ਛੱਤੀਸਗੜ੍ਹ ; 10 ਨਕਸਲੀਆਂ ਨੇ ਹਥਿਆਰਾਂ ਸਣੇ ਸੁਰੱਖਿਆ ਬਲਾਂ ਅੱਗੇ ਕੀਤਾ ਸਰੰਡਰ
Saturday, Dec 13, 2025 - 04:20 PM (IST)
ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਸ਼ੁੱਕਰਵਾਰ 33 ਲੱਖ ਰੁਪਏ ਦੇ ਇਨਾਮ ਵਾਲੇ 10 ਨਕਸਲੀਆਂ ਨੇ ਸੁਰੱਖਿਆ ਫੋਰਸਾਂ ਅੱਗੇ ਆਤਮਸਮਰਪਣ ਕਰ ਦਿੱਤਾ।
ਸੁਕਮਾ ਜ਼ਿਲ੍ਹੇ ਦੀ ਪੁਲਸ ਸੁਪਰਡੈਂਟ ਕਿਰਨ ਚਵਾਨ ਨੇ ਕਿਹਾ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ ’ਚ 6 ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਨਕਸਲੀਆਂ ਨੇ ਸੁਰੱਖਿਆ ਫੋਰਸਾਂ ਨੂੰ ਇਕ ਏ.ਕੇ.-47 ਰਾਈਫਲ, 2 ਐੱਸ.ਐੱਲ.ਆਰ. ਰਾਈਫਲਾਂ, ਇਕ ਸਟੇਨਗਨ ਤੇ ਇਕ ਬੀ.ਜੀ.ਐੱਲ. ਲਾਂਚਰ ਵੀ ਸੌਂਪਿਆ।
ਬਸਤਰ ਖੇਤਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਸੁੰਦਰਰਾਜ ਨੇ ਕਿਹਾ ਕਿ ਸੁਕਮਾ ’ਚ 10 ਮਾਓਵਾਦੀ ਕੈਡਰਾਂ ਦਾ ਮੁੜ-ਵਸੇਬਾ ਦਰਸਾਉਂਦਾ ਹੈ ਕਿ ਹਿੰਸਕ ਤੇ ਲੋਕ ਵਿਰੋਧੀ ਮਾਓਵਾਦੀ ਵਿਚਾਰਧਾਰਾ ਦਾ ਅੰਤ ਨੇੜੇ ਹੈ।
