ਕੋਰੋਨਾ ਦਾ ਡਰ : ਮਰੀਜ਼ਾਂ ਦੇ ਕੱਪੜੇ ਧੋਣ ਤੋਂ ‘ਧੋਬੀਆਂ’ ਦੀ ਨਾਂਹ

Thursday, Mar 19, 2020 - 01:26 PM (IST)

ਯਵਤਮਾਲ (ਭਾਸ਼ਾ)— ਕੋਰੋਨਾ ਵਾਇਰਸ ਨੂੰ ਲੈ ਕੇ ਡਰ ਅਤੇ ਅਗਿਆਨਤਾ ਦੇ ਚੱਲਦੇ ਮੁੰਬਈ ਦੇ ਇਕ ਸਥਾਨਕ ਸਰਕਾਰੀ ਮੈਡੀਕਲ ਕਾਲਜ ’ਚ ਕੱਪੜੇ ਧੋਣ ਵਾਲੇ ਕਰਮਚਾਰੀਆਂ ਨੇ ਵੱਖਰੇ ਵਾਰਡ ਤੋਂ ਆਉਣ ਵਾਲੇ ਕੱਪੜਿਆਂ ਨੂੰ ਧੋਣ ਤੋਂ ਇਨਕਾਰ ਕਰ ਦਿੱਤਾ ਹੈ, ਜਿੱਥੇ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੇ 3 ਮਰੀਜ਼ ਭਰਤੀ ਹਨ ਅਤੇ 4 ਹੋਰ ਨਿਗਰਾਨੀ ਵਿਚ ਰੱਖੇ ਗਏ ਹਨ। ਵੱਖਰੇ ਵਾਰਡ ਦੇ ਕਰਮਚਾਰੀਆਂ ਨੇ ਬੈੱਡਸ਼ੀਟ, ਪਰਦੇ ਆਦਿ ਵਰਗੇ ਕੱਪੜੇ ਧੋਣ ਲਈ ਧੋਬੀਆਂ ਨੂੰ ਦਿੱਤੇ ਜੋ ਕਿ ਹੋਰ ਵਾਰਡ ਦੇ ਕੱਪੜੇ ਧੋਣ ਦਾ ਵੀ ਕੰਮ ਕਰਦੇ ਹਨ। ਇਨ੍ਹਾਂ ਕਰਮਚਾਰੀਆਂ ਨੇ ਵਾਇਰਸ ਫੈਲਣ ਦੇ ਡਰ ਤੋਂ ਵੱਖਰੇ ਵਾਰਡ ਤੋਂ ਆਉਣ ਵਾਲੇ ਕੱਪੜੇ ਧੋਣ ਤੋਂ ਇਨਕਾਰ ਕਰ ਦਿੱਤਾ। ਕੱਪੜੇ ਧੋਣ ਦਾ ਕੰਮ ਕਰਨ ਵਾਲੇ ਅਸ਼ੋਕ ਚੌਧਰੀ ਨੇ ਕਿਹਾ ਕਿ ਸਾਨੂੰ ਡਰ ਹੈ ਕਿ ਇਨ੍ਹਾਂ ਕੱਪੜਿਆਂ ਨੂੰ ਹੱਥ ਲਾਉਣ ਨਾਲ ਸਾਨੂੰ ਕੋਰੋਨਾ ਵਾਇਰਸ ਹੋ ਜਾਵੇਗਾ।

ਦੱਸਣਯੋਗ ਹੈ ਕਿ ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਭਾਰਤ ’ਚ ਵਾਇਰਸ ਦੀ ਲਪੇਟ ’ਚ 171 ਲੋਕ ਆ ਚੁੱਕੇ ਹਨ। 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਦਿੱਲੀ, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਸਨ। ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ ’ਚ ਸਾਹਮਣੇ ਆਏ ਹਨ, ਜਿੱਥੇ 47 ਲੋਕ ਵਾਇਰਸ ਦੀ ਲਪੇਟ ’ਚ ਹਨ। ਦੱਸ ਦੇਈਏ ਕਿ ਦੁਨੀਆ ਭਰ ’ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਕਰੀਬ 2 ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ ’ਚ ਹਨ। ਚੀਨ ਤੋਂ ਬਾਅਦ ਇਟਲੀ ਸਭ ਤੋਂ ਜ਼ਿਆਦਾ ਵਾਇਰਸ ਦੀ ਮਾਰ ਝੱਲ ਰਿਹਾ ਹੈ, ਜਿੱਥੇ ਮੌਤਾਂ ਦਾ ਅੰਕੜਾ 2900 ਤੋਂ ਪਾਰ ਪਹੁੰਚ ਗਿਆ ਹੈ।


Tanu

Content Editor

Related News