AI ਨਾਲ ਵੱਡੀਆਂ ਕੰਪਨੀਆਂ ’ਚ ਘਟਣਗੀਆਂ ਨੌਕਰੀਆਂ, ਛੋਟੇ ਕਾਰੋਬਾਰ ਵਧਾਉਣਗੇ ਰੋਜ਼ਗਾਰ : ਨੀਲੇਕਣੀ
Friday, Aug 07, 2026 - 04:16 PM (IST)
ਬਿਜਨੈੱਸ ਡੈਸਕ - ਇਨਫ਼ੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਨੇ ਕਿਹਾ ਕਿ ਆਟੋਮੇਸ਼ਨ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਧਦੀ ਵਰਤੋਂ ਨਾਲ ਭਾਰਤ ਦੀਆਂ ਵੱਡੀਆਂ ਅਤੇ ਚੰਗੀ ਤਰ੍ਹਾਂ ਸੰਗਠਿਤ ਕੰਪਨੀਆਂ ’ਚ ਆਉਣ ਵਾਲੇ ਸਾਲਾਂ ’ਚ ਨੌਕਰੀਆਂ ਘਟ ਸਕਦੀਆਂ ਹਨ, ਜਦੋਂ ਕਿ ਲੱਖਾਂ ਛੋਟੇ ਕਾਰੋਬਾਰ ਭਵਿੱਖ ’ਚ ਰੋਜ਼ਗਾਰ ਪੈਦਾ ਕਰਨ ਦਾ ਮੁੱਖ ਆਧਾਰ ਬਣਨਗੇ।
ਇਹ ਵੀ ਪੜ੍ਹੋ : ਬੁਕਿੰਗ ਤੋਂ ਬਾਅਦ 3 ਘੰਟਿਆਂ 'ਚ LPG ਸਿਲੰਡਰ ਦੀ ਮਿਲੇਗੀ ਡਿਲੀਵਰੀ, ਸ਼ੁਰੂ ਹੋਈ ਸਰਵਿਸ
‘ਐੱਨ. ਸੀ. ਏ. ਈ. ਆਰ. ਇੰਡੀਆ ਪਾਲਿਸੀ ਫੋਰਮ-2026’ ਨੂੰ ਸੰਬੋਧਨ ਕਰਦੇ ਹੋਏ ਨੀਲੇਕਣੀ ਨੇ ਕਿਹਾ ਕਿ ਰੋਜ਼ਗਾਰ ਪੈਦਾ ਕਰਨ ਨੂੰ ਲੈ ਕੇ ਦੇਸ਼ ਦੀ ਸੋਚ ’ਚ ਬੁਨਿਆਦੀ ਬਦਲਾਅ ਦੀ ਲੋੜ ਹੈ। ਨੀਲੇਕਣੀ ਨੈਸ਼ਨਲ ਕੌਂਸਲ ਆਫ਼ ਅਪਲਾਈਡ ਇਕਨਾਮਿਕ ਰਿਸਰਚ (ਐੱਨ. ਸੀ. ਏ. ਈ. ਆਰ.) ਦੇ ਸੰਚਾਲਨ ਮੰਡਲ ਦੇ ਚੇਅਰਮੈਨ ਵੀ ਹਨ। ਉਨ੍ਹਾਂ ਕਿਹਾ, ‘‘ਵੱਡੀਆਂ ਕੰਪਨੀਆਂ, ਜੋ ਬਹੁਤ ਸੁਚੱਜੇ ਢੰਗ ਨਾਲ ਕੰਮ ਕਰਦੀਆਂ ਹਨ, ਨੌਕਰੀਆਂ ’ਚ ਕਟੌਤੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ। ਇਸ ਦਾ ਕਾਰਨ ਇਹ ਹੈ ਕਿ ਉਥੇ ਹਰ ਕੰਮ ਕੁਝ ਤੈਅ ਕੰਮਾਂ ਤੱਕ ਸੀਮਤ ਹੁੰਦਾ ਹੈ, ਜਿਨ੍ਹਾਂ ਨੂੰ ਆਟੋਮੇਸ਼ਨ ਜ਼ਰੀਏ ਆਸਾਨੀ ਨਾਲ ਕੀਤਾ ਜਾ ਸਕਦਾ ਹੈ, ਇਸ ਲਈ ਆਉਣ ਵਾਲੇ ਸਾਲਾਂ ’ਚ ਵੱਡੀਆਂ ਕੰਪਨੀਆਂ ਸ਼ੁੱਧ ਰੂਪ ’ਚ ਰੋਜ਼ਗਾਰ ਘਟਾਉਣ ਵਾਲੀਆਂ ਬਣ ਸਕਦੀਆਂ ਹਨ।’’
ਇਹ ਵੀ ਪੜ੍ਹੋ : ਪਿਆਕੜਾਂ ਨੂੰ ਵੱਡਾ ਝਟਕਾ! ਭਾਰਤ 'ਚ ਮਸ਼ਹੂਰ Whisky ਤੇ Rum ਦੇ ਬ੍ਰਾਂਡਾਂ ਦੀ ਵਿਕਰੀ 'ਤੇ ਲੱਗੀ ਪਾਬੰਦੀ
ਭਾਰਤੀ ਅਰਥਵਿਵਸਥਾ ਦਾ ਭਵਿੱਖ ਲੱਖਾਂ ਛੋਟੇ ਕਾਰੋਬਾਰੀ ਖੇਤਰਾਂ ’ਚ
ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਦਾ ਭਵਿੱਖ ਲੱਖਾਂ ਛੋਟੇ ਕਾਰੋਬਾਰੀ ਖੇਤਰਾਂ ’ਚ ਹੈ ਕਿਉਂਕਿ ਉਹ ਏ. ਆਈ. ਨਾਲ ਹੋਣ ਵਾਲੇ ਬਦਲਾਅ ਪ੍ਰਤੀ ਉਮੀਦ ਤੋਂ ਵੱਧ ਸਮਰੱਥ ਹਨ। ਨੀਲੇਕਣੀ ਨੇ ਕਿਹਾ, ‘‘ਲੱਖਾਂ ਛੋਟੇ ਕਾਰੋਬਾਰਾਂ ’ਚ ਏ. ਆਈ. ਰਾਹੀਂ ਵੱਡੇ ਪੱਧਰ ’ਤੇ ਬਦਲਾਅ ਕਰਨਾ ਕਿਤੇ ਵੱਧ ਗੁੰਝਲਦਾਰ ਹੈ, ਇਸ ਲਈ ਉਨ੍ਹਾਂ ’ਤੇ ਨੌਕਰੀਆਂ ’ਚ ਕਟੌਤੀ ਦਾ ਅਸਰ ਉਮੀਦ ਤੋਂ ਘੱਟ ਹੋਵੇਗਾ ਅਤੇ ਉਹ ਵੱਧ ਰੋਜ਼ਗਾਰ ਪੈਦਾ ਕਰਨਗੇ।’’ ਉਨ੍ਹਾਂ ਕਿਹਾ ਕਿ ਭਵਿੱਖ ’ਚ ਅਰਥਵਿਵਸਥਾ ਇਸ ਸੋਚ ’ਤੇ ਅੱਗੇ ਵਧੇਗੀ ਕਿ ਕੁਝ ਕੰਪਨੀਆਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇਣ, ਇਸ ਦੀ ਬਜਾਏ ਲੱਖਾਂ ਕੰਪਨੀਆਂ ਇਕ-ਇਕ ਵਿਅਕਤੀ ਨੂੰ ਰੋਜ਼ਗਾਰ ਦੇਣ।
ਇਹ ਵੀ ਪੜ੍ਹੋ : ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ
ਸਟਾਰਟਅਪਸ ਦੀ ਗਿਣਤੀ 2035 ਤੱਕ ਵਧ ਕੇ ਹੋ ਸਕਦੀ ਹੈ 10 ਲੱਖ
ਨੀਲੇਕਣੀ ਨੇ ਅੰਦਾਜ਼ਾ ਪ੍ਰਗਟਾਇਆ ਕਿ ਭਾਰਤ ’ਚ ਸਟਾਰਟਅਪਸ ਦੀ ਗਿਣਤੀ 2035 ਤੱਕ ਵਧ ਕੇ 10 ਲੱਖ ਹੋ ਸਕਦੀ ਹੈ, ਜਦੋਂ ਕਿ ਫ਼ਿਲਹਾਲ ਇਹ ਲੱਗਭਗ 1.5 ਲੱਖ ਹੈ। ਉਨ੍ਹਾਂ ਕਿਹਾ ਕਿ ਇਸ ਬਦਲਾਅ ਨੂੰ ਸਮਰਥਨ ਦੇਣ ਲਈ ਵੱਡੇ ਪੱਧਰ ’ਤੇ ਨਿਯਮਾਂ ਦਾ ਬੋਝ ਘੱਟ ਕਰਨ ਅਤੇ ਕਾਰੋਬਾਰ ਨਾਲ ਜੁੜੇ ਤੰਤਰ ਨੂੰ ਸਰਲ ਬਣਾਉਣ ਦੀ ਲੋੜ ਹੈ। ਛੋਟੇ ਉੱਦਮੀਆਂ ਨੂੰ ਅਣਚਾਹੇ ਨਿਯਮਾਂ ਦੇ ਬੋਝ ਤੋਂ ਬਚਾਉਣ ਦੇ ਨਾਲ-ਨਾਲ ਭਾਰਤੀ ਰਿਜ਼ਰਵ ਬੈਂਕ ਦੇ ਅਕਾਊਂਟ ਐਗਰੀਗੇਟਰ ਅਤੇ ਓਪਨ ਨੈੱਟਵਰਕ ਫ਼ਾਰ ਡਿਜੀਟਲ ਕਾਮਰਸ (ਓ. ਐੱਨ. ਡੀ. ਸੀ.) ਵਰਗੇ ਡਿਜੀਟਲ ਪਲੇਟਫਾਰਮਾਂ ਰਾਹੀਂ ਉਨ੍ਹਾਂ ਨੂੰ ਪੂੰਜੀ ਅਤੇ ਬਾਜ਼ਾਰ ਤੱਕ ਆਸਾਨ ਪਹੁੰਚ ਉਪਲੱਬਧ ਕਰਵਾਈ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਇਹ ਵੀ ਪੜ੍ਹੋ : ਲੋਕ ਸਭਾ 'ਚ 135 ਸਾਲ ਪੁਰਾਣਾ ਕਾਨੂੰਨ ਰੱਦ ਕਰਕੇ ਪਾਸ ਹੋਇਆ 'The Bankers’ Books Evidence Bill, 2026' ਬਿੱਲ
ਇਹ ਵੀ ਪੜ੍ਹੋ : ਪੈਟਰੋਲ ਦੀ ਕੀਮਤ ਹੁੰਦੀ 125 ਰੁਪਏ ਪ੍ਰਤੀ ਲੀਟਰ... ਸਰਕਾਰ ਦਾ ਦਾਅਵਾ
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
