ਹਿਮਾਚਲ: ਵਿਆਹ ਤੋਂ ਅਗਲੇ ਦਿਨ ਲੱਖਾਂ ਦੇ ਗਹਿਣੇ ਲੈ ਰਫੂਚੱਕਰ ਹੋਈ ਲਾੜੀ, ਸ਼ਾਂਪਿੰਗ ਦੇ ਬਹਾਨੇ...

Saturday, Aug 08, 2026 - 03:33 PM (IST)

ਹਿਮਾਚਲ: ਵਿਆਹ ਤੋਂ ਅਗਲੇ ਦਿਨ ਲੱਖਾਂ ਦੇ ਗਹਿਣੇ ਲੈ ਰਫੂਚੱਕਰ ਹੋਈ ਲਾੜੀ, ਸ਼ਾਂਪਿੰਗ ਦੇ ਬਹਾਨੇ...

ਕਾਂਗੜਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਜੈਸਿੰਘਪੁਰ ਸਬ-ਡਿਵੀਜ਼ਨ ਦੇ ਇੱਕ ਵਿਅਕਤੀ ਨੇ ਲੰਬਾਗਾਓਂ ਪੁਲਸ ਸਟੇਸ਼ਨ ਵਿੱਚ ਵਿਆਹ ਕਰਵਾਉਣ ਦੇ ਨਾਮ 'ਤੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਦੇ ਅਨੁਸਾਰ ਉਸਦੇ ਪੁੱਤਰ ਦਾ ਵਿਆਹ ਇੱਕ ਧਾਰਮਿਕ ਸਥਾਨ 'ਤੇ ਇੱਕ ਔਰਤ ਨਾਲ ਹੋਇਆ। ਦੋਸ਼ ਹੈ ਕਿ ਵਿਆਹ ਕਰਵਾਉਣ ਵਾਲੇ ਸ਼ਖ਼ਸ ਨੇ ਕਿ ਮੈਰਿਜ ਬਿਊਰੋ ਆਪਰੇਟਰ ਵਜੋਂ ਵੱਡੀ ਰਕਮ ਵਸੂਲ ਕੀਤੀ।

ਪੜ੍ਹੋ ਇਹ ਵੀ - ਫ਼ਿਰ ਸ਼ੁਰੂ ਹੋਇਆ Work From Home ! ਭਾਰੀ ਬਾਰਿਸ਼ ਮਗਰੋਂ ਗੁਰੂਗ੍ਰਾਮ ਪ੍ਰਸ਼ਾਸਨ ਵਲੋਂ ਜਾਰੀ ਐਡਵਾਇਜ਼ਰੀ

ਵਿਆਹ ਤੋਂ ਅਗਲੇ ਦਿਨ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਾਮਾਨ ਅਤੇ ਦਸਤਾਵੇਜ਼ ਦੇਣ ਦੇ ਬਹਾਨੇ ਨਵ-ਵਿਆਹੇ ਜੋੜੇ ਨੂੰ ਘਰ ਬੁਲਾਇਆ। ਫਿਰ ਸ਼ਾਪਿੰਗ ਕਰਦੇ ਸਮੇਂ ਉਕਤ ਲਾੜੀ ਕਥਿਤ ਤੌਰ 'ਤੇ ਆਪਣੇ ਨਾਲ ਆਏ ਲੋਕਾਂ ਨਾਲ ਚਲੀ ਗਈ, ਜਿਸ ਦੀ ਬਹੁਤ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਪੀੜਤ ਦਾ ਦੋਸ਼ ਹੈ ਕਿ ਉਸਨੂੰ ਵਿੱਤੀ ਨੁਕਸਾਨ, ਜਿਸ ਵਿੱਚ ਨਕਦੀ, ਗਹਿਣੇ ਅਤੇ ਵਿਆਹ ਦੇ ਹੋਰ ਖਰਚੇ ਸ਼ਾਮਲ ਹਨ, ਹੋਇਆ ਹੈ। ਇਸ ਦੌਰਾਨ ਪਾਲਮਪੁਰ ਦੇ ਡੀਐਸਪੀ ਸੁਨੀਲ ਰਾਣਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਪੜ੍ਹੋ ਇਹ ਵੀ - 95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ ਕਰ ਦੇਣਗੀਆਂ ਤਸਵੀਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News