ਪੁਲਸ ਬੱਸ-ਮੈਟਾਡੋਰ ਦੀ ਆਪਸੀ ਟੱਕਰ ''ਚ 5 ਪੁਲਸ ਕਰਮੀਆਂ ਸਮੇਤ 15 ਜ਼ਖਮੀ

Wednesday, Nov 08, 2017 - 02:52 PM (IST)

ਜੰਮੂ— ਡੋਡਾ ਦੇ ਗਟਸੂ ਇਲਾਕੇ ਬੱਸ ਅਤੇ ਮੈਟਾਡੋਰ ਵਿਚਕਾਰ ਪੁਲਸ ਕਰਮੀਆਂ 'ਚ ਹੋਈ ਟੱਕਰ 'ਚ 15 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ 'ਚ ਪੰਜ ਪੁਲਸ ਕਰਮੀ ਅਤੇ ਦੋ ਅੰਡਰ ਟ੍ਰਾਇਲ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਮਿੰਨੀ ਬੱਸ ਜੇ. ਕੇ. 06-2986 ਡੋਡਾ ਨਾਲ ਕਿਸ਼ਤਵਾੜ ਜਾ ਰਹੀ ਸੀ ਕਿ ਪੁਲਸ ਬੱਸ ਜੇ. ਕੇ 17-0637 ਨਾਲ ਟਕਰਾ ਗਈ। ਇਹ ਹਾਦਸਾ ਬੜੋਤ-ਡੋਡਾ-ਕਿਸ਼ਤਵਾੜ ਹਾਈਵੇ 'ਤੇ ਸਵੇਰੇ ਲੱਗਭਗ ਸਾਢੇ 9 ਵਜੇ ਹੋਇਆ।
ਹਾਦਸੇ ਤੁਰੰਤ ਬਾਅਦ ਪੁੱਲ ਡੋਡਾ ਤੋਂ ਇਕ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਡੋਡਾ ਹਸਪਤਾਲ ਪਹੁੰਚਾਇਆ ਗਿਆ। ਡਿਪਟੀ ਐੈੱਸ. ਪੀ. ਡੋਡਾ ਇਫਤਿਆਖਾਰ ਅਹਿਮਦ ਅਨੁਸਾਰ ਸਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਮੌਕੇ 'ਤੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।


Related News