ਯੂਕ੍ਰੇਨ 'ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਸ਼ੁਰੂ
Friday, Feb 25, 2022 - 08:11 PM (IST)
ਨੈਸ਼ਨਲ ਡੈਸਕ-ਰੂਸ ਨੇ ਯੂਕ੍ਰੇਨ ਖ਼ਿਲਾਫ ਹਮਲਾ ਬੋਲ ਦਿੱਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਫ਼ੌਜੀ ਕਾਰਵਾਈ ਦੇ ਐਲਾਨ ਮਗਰੋਂ ਕਈ ਥਾਂ ਧਮਾਕੇ ਸੁਣੇ ਗਏ। ਯੂਕ੍ਰੇਨ ਸੰਕਟ ਦਰਮਿਆਨ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਲਗਾਤਾਰ ਚੱਲ ਰਹੀ ਹੈ। ਯੂਕ੍ਰੇਨ 'ਚ ਫਸੇ ਭਾਰਤੀਆਂ ਦੀ ਵਾਪਸੀ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਰੋਮਾਨੀਆ ਦੇ ਰਸਤੇ ਰਾਹੀਂ ਇਨ੍ਹਾਂ ਸਾਰਿਆਂ ਨੂੰ ਦੇਸ਼ ਵਾਪਸ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : ਯੂਕ੍ਰੇਨ ਵੱਲੋਂ ਗੱਲਬਾਤ ਦੇ ਪ੍ਰਸਤਾਵ 'ਤੇ ਰੂਸ ਤਿਆਰ, ਪੁਤਿਨ ਭੇਜਣਗੇ ਵਫ਼ਦ
ਇਹ ਸਾਰਾ ਕੁਝ ਇਸ ਲਈ ਹੋ ਪਾ ਰਿਹਾ ਹੈ ਕਿਉਂਕਿ ਹੁਣ ਫ਼ਿਰ ਪੱਛਮੀ ਯੂਕ੍ਰੇਨ ਦੇ Lviv ਅਤੇ Chernivtsi ਦੇ ਵਿਦੇਸ਼ ਮੰਤਰਾਲਾ ਦੇ ਕੈਂਪ ਸਰਗਰਮ ਹੋ ਗਏ ਹਨ।ਇਕ ਤਸਵੀਰ ਵੀ ਸਾਹਮਣੇ ਆਈ ਹੈ ਜਿਥੇ 25 ਤੋਂ 30 ਭਾਰਤੀ ਵਿਦਿਆਰਥੀ ਵਤਨ ਪਰਤਣ 'ਤੇ ਆਪਣੇ ਖ਼ੁਸ਼ੀ ਜ਼ਾਹਿਰ ਕਰ ਰਹੇ ਹਨ ਪਰ ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ਦੀ ਤਿਆਰੀ ਕੱਲ ਹੀ ਸ਼ੁਰੂ ਕਰ ਦਿੱਤੀ ਗਈ ਸੀ ਜਦ ਵਿਦੇਸ਼ ਮੰਤਰਾਲਾ ਨੇ ਜਾਣਕਾਰੀ ਦਿੱਤੀ ਸੀ ਕਿ ਪੋਲੈਂਡ ਅਤੇ ਹੰਗਰੀ ਦੇ ਰਸਤੇ ਰਾਹੀਂ ਸਾਰਿਆਂ ਨੂੰ ਬਾਹਰ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ :ਚੇਰਨੋਬਿਲ ਪ੍ਰਮਾਣੂ ਪਲਾਂਟ 'ਤੇ ਕੰਮ ਆਮ ਚੱਲ ਰਿਹੈ : ਰੂਸ
ਦੱਸਿਆ ਗਿਆ ਹੈ ਕਿ ਯੂਕ੍ਰੇਨ 'ਚ ਅਜੇ 20 ਹਜ਼ਾਰ ਦੇ ਕਰੀਬ ਭਾਰਤੀ ਫਸੇ ਹੋਏ ਹਨ। ਇਸ ਲਿਸਟ 'ਚ ਕਈ ਵਿਦਿਆਰਥੀ ਵੀ ਸ਼ਾਮਲ ਹਨ। ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਥੇ ਮੈਡੀਕਲ ਦੇ ਵਿਦਿਆਰਥੀ ਬੰਕਰਾਂ 'ਚ ਲੁੱਕਣ ਨੂੰ ਮਜ਼ਬੂਰ ਹਨ। ਇਸ ਕਾਰਨ ਹੁਣ ਭਾਰਤ ਸਰਕਾਰ ਵੱਲੋਂ ਰੈਸਕਿਊ ਮਿਸ਼ਨ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਕੱਲ ਪੀ.ਐੱਮ. ਮੋਦੀ ਨੇ ਵੀ ਪੁਤਿਨ ਨਾਲ ਫੋਨ 'ਤੇ ਗੱਲਬਾਤ ਦੌਰਾਨ ਇਹ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਯੂਕ੍ਰੇਨ 'ਚ ਫਸੇ ਭਾਰਤੀਆਂ ਦੀ ਸੁਰੱਖਿਆ ਉਨ੍ਹਾਂ ਦੀ ਸਰਕਾਰ ਲਈ ਸਭ ਤੋਂ ਵੱਡੀ ਤਰਜੀਹ ਹੈ ਅਤੇ ਹੁਣ ਉਸ ਗੱਲਬਾਤ ਤੋਂ ਬਾਅਦ ਅੱਜ ਰੈਸਕਿਊ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜੰਗ 'ਚ ਅਮਰੀਕੀ ਫੌਜ ਨਹੀਂ ਲਵੇਗੀ ਹਿੱਸਾ, ਰੂਸ 'ਤੇ ਲਾਈਆਂ ਜਾਣਗੀਆਂ ਸਖ਼ਤ ਪਾਬੰਦੀਆਂ : ਜੋਅ ਬਾਈਡੇਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।