ਲਾਕਡਾਊਨ ਦਾ ਕਮਾਲ, ਹੁਣ ਬਿਹਾਰ ''ਚ ਸੀਤਾਮੜ੍ਹੀ ਤੋਂ ਨਜ਼ਰ ਆਏ ਹਿਮਾਲਿਆ ਦੇ ਪਹਾੜ

05/06/2020 2:52:52 PM

ਬਿਹਾਰ— ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਮਨੁੱਖ ਘਰਾਂ 'ਚ ਕੈਦ ਹਨ ਅਤੇ ਇਸ ਤੋਂ ਭਾਵੇਂ ਸਾਨੂੰ/ਤੁਹਾਨੂੰ ਪਰੇਸ਼ਾਨੀ ਹੋਈ ਹੋ ਰਹੀ ਹੋਵੇ ਪਰ ਧਰਤੀ ਸਾਫ ਹਵਾ 'ਚ ਸਾਹ ਲੈ ਰਹੀ ਹੈ। ਪ੍ਰਦੂਸ਼ਣ ਦਾ ਪੱਧਰ ਘੱਟ ਹੋਣ ਨਾਲ ਦੁਨੀਆ ਭਰ 'ਚ ਕੁਦਰਤ ਦੇ ਖੂਬਸੂਰਤ ਨਜ਼ਾਰੇ ਸਾਹਮਣੇ ਆਉਣ ਲੱਗੇ ਹਨ। ਜੋ ਅੱਜ ਤੱਕ ਨਹੀਂ ਹੋਇਆ ਉਹ ਲਾਕਡਾਊਨ 'ਚ ਹੋ ਰਿਹਾ ਹੈ। ਹੁਣ ਬਿਹਾਰ ਦੇ ਸੀਤਾਮੜ੍ਹੀ ਜ਼ਿਲੇ ਦੇ ਸਿੰਘਵਾਹਿਨੀ ਪਿੰਡ ਦੇ ਲੋਕਾਂ ਨੇ ਮਾਊਂਟ ਐਵਰੈਸਟ ਅਤੇ ਉਸ ਦੇ ਆਲੇ-ਦੁਆਲੇ ਦੇ ਹਿਮਾਲਿਆ ਦੇ ਬਰਫੀਲੇ ਪਹਾੜ ਦੇਖਣ ਦਾ ਦਾਅਵਾ ਕੀਤਾ ਹੈ। ਬਿਹਾਰ ਦੇ ਸਿੰਘਵਾਹਿਨੀ ਦੇ ਲੋਕਾਂ ਨੇ ਆਪਣੇ ਘਰਾਂ ਤੋਂ ਐਵਰੇਸਟ ਵੇਖੀ। ਉਹ ਕਹਿੰਦੇ ਹਨ ਕਿ ਇਹ ਦਹਾਕਿਆਂ ਬਾਅਦ ਹੋਇਆ।

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸ਼ਹਿਰ ਜਲੰਧਰ, ਸਹਾਰਨਪੁਰ ਅਤੇ ਰੂੜਕੀ ਵਿਚ ਹਿਮਾਲਿਆ ਦੇ ਪਹਾੜ ਨਜ਼ਰ ਆ ਚੁੱਕੇ ਹਨ। ਫਿਰ ਸਿਲੀਗੁੜੀ ਵਿਚ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਚੋਟੀ ਕੰਚਨਜੰਗ ਨਜ਼ਰ ਆਈ। ਸੀਤਾਮੜ੍ਹੀ ਜ਼ਿਲੇ ਤੋਂ ਮਾਊਂਟ ਐਵਰੈਸਟ ਦੀ ਦੂਰੀ ਕਰੀਬ 215 ਕਿਲੋਮੀਟਰ ਹੈ। ਇਸ ਦੇ ਬਾਵਜੂਦ ਆਸਮਾਨ ਸਾਫ ਹੋਣ ਦੀ ਵਜ੍ਹਾ ਨਾਲ ਲੋਕਾਂ ਨੂੰ ਮਾਊਂਟ ਐਵਰੈਸਟ ਅਤੇ ਉਸ ਦੇ ਆਲੇ-ਦੁਆਲੇ ਦੇ ਹਿਮਾਲਿਆ ਦੇ ਪਹਾੜ ਦਿੱਸਣ ਲੱਗੇ ਹਨ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿਚ ਲਾਕਡਾਊਨ ਜਾਰੀ ਹੈ। ਲੋਕ ਘਰਾਂ 'ਚ ਬੰਦ ਹਨ ਅਤੇ ਕਾਰਖਾਨਿਆਂ 'ਤੇ ਵੀ ਤਾਲਾ ਲੱਗਾ ਹੈ। ਇਸ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਪੂਰੀ ਦੁਨੀਆ 'ਚ ਭਾਰੀ ਕਮੀ ਆਈ ਹੈ। ਜਿਸ ਦੇ ਨਤੀਜੇ ਸਾਡੇ ਸਾਰਿਆਂ ਦੇ ਸਾਹਮਣੇ ਹਨ। ਹੁਣ ਕੁਦਰਤ ਮੰਨੋ ਜਿਵੇਂ ਝੂਮਣ ਲੱਗੀ ਹੈ, ਹਵਾ-ਪੌਣ-ਪਾਣੀ ਸਾਫ-ਸੁਥਰਾ ਹੋ ਗਿਆ ਹੈ।


Tanu

Content Editor

Related News