CAA ਨੂੰ ਜਾਂ ਖਤਮ ਕਰੋ ਜਾਂ ਮੁਸਲਮਾਨਾਂ ਨੂੰ ਸ਼ਾਮਲ ਕਰੋ : ਨਜੀਬ ਜੰਗ

Monday, Jan 20, 2020 - 10:37 PM (IST)

CAA ਨੂੰ ਜਾਂ ਖਤਮ ਕਰੋ ਜਾਂ ਮੁਸਲਮਾਨਾਂ ਨੂੰ ਸ਼ਾਮਲ ਕਰੋ : ਨਜੀਬ ਜੰਗ

ਨਵੀਂ ਦਿੱਲੀ — ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ ਨੇ ਸੀ.ਏ.ਏ. 'ਤੇ ਵੱਡਾ ਬਿਆਨ ਦਿੱਤਾ ਹੈ। ਉਹ ਕਹਿੰਦੇ ਹਨ ਕਿ ਜਾਂ ਤਾਂ ਇਸ ਕਾਨੂੰਨ ਨੂੰ ਸਿਰੇ ਤੋਂ ਖਤਮ ਕਰ ਦੇਣਾ ਚਾਹੀਦਾ ਹੈ ਜਾਂ ਮੁਲਸਮਾਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਉਹ ਜਾਮੀਆ ਮਿਲਿਆ ਇਸਲਾਮੀਆ ਪਹੁੰਚੇ ਸਨ ਅਤੇ ਇਸ ਵਿਸ਼ੇ ਤੇ ਆਪਣੀ ਰਾਏ ਰੱਖ ਰਹੇ ਸੀ। ਉਹ ਕਹਿੰਦੇ ਹਨ ਕਿ ਸਰਕਾਰ ਜਿਵੇਂ ਹੀ ਮੁਸਲਮਾਨਾਂ ਨੂੰ ਵੀ ਸ਼ਾਮਲ ਕਰ ਲਵੇਗੀ ਸਾਰਾ ਹੰਗਾਮਾ ਖਤਮ ਹੋ ਜਾਵੇਗਾ। ਜੇਕਰ ਪੀ.ਐੱਮ. ਬਿੱਲ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਗੱਲਬਾਤ ਲਈ ਸੱਦਦੇ ਹਨ ਤਾਂ ਸਾਰਾ ਵਿਵਾਦ ਖਤਮ ਹੋ ਜਾਵੇਗਾ।

ਨਜੀਬ ਜੰਗ ਕਹਿੰਦੇ ਹਨ ਕਿ ਗਤੀਰੋਧ ਖਤਮ ਕਰਨ ਲਈ ਗੱਲਬਾਤ ਹੋਣੀ ਚਾਹੀਦੀ ਹੈ। ਗੱਲਬਾਤ ਦੇ ਜ਼ਰੀਏ ਹੱਲ ਨਿਕਲੇਗਾ। ਤੁਸੀਂ ਖੁਦ ਸੋਚ ਸਕਦੇ ਹੋ ਕਿ ਜਦੋਂ ਤਕ ਗੱਲਬਾਤ ਨਹੀਂ ਹੋਵੇਗੀ ਕੋਈ ਵੀ ਹੱਲ ਨਹੀਂ ਨਿਕਲੇਗਾ। ਕਿੰਨੇ ਲੰਬੇ ਸਮੇਂ ਤਕ ਇਹ ਧਰਨਾ ਇੰਝ ਨਹੀਂ ਚੱਲਦਾ ਰਹੇਗਾ। ਅੱਜ ਅਰਥਵਿਵਸਥਾ ਨੂੰ ਨੁਕਸਾਨ ਪਹੁੰਚ ਰਿਹਾ ਹੈ, ਦੁਕਾਨਾਂ ਬੰਦ ਹਨ, ਬੱਸਾਂ ਪੂਰੀ ਗਿਣਤੀ 'ਚ ਸੜਕਾਂ 'ਤੇ ਨਹੀਂ ਹਨ ਤੇ ਇਸ ਕਾਰਨ ਨੁਕਸਾਨ ਹੋ ਰਿਹਾ ਹੈ।


author

Inder Prajapati

Content Editor

Related News