ਰੇਲ ਕੋਚ ਫੈਕਟਰੀ 'ਚ 550 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ

03/27/2024 2:00:36 PM

ਨਵੀਂ ਦਿੱਲੀ- ਰੇਲ ਕੋਚ ਫੈਕਟਰੀ ਕਪੂਰਥਲਾ ਨੇ ਵੱਖ-ਵੱਖ ਟਰੇਡਾਂ 'ਚ 550 ਅਪ੍ਰੈਂਟਿਸ ਅਸਾਮੀਆਂ ਭਰਨ ਲਈ ਬਿਨੈ ਪੱਤਰ ਮੰਗੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ 9 ਅਪ੍ਰੈਲ 2024 ਨੂੰ ਰਾਤ 11:59 ਵਜੇ ਤੱਕ ਅਧਿਕਾਰਤ ਵੈੱਬਸਾਈਟ https://rcf.indianrailways.gov.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਯੋਗਤਾ

ਚੋਣ ਮੈਰਿਟ ਸੂਚੀ ਦੇ ਆਧਾਰ 'ਤੇ ਹੋਵੇਗੀ। ਇਹ ਮੈਰਿਟ ਸੂਚੀ 10ਵੀਂ ਜਮਾਤ ਦੇ ਅੰਕ (ਘੱਟੋ-ਘੱਟ 50 ਫ਼ੀਸਦੀ ਅੰਕ ਲੋੜੀਂਦੇ) ਅਤੇ ਉਸ ਟਰੇਡ ਦੇ ITI ਅੰਕਾਂ ਨੂੰ ਮਿਲਾ ਕੇ ਤਿਆਰ ਕੀਤੀ ਜਾਵੇਗੀ, ਜਿਸ 'ਚ ਅਪ੍ਰੈਂਟਿਸਸ਼ਿਪ ਕੀਤੀ ਜਾਣੀ ਹੈ।

ਉਮਰ ਹੱਦ

ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 31 ਮਾਰਚ 2024 ਤੱਕ 15 ਸਾਲ ਤੋਂ ਘੱਟ ਅਤੇ 24 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। SC/ST ਉਮੀਦਵਾਰਾਂ ਲਈ ਉਪਰਲੀ ਉਮਰ ਹੱਦ ਵਿਚ 5 ਸਾਲ ਅਤੇ ਹੋਰ ਪਿਛੜੇ ਵਰਗ (OBC) ਉਮੀਦਵਾਰਾਂ ਲਈ 3 ਸਾਲ ਦੀ ਛੋਟ ਹੈ। ਅਪਾਹਜ ਵਿਅਕਤੀਆਂ ਲਈ ਉਪਰਲੀ ਉਮਰ ਹੱਦ 'ਚ 10 ਸਾਲ ਦੀ ਛੋਟ ਦਿੱਤੀ ਗਈ ਹੈ।

ਅਰਜ਼ੀ ਫ਼ੀਸ

ਜਿਨ੍ਹਾਂ ਉਮੀਦਵਾਰਾਂ ਨੇ ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਾਉਣਾ ਹੈ, ਉਨ੍ਹਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਹਾਲਾਂਕਿ SC/ST/PWD/ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਇੰਝ ਕਰੋ ਅਪਲਾਈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ rcf.indianrailways.gov.in 'ਤੇ ਜਾਓ।
ਹੋਮਪੇਜ 'ਤੇ ਆਨਲਾਈਨ ਅਰਜ਼ੀ ਭਰਨ ਲਈ ਲਿੰਕ ਲੱਭੋ।
ਨਵੇਂ ਉਪਭੋਗਤਾਵਾਂ ਨੂੰ ਆਨਲਾਈਨ ਅਰਜ਼ੀ ਭਰਨ ਲਈ ਰਜਿਸਟਰ ਕਰਨਾ ਹੋਵੇਗਾ।
ਆਪਣੀ ਨਿੱਜੀ ਜਾਣਕਾਰੀ ਵਿਦਿਅਕ ਯੋਗਤਾ ਆਦਿ ਭਰੋ।
ਅਰਜ਼ੀ ਫੀਸ ਦਾ ਭੁਗਤਾਨ ਕਰੋ।
ਆਪਣੀ ਅਰਜ਼ੀ ਜਮ੍ਹਾਂ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਆਪਣੀ ਅਰਜ਼ੀ ਦਾ ਪ੍ਰਿੰਟਆਊਟ ਲਓ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


Tanu

Content Editor

Related News