ਮਾਣਹਾਨੀ ਦਾ ਮਾਮਲਾ : ਰਾਹੁਲ ਗਾਂਧੀ ਨੂੰ ਝਾਰਖੰਡ ਹਾਈ ਕੋਰਟ ਤੋਂ ਰਾਹਤ

Wednesday, Mar 20, 2024 - 06:54 PM (IST)

ਮਾਣਹਾਨੀ ਦਾ ਮਾਮਲਾ : ਰਾਹੁਲ ਗਾਂਧੀ ਨੂੰ ਝਾਰਖੰਡ ਹਾਈ ਕੋਰਟ ਤੋਂ ਰਾਹਤ

ਰਾਂਚੀ, (ਅਨਸ)- ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦੇ ਮਾਮਲੇ ’ਚ ਚਾਈਬਾਸਾ ਦੀ ਵਿਸ਼ੇਸ਼ ਅਦਾਲਤ ਵਲੋਂ 27 ਫਰਵਰੀ ਨੂੰ ਜਾਰੀ ਗੈਰ-ਜ਼ਮਾਨਤੀ ਵਾਰੰਟ ਵਿਰੁੱਧ ਪਟੀਸ਼ਨ ਦੀ ਸੁਣਵਾਈ ਬੁੱਧਵਾਰ ਝਾਰਖੰਡ ਹਾਈ ਕੋਰਟ ’ਚ ਹੋਈ। ਮਾਮਲੇ ’ਚ ਝਾਰਖੰਡ ਹਾਈ ਕੋਰਟ ਨੇ ਰਾਹੁਲ ਨੂੰ ਰਾਹਤ ਦਿੰਦਿਆਂ ਗੈਰ-ਜ਼ਮਾਨਤੀ ਵਾਰੰਟ ਨੂੰ ਇਕ ਮਹੀਨੇ ਲਈ ਸ਼ਰਤਾਂ ਨਾਲ ਮੁਲਤਵੀ ਕਰ ਦਿੱਤਾ।

ਨਾਲ ਹੀ ਰਾਹੁਲ ਗਾਂਧੀ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਕਾਨੂੰਨ ਮੁਤਾਬਕ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ 2018 ’ਚ ਰਾਹੁਲ ਗਾਂਧੀ ਵੱਲੋਂ ਭਾਜਪਾ ਨੂੰ ਲੈ ਕੇ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਇਸ ਸਬੰਧੀ ਭਾਜਪਾ ਆਗੂ ਪ੍ਰਤਾਪ ਕਟਿਆਰ ਨੇ ਚਾਈਬਾਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਸੀ।


author

Rakesh

Content Editor

Related News