7 ਲੱਖ ਰੁਪਏ ਦੇ ਇਨਾਮੀ ਨਕਸਲੀ ਨੇ ਕੀਤਾ ਸਰੰਡਰ
Friday, Dec 27, 2024 - 05:46 PM (IST)

ਗੋਂਦੀਆ- ਮਹਾਰਾਸ਼ਟਰ ਦੇ ਗੋਂਡੀਆ ਵਿਚ 7 ਲੱਖ ਰੁਪਏ ਦੇ ਇਨਾਮੀ ਨਕਸਲੀ ਨੇ ਆਤਮ ਸਮਰਪਣ ਕਰ ਦਿੱਤਾ। ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੇਵਾ ਉਰਫ ਅਰਜੁਨ ਉਰਫ ਰਾਕੇਸ਼ ਸੁਮਦੋ ਮੁਦਾਮ (27) ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੀ ਮਲਾਜਖੰਡ ਦਲਮ ਅਤੇ ਪਾਮੇਡ ਪਲਟਨ ਨੰਬਰ 9 ਦਾ ਮੈਂਬਰ ਸੀ।
ਅਧਿਕਾਰੀ ਨੇ ਕਿਹਾ,"ਉਸ ਨੇ ਵੀਰਵਾਰ ਨੂੰ ਕਲੈਕਟਰ ਪ੍ਰਜੀਤ ਨਾਇਰ, ਪੁਲਸ ਸੁਪਰਡੈਂਟ ਗੋਰਖ ਭਾਮਰੇ ਅਤੇ ਪੁਲਸ ਦੇ ਵਧੀਕ ਸੁਪਰਡੈਂਟ ਨਿਤਿਆਨੰਦ ਝਾਅ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ। ਉਹ 2014 ਤੋਂ ਹੀ ਗੈਰ-ਕਾਨੂੰਨੀ ਅੰਦੋਲਨ ਦਾ ਹਿੱਸਾ ਸੀ।" ਅਧਿਕਾਰੀ ਨੇ ਦੱਸਿਆ ਕਿ ਦੇਵਾ ਗੜ੍ਹਚਿਰੌਲੀ ਦੇ ਟੀਪਾਗੜ੍ਹ, ਛੱਤੀਸਗੜ੍ਹ ਦੇ ਰਾਜਨੰਦਗਾਓਂ 'ਚ ਝਿਲਮਿਲੀ ਕਾਸ਼ੀਭਰਾ ਬਕਰਕੱਟਾ 'ਚ ਗੋਲੀਬਾਰੀ ਦੇ ਨਾਲ-ਨਾਲ ਨਕਸਲੀ ਹਿੰਸਾ ਅਤੇ ਸੁਰੱਖਿਆ ਬਲਾਂ 'ਤੇ ਹਮਲਿਆਂ ਦੀਆਂ ਹੋਰ ਘਟਨਾਵਾਂ 'ਚ ਸ਼ਾਮਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8