ਸ਼ੇਅਰ ਕਾਰੋਬਾਰ ਦਾ ਝਾਂਸਾ ਦੇ ਕੇ ਸੇਵਾਮੁਕਤ ਅਧਿਕਾਰੀ ਨਾਲ ਹੋਈ ਲੱਖਾਂ ਰੁਪਏ ਦੀ ਠੱਗੀ

Sunday, Jul 26, 2026 - 03:43 PM (IST)

ਸ਼ੇਅਰ ਕਾਰੋਬਾਰ ਦਾ ਝਾਂਸਾ ਦੇ ਕੇ ਸੇਵਾਮੁਕਤ ਅਧਿਕਾਰੀ ਨਾਲ ਹੋਈ ਲੱਖਾਂ ਰੁਪਏ ਦੀ ਠੱਗੀ

ਠਾਣੇ- ਨਵੀਂ ਮੁੰਬਈ 'ਚ ਭਾਰਤੀ ਲਘੁ ਉਦਯੋਗ ਵਿਕਾਸ ਬੈਂਕ (ਸਿਡਬੀ) ਦੇ 73 ਸਾਲਾ ਸੇਵਾਮੁਕਤ ਜਨਰਲ ਮੈਨੇਜਰ ਨਾਲ ਆਨਲਾਈਨ ਸ਼ੇਅਰ ਟ੍ਰੇਡਿੰਗ ਦੇ ਨਾਮ 'ਤੇ ਕਥਿਤ ਤੌਰ 'ਤੇ 65.19 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਨਵੀਂ ਮੁੰਬਈ ਦੇ ਖਰਘਰ ਦੇ ਰਹਿਣ ਵਾਲੇ ਪੀੜਤ ਨੂੰ 23 ਜੂਨ ਨੂੰ ਧੋਖੇਬਾਜ਼ਾਂ ਨੇ ਇਕ ਵਟਸਐਪ ਗਰੁੱਪ 'ਚ ਸ਼ਾਮਲ ਕੀਤਾ ਸੀ। ਗਰੁੱਪ ਐਡਮਿਨਿਸਟ੍ਰੇਟਰ ਨੇ ਸ਼ੇਅਰ ਟ੍ਰੇਡਿੰਗ ਰਾਹੀਂ ਨਿਵੇਸ਼ਾਂ 'ਤੇ ਦੁੱਗਣਾ ਰਿਟਰਨ ਦੇਣ ਦਾ ਦਾਅਵਾ ਕੀਤਾ ਸੀ। ਗਰੁੱਪ ਦੇ ਲੋਕਾਂ ਨੂੰ ਦੇਖ ਕੇ ਪੀੜਤ ਨੇ ਉਸ ਨੂੰ ਇਕ ਅਧਿਕਾਰਤ ਪਲੇਟਫਾਰਮ ਸਮਝ ਲਿਆ।

ਅਧਿਕਾਰੀ ਨੇ ਕਿਹਾ,"ਧੋਖੇਬਾਜ਼ਾਂ ਨੇ ਪੀੜਤ ਨੂੰ ਇਕ ਲਿੰਕ ਰਾਹੀਂ ਫਰਜ਼ੀ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਸ ਦਾ ਵਿਸ਼ਵਾਸ ਹਾਸਲ ਕਰਨ ਲਈ ਜਾਅਲੀ ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਸਾਂਝੇ ਕੀਤੇ।" ਉਨ੍ਹਾਂ ਕਿਹਾ ਕਿ 30 ਜੂਨ ਤੋਂ 22 ਜੁਲਾਈ ਦੇ ਵਿਚਕਾਰ, ਪੀੜਤ ਨੇ ਦੋਸ਼ੀ ਦੁਆਰਾ ਪ੍ਰਦਾਨ ਕੀਤੇ ਗਏ ਵੱਖ-ਵੱਖ ਬੈਂਕ ਖਾਤਿਆਂ 'ਚ ਕਈ ਕਿਸ਼ਤਾਂ 'ਚ ਕੁੱਲ 65.19 ਲੱਖ ਰੁਪਏ ਟਰਾਂਸਫਰ ਕੀਤੇ।

ਪੁਲਸ ਅਨੁਸਾਰ, ਜਾਅਲੀ ਐਪ ਨੇ ਪੀੜਤ ਦੇ ਖਾਤੇ 'ਚ 12.40 ਕਰੋੜ ਰੁਪਏ ਦੀ ਕਾਲਪਨਿਕ ਰਕਮ ਦਿਖਾਈ। ਜਦੋਂ ਪੀੜਤ ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਧੋਖਾਧੜੀ ਕਰਨ ਵਾਲਿਆਂ ਨੇ 27 ਲੱਖ ਰੁਪਏ ਦੀ ਵਾਧੂ ਮੰਗ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ। ਫਿਰ ਪੀੜਤ ਨੇ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਪੁਲਸ ਨੇ ਜਾਂਚ ਸ਼ੁਰੂ ਕੀਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ 24 ਜੁਲਾਈ ਨੂੰ ਨਵੀਂ ਮੁੰਬਈ ਸਾਈਬਰ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 318(4) (ਧੋਖਾਧੜੀ), 319(2) (ਨਕਲ ਕਰਕੇ ਧੋਖਾਧੜੀ) ਅਤੇ 3(5) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News