਮੇਲਾਂ 'ਚ ਉਲਝਣ, ਕੰਮ ਦੀ ਵੰਡ 'ਚ ਗਲਤੀਆਂ ਜਾਂ ਦਸਤਾਵੇਜ਼ ਦੀਆਂ ਗਲਤੀਆਂ ਤਣਾਅਦਾ ਕਾਰਨ ਬਣ ਸਕਦੀਆਂ ਹਨ। ਭਾਵੁਕ ਪ੍ਰਤੀਕਿਰਿਆ ਨਾ ਕਰੋ; ਅਹਿਮ ਸੰਚਾਰਾਂ ਦੀ ਦੋ ਵਾਰ ਜਾਂਚ ਕਰੋ। ਸੰਤੁਲਿਤ ਖੁਰਾਕ ਤੇ ਲੋੜੀਂਦੀ ਨੀਂਦ ਨੂੰ ਤਰਜੀਹ ਦਿਓ।
ਤੁਲਾ
- ਤੁਲਾ ਲਗਨ ਵਾਲੇ ਜਾਤਕਾਂ ਲਈ ਪਿਆਰ, ਰਚਨਾਤਮਕਤਾ ਤੇ ਸਵੈ-ਪ੍ਰਗਟਾਵੇ ਨਾਲ ਜੁੜਿਆ 5ਵਾਂ ਭਾਵ ਸਰਗਰਮ ਹੋਵੇਗਾ।ਸ਼ਤਰਿਸ਼ਾ 'ਚ ਮੰਗਲ ਤੇ ਰਾਹੂ ਪ੍ਰੇਮ ਜੀਵਨ ਨੂੰ ਭਾਵੁਕ ਪਰ ਗੈਰ-ਯਕੀਨੀ ਬਣਾ ਸਕਦੇ ਹਨ। ਅਚਾਨਕ ਖਿੱਚ, ਭਾਵੁਕ ਪਿਆਰ ਦੇ ਫੈਸਲੇ ਜਾਂ ਭਾਵਨਾਤਮਕ ਡਰਾਮਾ ਸੰਭਵ ਹੈ। ਡਿਜੀਟਲ ਜਾਂ ਅਸਾਧਾਰਨ ਖੇਤਰਾਂ ਤੋਂ ਉਸਾਰੂ ਵਿਚਾਰ ਉੱਭਰ ਸਕਦੇ ਹਨ ਪਰ ਬੇਸਬਰੀ ਸਥਿਰਤਾ ਨੂੰ ਵਿਗਾੜ ਸਕਦੀ ਹੈ। ਬੁੱਧ ਸਾਥੀ ਨਾਲ ਗਲਤਫਹਿਮੀਆਂ, ਮਿਸ਼ਰਤ ਸੰਕੇਤਾਂ ਜਾਂ ਸੰਦੇਸ਼ਾਂ ਦਾ ਜ਼ਿਆਦਾ ਵਿਸ਼ਲੇਸ਼ਣ ਕਰ ਸਕਦਾ ਹੈ।
ਬ੍ਰਿਸ਼ਚਕ
- ਬ੍ਰਿਸ਼ਚਕ ਲਗਨ ਵਾਲੇ ਜਾਤਕਾਂ ਲਈ ਚੋਥਾ ਭਾਵ ਘਰ, ਪਰਿਵਾਰ, ਜਾਇਦਾਦ ਤੇ ਭਾਵਨਾਤਮਕ ਤੰਦਰੁਸਤੀ ਨਾਲ ਜੁੜਿਆ ਹੋਇਆ ਹੈ ਤੇ ਸਰਗਰਮ ਹੋਵੇਗਾ। ਸ਼ਤਭਿਸ਼ਾ 'ਚ ਮੰਗਲ ਤੇ ਰਾਹੂ ਘਰੇਲੂ ਅਸਥਿਰਤਾ ਲਿਆ ਸਕਦੇ ਹਨ। ਘਰ 'ਚ ਬਹਿਸ, ਪਰਿਵਾਰ ਨਾਲ ਮਤਭੇਦ ਜਾਂ ਜਾਇਦਾਦ ਨਾਲ ਸਬੰਧਤ ਚਿੰਤਾਵਾਂ ਸੰਭਵ ਹਨ। ਤੁਸੀਂ ਬੇਚੈਨੀ ਮਹਿਸੂਸ ਕਰ ਸਕਦੇ ਹੋ। 20 ਮਾਰਚ ਤੱਕ ਬੁੱਧ ਲਗਨ ਪੁਰਾਣੇ ਪਰਿਵਾਰਕ ਮੁੱਦਿਆਂ ਨੂੰ ਉਠਾ ਸਕਦਾ ਹੈ। ਜਾਇਦਾਦ ਜਾਂ ਘਰ ਨਾਲ ਸਬੰਧਤ ਦਸਤਾਵੇਜ਼ਾਂ ਦੀ ਧਿਆਨ ਨਾਲ ਸਮੀਖਿਆ ਕਰੋ। ਇਹ ਇਕ ਸੰਵੇਦਨਸ਼ੀਲ ਭਾਵਨਾਤਮਕ ਸਮਾਂ ਹੈ। ਤਿੱਖੇ ਸ਼ਬਦਾਂ ਤੋਂ ਬਚੇ ਤੇ ਸਬਰ ਰੱਖੋ।
ਧਨ
- ਧਨ ਲਗਨ ਵਾਲੇ ਜਾਤਕਾਂ ਲਈ ਤੀਜਾ ਭਾਵ ਜੋ ਸੰਚਾਰ, ਹਿੰਮਤ, ਛੋਟੇ ਸਫਰ ਤੇ ਫੈਸਲਿਆਂ ਨਾਲ ਜੁੜਿਆ ਹੋਇਆ ਹੈ, ਮਾਰਚ 'ਚ ਸਰਗਰਮ ਰਹੇਗਾ। ਸਤਭਿਸ਼ਾ 'ਚ ਮੰਗਲ ਤੇ ਰਾਹੂ ਤੁਹਾਡੀ ਬੋਲੀ ਨੂੰ ਤਿੱਖਾ ਤੇ ਪ੍ਰਤੀਕਿਰਿਆਸ਼ੀਲ ਬਣਾ ਸਕਦੇ ਹਨ। ਭੈਣ-ਭਰਾ ਜਾਂ ਗੁਆਂਢੀਆਂ ਨਾਲ ਵਿਵਾਦ ਸੰਭਵ ਹਨ। ਅਚਾਨਕ ਯਾਤਰਾ ਹੋ ਸਕਦੀ ਹੈ। 20 ਮਾਰਚ ਤੱਕ ਬੁੱਧ ਦਾ ਵਕਫ਼ਾ ਸੰਚਾਰ ਨੂੰ ਬਹੁਤ ਸੰਵੇਦਨਸ਼ੀਲ ਬਣਾ ਦੇਵੇਗਾ। ਸੁਨੇਹਿਆ ਦੀ ਗਲਤ ਵਿਆਖਿਆ, ਸੋਸ਼ਲ ਮੀਡੀਆ 'ਚ ਬਹਿਸ ਜਾਂ ਸਫਰ ਦੇ ਦਸਤਾਵੇਜ਼ਾਂ 'ਚ ਗਲਤੀਆਂ ਸੰਭਵ ਹਨ। ਸਫਰ 'ਚ ਦੇਰੀ ਜਾਂ ਤਬਦੀਲੀ ਹੋ ਸਕਦੀ ਹੈ। ਭਾਵਨਾਤਮਕ ਪ੍ਰਤੀਕਿਰਿਆਵਾਂ ਤੋਂ ਬਚਣਾ ਚਾਹੀਦਾ ਹੈ।
ਮਕਰ
- ਮਕਰ ਲਗਨ ਵਾਲੇ ਜਾਤਕਾਂ ਲਈ ਦੂਜਾ ਭਾਵ ਜੋ ਪੈਸਾ, ਬੱਚਤ, ਥੈਲੀ ਤੇ ਪਰਿਵਾਰਕ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ, ਮਾਰਚ 'ਚ ਸਰਗਰਮ ਰਹੇਗਾ। ਸਤਕਿਸ਼ਾ 'ਚ ਮੰਗਲ ਤੇ ਰਾਹੂ ਜਲਦੀ ਦੋਲਤ ਇਕੱਠੀ ਕਰਨ ਦੀ ਹਮਲਾਵਰ ਇੱਛਾ ਦੇ ਸਕਦੇ ਹਨ। ਬੋਲੀ ਕਠੋਰ ਹੋ ਸਕਦੀ ਹੈ ਜਿਸ ਨਾਲ ਪਰਿਵਾਰ 'ਚ ਤਣਾਅ ਵਧ ਸਕਦਾ ਹੈ। 20 ਮਾਰਚ ਤੱਕ ਬੁੱਧ ਦਾ ਵਕਫ਼ਾ, ਵਿੱਤੀ ਦਸਤਾਵੇਜ਼ਾਂ, ਨਿਵੇਸ਼ਾਂ ਤੇ ਗੱਲਬਾਤ ਸਮੇਂ ਵਾਧੂ ਸਾਵਧਾਨੀ ਨੂੰ ਉਤਸ਼ਾਹਿਤ ਕਰੋ। ਜੋਖਮ ਭਰੇ ਫੈਸਲਿਆਂ ਤੋਂ ਬਚੋ। ਪਰਚ 'ਚ ਅਨੁਸ਼ਾਸਨ ਬਣਾਈ ਰੱਖੋ, ਸੋਚ-ਸਮਝ ਕੇ ਬੋਲੇ ਅਤੇ ਢਾਂਚਾਗਤ ਵਿਕਾਸ 'ਤੇ ਧਿਆਨ ਕੇਂਦਰਿਤ ਕਰੋ।
ਕੁੰਭ
- ਮਾਰਚ ਦਾ ਮਹੀਨਾ ਕੁੰਭ ਲਗਨ ਵਾਲੇ ਜਾਤਕਾਂ ਲਈ ਸਾਲ ਦਾ ਸਭਤੋਂ ਸ਼ਕਤੀਸ਼ਾਲੀ ਪਰ ਅਸਥਿਰ ਪੜਾਵਾਂ 'ਚੋਂ ਇੱਕ ਹੈ, ਕਿਉਂਕਿ ਤੀਬਰ ਊਰਜਾ ਇਸ ਲਗਨ ਦੇ ਪਹਿਲੇ ਭਾਵ ਨੂੰ ਸਰਗਰਮ ਕਰ ਰਹੀ ਹੈ। ਬਤਭਿਸ਼ਾ 'ਚ ਮੰਗਲ-ਰਾਹੂ ਇੱਛਾਵਾਂ ਤੇ ਹੱਦਾਂ ਨੂੰ ਤੋੜਨ ਦੀ ਇੱਛਾ ਨੂੰ ਵਧਾਏਗਾ ਪਰ ਇਹ ਬੇਚੈਨੀ ਤੇ ਟਕਰਾਅ ਵੀ ਲਿਆ ਸਕਦਾ ਹੈ।20 ਮਾਰਚ ਤੱਕ ਬੁੱਧ ਦਾ ਵੱਕਰੀ ਹੋਣਾ ਪਛਾਣ ਉਲਝਣ ਜਾਂ ਜਨਤਕ ਗਲਤਫਹਿਮੀ ਦਾ ਕਾਰਨ ਬਣ ਸਕਦਾ ਹੈ। ਜ਼ਮੀਨ 'ਤੇ ਰਹੋ, ਗੁੱਸੇ ਨੂੰ ਕਾਬੂ ਕਰੋ ਤੇ ਬੇਲੋੜੇ ਟਕਰਾਅ ਤੋਂ ਬਚੇ।
ਮੀਨ
- ਮੀਨ ਲਗਨ ਵਾਲੇ ਜਾਤਕਾਂ ਲਈ 12ਵਾਂ ਭਾਵ ਅਵਚੇਤਨ ਮਨ ਇਕਾਂਤ, ਲੁਕਵੇਂ ਮਾਮਲਿਆਂ, ਅਧਿਆਤਮਿਕ ਵਿਕਾਸ ਤੇ ਖਰਚਿਆਂ ਨਾਲ ਜੁੜਿਆ ਹੋਇਆ ਹੈ। ਮਾਰਚ ਦੇ ਮਹੀਨੇ ਦੌਰਾਨ ਇਹ ਸਰਗਰਮ ਰਹੇਗਾ। ਸਤਭੱਸਾ 'ਚ ਮੰਗਲ-ਰਾਹ ਲੁਕਵੋ ਡਰ, ਦੱਬੀਆਂ ਭਾਵਨਾਵਾਂ ਜਾਂ ਚਿੰਤਾਵਾਂ ਨੂੰ ਸਤ੍ਹਾ 'ਤੇ ਲਿਆ ਸਕਦਾ ਹੈ। ਲੁਕਵੇਂ ਦੁਸ਼ਮਣ ਸਰਗਰਮ ਹੋ ਸਕਦੇ ਹਨ। ਨੀਂਦ ਦੀਆਂ ਸਮੱਸਿਆਵਾਂ ਜਾਂ ਮਾਨਸਿਕ ਥਕਾਵਟ ਨੂੰ ਨਜ਼ਰਅੰਦਾਜ਼ ਨਾ ਕਰੋ। 20 ਮਾਰਚ ਤੱਕ ਬੁੱਧ ਦਾ ਵੱਕਰੀ ਹੋਣਾ ਜ਼ਿਆਦਾ ਸੋਚ ਨੂੰ ਵਧਾ ਸਕਦਾ ਹੈ। ਉਲਝਣ ਜਾਂ ਬੇਲੋੜੀ ਚਿੰਤਾ ਭਾਵਨਾਤਮਕ ਅਸੰਤੁਲਨ ਦਾ ਕਾਰਨ ਬਣ ਸਕਦੀ ਹੈ। ਇਸ ਸਮੇਂ ਦੌਰਾਨ ਡਰ ਦੇ ਆਧਾਰ 'ਤੇ ਵੱਡੇ ਫੈਸਲੇ ਲੈਣ ਤੋਂ ਬਚੋ।
