ਲੱਖਾਂ ਦੇ ਇਨਾਮੀ 15 ਨਕਸਲੀਆਂ ਨੇ ਸੁਰੱਖਿਆ ਬਲਾਂ ਅੱਗੇ ਕੀਤਾ ਸਰੰਡਰ
Thursday, Dec 11, 2025 - 04:34 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਤੇ ਕਾਂਕੇਰ ਜ਼ਿਲਿਆਂ ’ਚ ਬੁੱਧਵਾਰ 15 ਨਕਸਲੀਆਂ ਨੇ ਆਤਮ-ਸਮਰਪਣ ਕੀਤਾ। ਇਨ੍ਹਾਂ ’ਚੋਂ 11 ਨਕਸਲੀਆਂ ਨੇ ਗੜ੍ਹਚਿਰੌਲੀ ਪੁਲਸ ਦੇ ਡੀ. ਜੀ. ਪੀ. ਰਸ਼ਮੀ ਸ਼ੁਕਲਾ ਦੇ ਸਾਹਮਣੇ ਹਥਿਆਰ ਸੁੱਟੇ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨਕਸਲੀਆਂ ’ਤੇ 82 ਲੱਖ ਰੁਪਏ ਦਾ ਸਮੂਹਿਕ ਇਨਾਮ ਸੀ।
ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ ’ਚ 23 ਲੱਖ ਰੁਪਏ ਦੇ ਇਨਾਮ ਵਾਲੇ 4 ਨਕਸਲੀਆਂ ਨੇ ਸੁਰੱਖਿਆ ਫੋਰਸਾਂ ਦੇ ਸਾਹਮਣੇ ਆਤਮ-ਸਮਰਪਣ ਕੀਤਾ। ਇਨ੍ਹਾਂ ਦੀ ਪਛਾਣ ਕਾਜਲ ਉਰਫ਼ ਰਜੀਤਾ ਵੇਦਾ, ਮੰਜੁਲਾ ਉਰਫ਼ ਲਕਸ਼ਮੀ ਪੋਟਾਈ, ਵਿਲਾਸ ਉਰਫ਼ ਚੈਤੂ ਉਸੈਂਡੀ ਤੇ ਰਾਮਸਾਈ ਉਰਫ਼ ਲਖਨ ਮਾਰਾਪੀ ਵਜੋਂ ਹੋਈ ਹੈ।
