ਅੱਤਵਾਦੀ ਨੈੱਟਵਰਕ ਵਿਰੁੱਧ ਵੱਡੀ ਕਾਰਵਾਈ, ਵਾਦੀ ਦੇ 7 ਜ਼ਿਲਿਆਂ ’ਚ 12 ਥਾਵਾਂ ''ਤੇ ਛਾਪੇ, 12 ਹਿਰਾਸਤ ’ਚ
Tuesday, Dec 16, 2025 - 10:44 PM (IST)
ਜੰਮੂ/ਸ਼੍ਰੀਨਗਰ, (ਅਰੁਣ)- ਕਾਊਂਟਰ ਇੰਟੈਲੀਜੈਂਸ ਕਸ਼ਮੀਰ ਨੇ ਮੰਗਲਵਾਰ ਸਵੇਰੇ ਸਮਾਜਿਕ ਕੰਮਾਂ ਦੀ ਆੜ ’ਚ ਕੰਮ ਕਰ ਰਹੇ ਇਕ ਅੱਤਵਾਦੀ ਨੈੱਟਵਰਕ ਵਿਰੁੱਧ ਵੱਡੀ ਕਾਰਵਾਈ ਕੀਤੀ। ਇਸ ਅਧੀਨ ਪੁਲਵਾਮਾ, ਬਡਗਾਮ, ਕੁਲਗਾਮ, ਸ੍ਰੀਨਗਰ, ਬਾਰਾਮੁੱਲਾ, ਅਨੰਤਨਾਗ ਤੇ ਕੁਪਵਾੜਾ ਸਮੇਤ 7 ਜ਼ਿਲਿਆਂ ’ਚ 12 ਥਾਵਾਂ ’ਤੇ ਇਕੋ ਸਮੇਂ ਛਾਪੇ ਮਾਰੇ ਗਏ ਤੇ ਤਲਾਸ਼ੀਆਂ ਲਈਆਂ ਗਈਆਂ। ਕਾਰਵਾਈ ਦੌਰਾਨ 12 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ।
ਛਾਪੇਮਾਰੀ ਦੌਰਾਨ ਡਿਜੀਟਲ ਸਮੱਗਰੀ ਦਾ ਵੱਡਾ ਜ਼ਖੀਰਾ ਜ਼ਬਤ ਕੀਤਾ ਗਿਆ ਜਿਸ ’ਚ 10 ਮੋਬਾਈਲ ਫੋਨ, 1 ਲੈਪਟਾਪ ਤੇ 14 ਸਿਮ ਕਾਰਡ ਸ਼ਾਮਲ ਹਨ।
