ਵੱਖਵਾਦੀਆਂ ਨਾਲ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ ਹਾਂ : ਰਾਮ ਮਾਧਵ

Friday, Sep 22, 2017 - 03:59 AM (IST)

ਸ਼੍ਰੀਨਗਰ - ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਸ਼ਮੀਰ 'ਚ ਵੱਖਵਾਦੀਆਂ ਨਾਲ ਬਿਨਾਂ ਸ਼ਰਤ ਗੱਲਬਾਤ ਕਰਨ ਲਈ ਤਿਆਰ ਹੈ।
ਮਾਧਵ ਅੱਜਕਲ ਪਾਰਟੀ ਮਾਮਲਿਆਂ ਦਾ ਜਾਇਜ਼ਾ ਲੈਣ  ਲਈ 2 ਦਿਨਾ ਦੇ ਕਸ਼ਮੀਰ ਦੌਰੇ 'ਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਭਰੋਸਾ ਹੈ ਕਿ ਸੂਬੇ ਵਿਚ ਜਲਦ ਹੀ ਆਮ ਵਰਗੇ ਹਾਲਾਤ ਬਹਾਲ ਹੋ ਜਾਣਗੇ। ਉਨ੍ਹਾਂ ਪੁਲਵਾਮਾ ਦੇ ਤਰਾਲ ਖੇਤਰ 'ਚ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ।


Related News