ਵਿਚਕਾਰ ਨਦੀ ''ਚ ਪਲਟ ਗਈ ਕਿਸ਼ਤੀ, ਇਸ ਹਾਲਤ ''ਚ ਮਿਲੀ ਲੜਕੀ ਦੀ ਲਾਸ਼
Wednesday, Aug 09, 2017 - 12:58 PM (IST)
ਬਾਰਾਂ— ਰਾਜਸਥਾਨ ਦੇ ਬਾਰਾਂ ਜ਼ਿਲੇ 'ਚ ਪਰਵਨ ਨਦੀ 'ਚ ਇਕ ਕਿਸ਼ਤੀ ਪਲਟ ਗਈ। ਇਸ ਕਿਸ਼ਤੀ 'ਚ 15 ਤੋਂ ਜ਼ਿਆਦਾ ਲੋਕ ਸਵਾਰ ਸਨ। ਪ੍ਰਸ਼ਾਸਨ ਨੇ 10 ਲੋਕਾਂ ਨੂੰ ਬਚਾ ਲਿਆ ਹੈ, ਉਥੇ ਹੀ ਇਕ ਲੜਕੀ ਦੀ ਲਾਸ਼ ਮਿਲੀ ਹੈ। ਅੱਧੀ ਨਦੀ ਪਾਰ ਕਰਨ ਦੇ ਬਾਅਦ ਕਿਸ਼ਤੀ ਤੇਜ਼ ਧਾਰ ਨਾਲ ਵਹਿਣਾ ਸ਼ੁਰੂ ਹੋ ਗਈ ਅਤੇ ਸੰਤੁਲਨ ਵਿਗੜਨ ਨਾਲ ਪਲਟ ਗਈ।

ਅਕਲੇਰਾ ਸੀ.ਆਈ ਹੇਮਰਾਜ ਮੂੰਡ ਨੇ ਦੱਸਿਆ ਕਿ ਕੈਲਾਸ਼ ਚੌਰਸੀਆ, ਮੋਹਨੀ ਬਾਈ, ਰਾਮਪ੍ਰਸਾਦ ਚੰਦਨ ਨੂੰ ਬਚਾ ਲਿਆ ਗਿਆ। ਝਾਲਾਵਾੜ-ਬਾਰਾਂ ਦੀ ਸੀਮਾ 'ਚ ਅਕਲੇਰਾ-ਹਰਨਾਵਦਾਸ਼ਾਹਜੀ ਮਾਰਗ 'ਤੇ ਮਨੋਹਰ ਥਾਣਾ ਵਿਧਾਇਕ ਕੰਵਰਲਾਲ ਮੀਣਾ ਅਕਲੇਰਾ ਮਾਰਗ 'ਤੇ ਪਰਵਨ ਨਦੀ 'ਚ ਮੰਗਲਵਾਰ ਦੁਪਹਿਰ ਢਾਈ ਵਜੇ ਪਾਣੀ ਦੇ ਤੇਜ਼ ਵਹਾਅ ਕਾਰਨ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟ ਗਈ। ਐਸ.ਪੀ ਆਨੰਦ ਸ਼ਰਮਾ ਮੌਕੇ 'ਤੇ ਪੁੱਜੇ ਅਤੇ ਬਚਾਅ ਕੰਮ ਸ਼ੁਰੂ ਕੀਤਾ। ਬਾਰਾਂ ਐਸ.ਪੀ ਡੀ.ਡੀ ਸਿੰਘ, ਵਿਧਾਇਕ ਪ੍ਰਤਾਪ ਸਿੰਘ ਸਿੰਘਵੀ ਵੀ ਹਰਨਾਵਦਾਸ਼ਾਹਜੀ ਪੁੱਜੇ। ਝਾਲਾਵਾੜ ਅਤੇ ਬਾਰਾਂ ਦੀ ਐਸ.ਡੀ.ਆਰ.ਐਫ ਟੀਮਾਂ ਕਰੀਬ 25 ਕਿਲੋਮੀਟਰ ਖੇਰਤ 'ਚ ਵਹੇ ਲੋਕਾਂ ਦੀ ਤਲਾਸ਼ 'ਚ ਜੁੱਟੀ ਰਹੀ। ਬਚਾਏ ਗਏ ਲੋਕਾਂ ਨੂੰ ਹਨੁਮਾਨ ਮੰਦਰ 'ਤੇ ਠਹਿਰਾ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੇਰ ਸ਼ਾਮ ਤੱਕ ਇਸ ਕਿਸ਼ਤੀ 'ਚ ਸਵਾਰ ਕੁੱਲ 14 ਲੋਕਾਂ ਦੇ ਜਿਊਂਦਾ ਹੋਣ ਦੀ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ। ਕਿਸ਼ਤੀ 'ਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਬਾਰਾਂ ਦੇ ਛੀਪਾਬੜੌਦ ਦੀ ਰਹਿਣ ਵਾਲੀ ਸੰਤੋਸ਼ ਬਾਈ ਆਪਦੇ ਘਰ ਆਈ ਹੋਈ ਸੀ। ਸੰਤੋਸ਼ ਅਕਲੇਰਾ 'ਚ ਰਹਿ ਕੇ ਬੀ.ਐਡ ਦੀ ਪੜ੍ਹਾਈ ਕਰ ਰਹੀ ਸੀ। ਆਪਣੇ ਭਰਾ ਨੂੰ ਰੱਖੜੀ ਬੰਨ੍ਹ ਕੇ ਸੰਤੋਸ਼ ਛੀਪਾਬੜੌਦ ਆਈ ਹੋਈ ਸੀ ਅਤੇ ਮੰਗਲਵਾਰ ਨੂੰ ਅਕਲੇਰਾ ਜਾ ਰਹੀ ਸੀ। ਇਸ ਦੌਰਾਨ ਹਾਦਸਾ ਹੋ ਗਿਆ ਅਤੇ ਕਾਕੋੜੀ ਨੇੜੇ ਉਸ ਦੀ ਲਾਸ਼ ਮਿਲੀ ਹੈ।

