ਪੰਨਾ ’ਚ ਮਜ਼ਦੂਰਾਂ ਨੂੰ ਮਿਲਿਆ 50 ਲੱਖ ਰੁਪਏ ਦਾ ਹੀਰਾ
Wednesday, Dec 10, 2025 - 02:43 AM (IST)
ਪੰਨਾ (ਭਾਸ਼ਾ) - ਮੱਧ ਪ੍ਰਦੇਸ਼ ਦੇ ਪੰਨਾ ’ਚ 2 ਮਜ਼ਦੂਰ ਨੂੰ ਖਾਨ ’ਚੋਂ 15 ਕੈਰੇਟ 34 ਸੇਂਟ ਦਾ ਉੱਤਮ ਕਿਸਮ ਦਾ ਇਕ ਹੀਰਾ ਮਿਲਿਆ ਹੈ, ਜਿਸ ਦਾ ਅਨੁਮਾਨਿਤ ਮੁੱਲ 50 ਲੱਖ ਰੁਪਏ ਆਂਕਿਆ ਗਿਆ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਪੰਨਾ ਦੀ ਕ੍ਰਿਸ਼ਣਾ ਕਲਿਆਣਪੁਰ ਪੱਟੀ ਦੀ ਉਥਲੀ ਖਾਨ ’ਚ ਮਜ਼ਦੂਰੀ ਕਰਨ ਵਾਲੇ ਰਾਣੀਗੰਜ, ਪੰਨਾ ਦੇ ਰਹਿਣ ਵਾਲੇ ਸਤੀਸ਼ ਖਟੀਕ (24) ਅਤੇ ਸਾਜਿਦ ਮੁਹੰਮਦ (23) ਨੂੰ ਇਹ ਹੀਰਾ ਮਿਲਾ।
ਸਤੀਸ਼ ਅਤੇ ਸਾਜਿਦ ਨੇ ਇਸ ਨੂੰ ਨਿਯਮਾਂ ਅਨੁਸਾਰ ਪੰਨਾ ਸਥਿਤ ਹੀਰਾ ਦਫਤਰ ’ਚ ਜਮ੍ਹਾ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਹੀਰਾ ਆਗਾਮੀ ਨੀਲਾਮੀ ’ਚ ਜਾਵੇਗਾ ਅਤੇ ਨੀਲਾਮੀ ਦੀ ਰਕਮ ’ਚੋਂ 12.5 ਫੀਸਦੀ ਰਿਐਲਿਟੀ ਕੱਟ ਕੇ ਬਾਕੀ ਰਕਮ ਦੋਵੇਂ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ।
