ਉਂਗਲਾਂ ’ਤੇ ਲਾਲ ਚੰਦਰਕਾਰ ਨਿਸ਼ਾਨ ਕੋਰੋਨਾ ਦਾ ਨਵਾਂ ਲੱਛਣ
Monday, Jun 13, 2022 - 10:21 AM (IST)
ਨਵੀਂ ਦਿੱਲੀ (ਵਿਸ਼ੇਸ਼)- ਨਹੁੰਆਂ ’ਤੇ ਕੋਵਿਡ19 (ਕੋਰੋਨਾ ਵਾਇਰਸ) ਦੇ ਅਸਰ ਸਬੰਧੀ ਕਈ ਅਧਿਐਨ ਕੀਤੇ ਗਏ ਹਨ ਅਤੇ ਇਨ੍ਹਾਂ ਵਿਚ ਇਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ ਵਿਚ ਪਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਅਸਰ ਨਹੁੰਆਂ ’ਤੇ ਵੀ ਪੈਂਦਾ ਹੈ। ਭਾਵੇਂ ਹੀ ਮਰੀਜ਼ ਸ਼ੁਰੂ ਵਿਚ ਇਸ ਦੀ ਅਣਦੇਖੀ ਕਰ ਦੇਣ ਪਰ ਬਾਅਦ ਵਿਚ ਮੁਸ਼ਕਲਾਂ ਵੀ ਪੈਦਾ ਕਰਦਾ ਹੈ। ਲੱਗਭਗ 20 ਫੀਸਦੀ ਮਰੀਜ਼ਾਂ ਦੇ ਨਹੁੰਆਂ ਵਿਚ ਕੋਵਿਡ ਕਾਰਨ ਲਾਲ ਅਰਧ-ਚੰਦਰਕਾਰ ਨਿਸ਼ਾਨ ਬਣਦੇ ਹਨ। ਇਹ ਅਸਲ ਵਿਚ ਨਹੁੰਆਂ ਦੇ ਹੇਠਾਂ ਮੁਲਾਇਮ ਹਿੱਸੇ ਵਿਚ ਇਨਫੈਕਸ਼ਨ ਨਾਲ ਹੋਏ ਖਸਰੇ ਵਰਗੇ ਲਾਲ ਨਿਸ਼ਾਨ ਹੁੰਦੇ ਹਨ। ਨਹੁੰਆਂ ’ਤੇ ਇਹ ਅਸਰ ਕਈ ਤਰ੍ਹਾਂ ਨਾਲ ਹੋ ਸਕਦਾ ਹੈ।
ਕਾਰਨ : ਇਹ ਮੰਨਿਆ ਜਾਂਦਾ ਹੈ ਕਿ ਕੋਵਿਡ ਇਨਫੈਕਸ਼ਨ ਨਾਲ ਖੂਨ ਦੀਆਂ ਨਾੜਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਬਲੱਡ ਕਲੋਟਸ ਕਾਰਨ ਨਹੁੰਆਂ ਵਿਚ ਇਹ ਮੁਸ਼ਕਲ ਬਣਦੀ ਹੈ।
ਇਹ ਵੀ ਪੜ੍ਹੋ- ਦੇਸ਼ ’ਚ ਫਿਰ ਵਧ ਰਹੇ ਕੋਰੋਨਾ ਦੇ ਮਾਮਲੇ, ਇਕ ਦਿਨ ’ਚ ਆਏ 8,582 ਨਵੇਂ ਮਾਮਲੇ
ਨਹੁੰ ’ਤੇ ਕੋਵਿਡ ਦਾ ਅਸਰ-
ਅਰਧਚੰਦਰਕਾਰ ਲਾਲ ਨਿਸ਼ਾਨ।
ਉਂਗਲਾਂ ਅਤੇ ਅੰਗੂਠੇ ਦੇ ਨਹੁੰਆਂ ’ਤੇ ਲਾਈਨਾਂ ਬਣ ਜਾਣਾ।
ਸਾਰੇ ਨਹੁੰਆਂ ’ਤੇ ਚਿੱਟੀਆਂ ਲਾਈਨਾਂ ਬਣਨਾ।
ਨਹੁੰਆਂ ਦੇ ਅਖੀਰ ਵਿਚ ਸੰਤਰੀ ਰੰਗ ਦਾ ਨਿਸ਼ਾਨ।
ਨਹੁੰਆਂ ’ਤੇ ਲਾਲ ਅਤੇ ਬੈਂਗਨੀ ਧੱਬੇ।
ਨਹੁੰਆਂ ਦੇ ਹੇਠਲੇ ਹਿੱਸੇ ’ਚ ਸਾੜ ਤੇ ਖਾਰਸ਼।
ਇਹ ਵੀ ਪੜ੍ਹੋ- 42 ਘੰਟਿਆਂ ਤੋਂ ਰਾਹੁਲ ਲੜ ਰਿਹੈ ਜ਼ਿੰਦਗੀ ਦੀ ਜੰਗ; ਬੋਰਵੈੱਲ ’ਚ ਡਿੱਗੇ ਮਾਸੂਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ
ਸ਼ੂਗਰ ਦੇ ਰੋਗੀਆਂ ਨੂੰ 4 ਗੁਣਾ ਜ਼ਿਆਦਾ ਜ਼ੋਖਮ-
ਅਧਿਐਨ ਵਿਚ ਇਹ ਵੀ ਪਾਇਆ ਗਿਆ ਹੈ ਕਿ ਸ਼ੂਗਰ ਦੇ ਮਰੀਜ਼ਾਂ ਵਿਚ ਕੋਵਿਡ ਦੇ ਵਧਣ ਦਾ ਚਾਰ ਗੁਣਾ ਜ਼ਿਆਦਾ ਖਤਰਾ ਹੁੰਦਾ ਹੈ। ਕੋਰੋਨਾ ਵਾਇਰਸ ਕਾਰਨ ਦਿਮਾਗ ਦੇ ਰਹਿ-ਰਹਿ ਕੇ ਸੁੰਨ ਪੈ ਜਾਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਭਾਵੇਂ ਹੀ ਕੋਰੋਨਾ ਵਾਇਰਸ ਨੂੰ ਸਾਹ ਪ੍ਰਣਾਲੀ ਨਾਲ ਜੁੜੀ ਬੀਮਾਰੀ ਮੰਨਿਆ ਜਾ ਰਿਹਾ ਹੈ ਪਰ ਇਹ ਹੋਰ ਅੰਗਾਂ ’ਤੇ ਵੀ ਆਪਣਾ ਬੁਰਾ ਅਸਰ ਛੱਡ ਰਹੀ ਹੈ। ਇਸ ਦਾ ਅਸਰ ਦੋ ਤੋਂ ਢਾਈ ਸਾਲ ਬਾਅਦ ਤੱਕ ਫੇਫੜਿਆਂ, ਦਿਲ, ਕਿਡਨੀ, ਦਿਮਾਗ ਅਤੇ ਸਾਡੇ ਪਾਚਨ ਤੰਤਰ ’ਤੇ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਹਿਮਾਚਲ ’ਚ ਗਰਜੇ ‘ਮਾਨ’, ਦਿੱਲੀ ਦੇ 'ਜਾਗ' ਨਾਲ ਪੰਜਾਬ ਨੇ ਜਮਾਇਆ ਈਮਾਨਦਾਰੀ ਦਾ ਦਹੀਂ, ਹੁਣ ਹਿਮਾਚਲ ਦੀ ਵਾਰੀ