ਰਵਿਦਾਸ ਮੰਦਰ ਵਿਵਾਦ : ਕਾਂਗਰਸੀਆਂ ਨੇ ਕੀਤਾ ਧਰਨਾ ਪ੍ਰਦਰਸ਼ਨ

Sunday, Aug 18, 2019 - 03:55 PM (IST)

ਰਵਿਦਾਸ ਮੰਦਰ ਵਿਵਾਦ : ਕਾਂਗਰਸੀਆਂ ਨੇ ਕੀਤਾ ਧਰਨਾ ਪ੍ਰਦਰਸ਼ਨ

ਨਵੀਂ ਦਿੱਲੀ (ਕਮਲ ਕੁਮਾਰ)— ਦਿੱਲੀ ਸਥਿਤ ਤੁਗਲਕਾਬਾਦ 'ਚ ਰਵਿਦਾਸ ਮੰਦਰ ਢਾਹੇ ਜਾਣ ਕਾਰਨ ਹਾਲ ਹੀ 'ਚ ਪੰਜਾਬ 'ਚ ਵੱਖ-ਵੱਖ ਥਾਂਵਾਂ 'ਤੇ ਰਵਿਦਾਸ ਭਾਈਚਾਰੇ ਵਜੋਂ ਰੋਸ ਪ੍ਰਦਰਸ਼ਨ ਕੀਤਾ ਹੈ। ਅੱਜ ਯਾਨੀ ਕਿ ਐਤਵਾਰ ਨੂੰ ਜਿੱਥੇ ਰਵਿਦਾਸ ਮੰਦਰ ਢਾਹਿਆ ਗਿਆ ਸੀ, ਉਸ ਥਾਂ 'ਤੇ ਕਾਂਗਰਸ ਨੇਤਾਵਾਂ ਅਤੇ ਰਵਿਦਾਸ ਭਾਈਚਾਰੇ ਦੇ ਲੋਕ ਪਹੁੰਚੇ। ਕਾਂਗਰਸ ਨੇਤਾ ਪੀ. ਐੱਲ. ਪੂਨੀਆ ਅਤੇ ਕੁਮਾਰੀ ਸ਼ੈਲਜਾ ਸਮੇਤ ਕਾਂਗਰਸੀ ਵਰਕਰਾਂ ਨੇ ਹੱਥਾਂ ਵਿਚ ਬੈਨਰ ਫੜ ਕੇ ਧਰਨਾ ਪ੍ਰਦਰਸ਼ਨ ਕੀਤਾ। ਹਾਲਾਂਕਿ ਪੁਲਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਮੰਦਰ ਵਾਲੀ ਥਾਂ ਤਕ ਜਾਣ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਪਿੱਛੇ ਹੀ ਰੋਕ ਲਿਆ। ਇਸ ਦੌਰਾਨ ਕਾਂਗਰਸੀ ਨੇਤਾਵਾਂ ਨੇ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸਰਕਾਰ 'ਤੇ ਰਵਿਦਾਸ ਭਾਈਚਾਰੇ ਵਿਰੁੱਧ ਕੰਮ ਕਰਨ ਦਾ ਦੋਸ਼ ਲਾਇਆ। 

ਜ਼ਿਕਰਯੋਗ ਹੈ ਕਿ ਤੁਗਲਕਾਬਾਦ 'ਚ ਰਵਿਦਾਸ ਮੰਦਰ ਨੂੰ ਸੁਪਰੀਮ ਕੋਰਟ ਦੇ ਹੁਕਮ 'ਤੇ ਦਿੱਲੀ ਵਿਕਾਸ ਅਥਾਰਿਟੀ ਨੇ ਢਾਹ ਦਿੱਤਾ। ਸੁਪਰੀਮ ਕੋਰਟ ਨੇ 9 ਅਗਸਤ 2019  ਨੂੰ ਮੰਦਰ ਢਾਹੁਣ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ 10 ਅਗਸਤ ਨੂੰ ਮੰਦਰ ਢਾਹ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਇਹ ਮੰਦਰ ਗੁਰੂ ਰਵਿਦਾਸ ਦੀ ਯਾਦ ਵਿਚ ਬਣਵਾਇਆ ਗਿਆ ਸੀ। ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਬਨਾਰਸ ਤੋਂ ਪੰਜਾਬ ਵੱਲ ਜਾ ਰਹੇ ਸਨ, ਤਾਂ ਉਨ੍ਹਾਂ ਨੇ 1509 'ਚ ਇਸ ਥਾਂ 'ਤੇ ਆਰਾਮ ਕੀਤਾ ਸੀ। ਸਾਲ 1954 'ਚ ਇਸ ਥਾਂ 'ਤੇ ਮੰਦਰ ਦਾ ਨਿਰਮਾਣ ਹੋਇਆ ਸੀ।


author

Tanu

Content Editor

Related News