ਬਰਫਬਾਰੀ ’ਚ ਕਸ਼ਮੀਰੀ ਕੁੜੀ ਦੀ ਰਿਪੋਰਟਿੰਗ, ਜਿੱਤਿਆ ਸਭ ਦਾ ਦਿਲ

Monday, Feb 11, 2019 - 12:17 AM (IST)

ਬਰਫਬਾਰੀ ’ਚ ਕਸ਼ਮੀਰੀ ਕੁੜੀ ਦੀ ਰਿਪੋਰਟਿੰਗ, ਜਿੱਤਿਆ ਸਭ ਦਾ ਦਿਲ

ਨਵੀਂ ਦਿੱਲੀ/ਸ਼੍ਰੀਨਗਰ, 10 ਫਰਵਰੀ (ਇੰਟ.)-ਬਰਫਬਾਰੀ ਦੀ ਰਿਪੋਰਟਿੰਗ ਦੀ ਕੋਸ਼ਿਸ਼ ਕਰ ਰਹੀ ਇਕ ਕਸ਼ਮੀਰੀ ਕੁੜੀ ਨੇ ਸੈਂਕੜੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸ਼ੋਪੀਆਂ ਦੀ ਰਹਿਣ ਵਾਲੀ ਸਕੂਲੀ ਵਿਦਿਆਰਥਣ ਬਰਫਬਾਰੀ ਪਿੱਛੋਂ ਖਾਸ ਅੰਦਾਜ਼ ’ਚ ਰਿਪੋਰਟਿੰਗ ਕਰਨ ਲੱਗੀ। ਸੋਸ਼ਲ ਮੀਡੀਆ ’ਤੇ ਉਸ ਦਾ ਇਸ ਸਬੰਧੀ ਵੀਡੀਓ ਵਾਇਰਲ ਹੋ ਗਿਆ। ਕੁੜੀ ਦੀ ਲੋਕਾਂ ਨੇ ਬਹੁਤ ਸ਼ਲਾਘਾ ਕੀਤੀ।

ਵੀਡੀਓ ’ਚ ਕੁੜੀ ਨੇ ਨੇੜੇ ਹੀ ਸੁਰੰਗ ਬਣਾ ਰਹੇ ਬੱਚਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਮਾਤਾ-ਪਿਤਾ ਬੱਚਿਆਂ ਨੂੰ ਵਾਰ-ਵਾਰ ਪੜ੍ਹਨ ਲਈ ਕਹਿੰਦੇ ਹਨ। ਪੜ੍ਹਾਈ ਤੋਂ ਬਚਣ ਲਈ ਬੱਚਿਆਂ ਨੇ ਹੁਣ ਸੀਕ੍ਰੇਟ ਟਨਲ ਬਣਾ ਲਈ ਹੈ। ਕਈ ਲੋਕਾਂ ਨੇ ਟਵਿਟਰ ’ਤੇ ਕੁੜੀ ਦੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਵੀਡੀਓ ਨੇ ਅੱਜ ਦਾ ਦਿਨ ਖਾਸ ਬਣਾ ਦਿੱਤਾ ਹੈ। ਕੁਝ ਨੇ ਕਿਹਾ ਕਿ ਇੰਟਰਨੈੱਟ ’ਤੇ ਉਨ੍ਹਾਂ ਇਸ ਤੋਂ ਵਧੀਆ ਅੱਜ ਤਕ ਕਦੇ ਵੀ ਕੁਝ ਨਹੀਂ ਵੇਖਿਆ।


author

DILSHER

Content Editor

Related News