ਅਵਾਰਡ ਲੈਂਦੇ ਹੋਏ ਐਕਟਰ ਨੇ ਕਿਹਾ 'ਅੱਲਾਹ-ਹੂ-ਅਕਬਰ', ਯੂਜ਼ਰਾਂ ਨੇ ਕਾਂਗਰਸੀ ਨੇਤਾ ਨੂੰ ਕੀਤਾ ਟੈਗ

01/08/2020 12:44:10 AM

ਲਾਸ ਏਜੰਲਸ - ਹਾਲੀਵੁੱਡ ਦੇ ਸਭ ਤੋਂ ਮਸ਼ਹੂਰ ਗੋਲਡਨ ਗਲੋਬ ਅਵਾਰਡਸ ਨੂੰ ਉਨ੍ਹਾਂ ਦੇ ਕਾਮੇਡੀ ਸੀਰੀਜ਼ ਰਾਮੀ ਲਈ ਬੈਸਟ ਐਕਟਰ ਦਾ ਅਵਾਰਡ ਮਿਲਿਆ ਹੈ। ਰਾਮੀ ਯੋਸੈਫ ਦਾ ਅਵਾਰਡ ਲੈਂਦੇ ਹੋਏ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਅਵਾਰਡ ਲੈਂਦੇ ਹੋਏ ਅੱਲਾਹ-ਹੂ-ਅਕਬਰ ਦੇ ਨਾਅਰੇ ਲੱਗਾ ਰਹੇ ਹਨ। ਕੁਝ ਭਾਰਤੀ ਸੋਸ਼ਲ ਮੀਡੀਆ ਯੂਜ਼ਰ ਅਤੇ ਰਾਮੀ ਯੋਸੈਫ ਦੇ ਫੈਨ ਇਸ ਵੀਡੀਓ 'ਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਟੈਗ ਕਰ ਰਹੇ ਹਨ ਅਤੇ ਮਜ਼ਾਕੀਆ ਅੰਦਾਜ਼ 'ਚ ਕੁਮੈਂਟ ਵੀ ਕਰ ਰਹੇ ਹਨ।

ਗੋਲਡਨ ਗਲੋਬਸ ਅਵਾਰਡ 2020 'ਚ ਫੈਂਸੀ ਮਰੂਨ ਸੂਟ ਅਤੇ ਸੀਲਵਰ ਬੂਟ 'ਚ ਪਹੁੰਚੇ ਰਾਮੀ ਯੋਸੈਫ ਨੇ ਰੀਸ ਵਿਦਰਸਪੂਨ ਅਤੇ ਜੈਨੀਫਰ ਐਨੀਸਟਨ ਦੇ ਹੱਥਾਂ ਬੈਸਟ ਐਕਟਰ ਦਾ ਅਵਾਰਡ ਲਿਆ। ਇਸ ਦੌਰਾਨ ਉਨ੍ਹਾਂ ਆਖਿਆ ਕਿ ਮੈਂ ਉਪਰਵਾਲੇ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਅੱਲਾਹ-ਹੂ-ਅਕਬਰ। ਸ਼ੁਕਰੀਆ ਭਗਵਾਨ।' ਰਾਮੀ ਯੋਸੈਫ ਆਪਣੀ ਸੰਸਕ੍ਰਿਤੀ ਅਤੇ ਤਹਿਜ਼ੀਬ ਨੂੰ ਲੈ ਕੇ ਹਮੇਸ਼ਾ ਤੋਂ ਹੀ ਸਕਾਰਤਮਕ ਰਹੇ ਹਨ। ਅਵਾਰਡ ਲੈਣ ਲਈ ਜਦੋਂ ਉਹ ਸਟੇਜ 'ਤੇ ਆ ਰਹੇ ਸਨ, ਉਦੋਂ ਉਨ੍ਹਾਂ ਦੇ ਸਨਮਾਨ 'ਚ ਇਜ਼ੀਪਸ਼ੀਅਨ ਮਿਊਜਿਕ ਬਜਾਇਆ ਜਾ ਰਿਹਾ ਸੀ। ਅਵਾਰਡ ਲੈਣ ਤੋਂ ਪਹਿਲਾਂ ਰਾਮੀ ਨੇ ਆਖਿਆ ਕਿ ਦੇਖੋ, ਮੈਂ ਜਾਣਦਾ ਹਾਂ ਕਿ ਤੁਸੀਂ ਮੇਰਾ ਸ਼ੋਅ ਹੁਣ ਤੱਕ ਨਹੀਂ ਦੇਖਿਆ ਹੈ। ਅਸੀਂ ਨਿਊ ਜਰਸੀ 'ਚ ਰਹਿਣ ਵਾਲੇ ਇਕ ਅਰਬ ਮੁਸਲਿਮ ਪਰਿਵਾਰ ਨੂੰ ਲੈ ਕੇ ਸ਼ੋਅ ਬਣਾਇਆ ਹੈ, ਇਸ ਕੰਮ ਲਈ ਮੈਨੂੰ ਜੋ ਸਨਮਾਨ ਮਿਲਿਆ, ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ।

PunjabKesari

ਸੋਸ਼ਲ ਮੀਡੀਆ ਨੇ ਲਈ ਮਜ਼ੇ
ਸੋਸ਼ਲ ਮੀਡੀਆ 'ਤੇ ਰਾਮੀ ਯੋਸੈਫ ਦੇ ਅੱਲਾਹ-ਹੂ-ਅਕਬਰ ਬੋਲਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਥੇ, ਭਾਰਤ 'ਚ ਕੁਝ ਟਵਿੱਟਰ ਯੂਜ਼ਰ ਇਸ ਵੀਡੀਓ 'ਚ ਕੇਰਲ ਦੇ ਤਿਰੂਵਨੰਤਮਪੁਰਮ ਤੋਂ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਟੈਗ ਕਰ ਰਹੇ ਹਨ। ਇਕ ਯੂਜ਼ਰ ਨੇ ਇਸ ਵੀਡੀਓ 'ਚ ਥਰੂਰ ਨੂੰ ਟੈਗ ਕਰਦੇ ਹੋਏ ਲਿੱਖਿਆ ਕਿ ਮੈਨੂੰ ਯਕੀਨ ਹੈ ਕਿ ਇਹ ਗੱਲ ਸ਼ਸ਼ੀ ਥਰੂਰ ਨੂੰ ਪਸੰਦ ਨਹੀਂ ਆਵੇਗੀ। ਉਥੇ ਇਹ ਹੋਰ ਯੂਜ਼ਰ ਨੇ ਲਿੱਖਿਆ, ਇਸ ਨੂੰ ਸ਼ਸ਼ੀ ਥਰੂਰ ਨੂੰ ਟੈਗ ਕਰੋ, ਉਨ੍ਹਾਂ ਨੂੰ ਨਿਸ਼ਚਤ ਤੌਰ 'ਤੇ ਚੰਗਾ ਨਹੀਂ ਲੱਗੇਗਾ।

ਗੋਲਡਨ ਗਲੋਬ 2020 ਅਵਾਰਡ ਸੈਰੇਮਨੀ ਦਾ ਆਯੋਜਨ ਲਾਸ ਏਜੰਲਸ ਦੇ ਬੇਵਰਲੀ ਹਿਲਟਨ ਹੋਟਲ 'ਚ ਐਤਵਾਰ ਨੂੰ ਕੀਤਾ ਗਿਆ। ਵੱਡੇ ਪਰਦੇ ਦੀ ਦੁਨੀਆ 'ਚ ਆਸਕਰ ਤੋਂ ਬਾਅਦ ਗੋਲਡਨ ਗਲੋਬ ਦੁਨੀਆ ਦਾ ਦੂਜਾ ਸਭ ਤੋਂ ਵੱਕਾਰੀ ਅਵਾਰਡ ਮੰਨਿਆ ਜਾਂਦਾ ਹੈ। ਇਸ ਅਵਾਰਡ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ 'ਚ SAG Awards, BAFTA और Oscars 2020 ਦਾ ਆਯੋਜਨ ਹੋਵੇਗਾ।


Khushdeep Jassi

Content Editor

Related News